spot_img
Homeਮਾਝਾਗੁਰਦਾਸਪੁਰਆਲ ਇੰਡੀਆ ਵੈਟਰਨ ਆਰਗੇਨਾਈਜੇਸ਼ਨ ਦੀ ਮੀਟਿੰਗ ਚ ਗੁਰਦਾਸਪੁਰ ਦੇ ਸੰਗਠਿਤ ਢਾਂਚੇ ਦਾ...

ਆਲ ਇੰਡੀਆ ਵੈਟਰਨ ਆਰਗੇਨਾਈਜੇਸ਼ਨ ਦੀ ਮੀਟਿੰਗ ਚ ਗੁਰਦਾਸਪੁਰ ਦੇ ਸੰਗਠਿਤ ਢਾਂਚੇ ਦਾ ਕੀਤਾ ਐਲਾਨ।

ਹਰਚੋਵਾਲ 11 ਜੁਲਾਈ(ਸਲਾਮ ਤਾਰੀ )ਆਲ ਇੰਡੀਆ ਵੈਟਰਨ ਆਰਗੇਨਾਈਜੇਸ਼ਨ ਪੰਜਾਬ ਦੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਬਾਬਾ ਰਾਜਾ ਰਾਮ ਵਿਖੇ ਕੀਤੀ ਗਈ।ਜਿਸ ਵਿੱਚ ਪੰਜਾਬ ਪ੍ਰਧਾਨ ਜਸਪਾਲ ਸਿੰਘ ਜਾਨੀ ਜੀ ਨੇ ਵੀ ਸਿਰਕਤ ਕੀਤੀ ਅਤੇ ਇਲਾਕੇ ਦੇ ਫੋਜ਼ੀ ਵੀਰਾ ਨੂੰ ਲਾਮਬੰਦ ਹੋਣ ਲਈ ਕਿਹਾ ਅਤੇ ਨਾਲ ਹੀ ਸੰਗਠਿਤ ਢਾਂਚੇ ਦਾ ਐਲਾਨ ਵੀ ਕੀਤਾ ਜਿਸ ਵਿੱਚ ਕੈਪਟਨ ਧਰਮਿੰਦਰ ਸਿੰਘ ਰਿਆੜ ਹਰਚੋਵਾਲ ਨੂੰ ਜਿਲ੍ਹਾ ਪ੍ਰਧਾਨ,ਦਵਿੰਦਰ ਸਿੰਘ ਮੁੱਲਾਂਪੁਰ ਮੀਤ ਪ੍ਰਧਾਨ, ਜਗਤਾਰ ਸਿੰਘ ਖਾਲਸਾ ਜਿਲ੍ਹਾ ਪੀ ਆਰ ਓ,ਸੂਬੇਦਾਰ ਰਛਪਾਲ ਮਸੀਹ ਡੱਲਾ ਜਿਲ੍ਹਾ ਕੋਆਰਡੀਨੇਟਰ,ਸਤਵਿੰਦਰ ਸਿੰਘ ਜਿਲ੍ਹਾ ਜਨਰਲ ਸੈਕਟਰੀ,ਇੰਦਰਜੀਤ ਸਿੰਘ ਧੰਨਾ ਚੀਮਾ ਕੈਸੀਅਰ ਦੀਆ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਜਿਲੇ ਦੀਆਂ ਨਿਯੁਕਤੀਆਂ ਤੋ ਬਾਅਦ ਤਹਿਸੀਲ ਅਤੇ ਬਲਾਕ ਲੈਵਲ ਦੇ ਪ੍ਰਧਾਨਾ ਦੀ ਨਿਯੁਕਤੀ ਵੀ ਕੀਤੀ ਗਈ ਤਜਿੰਦਰ ਸਿੰਘ ਮੇਤਲੇ ਬਟਾਲਾ ਤਹਿਸੀਲ ਦੇ ਪ੍ਰਧਾਨ, ਸੁਖਜਿੰਦਰ ਸਿੰਘ ਭੈਣੀ ਮੀਆਂ ਖਾਂ ਗੁਰਦਾਸਪੁਰ ਤਹਿਸੀਲ ਦੇ ਪ੍ਰਧਾਨ,ਜਸਵਿੰਦਰ ਸਿੰਘ ਖਾਲਸਾ ਬਲਾਕ ਪ੍ਰਧਾਨ, ਕੈਪਟਨ ਸੁਰਜੀਤ ਸਿੰਘ ਖੋਜਕੀਪੁਰ ਬਲਾਕ ਪ੍ਰਧਾਨ ਅਤੇ ਸੂਬੇਦਾਰ ਵਿਕਰਮ ਸਿੰਘ ਹਰਚੋਵਾਲ ਨੂੰ ਤਹਿਸੀਲ ਪੀ ਆਰ ਓ ਬਣਾਇਆ ਗਿਆ।ਨਿਯੁਕਤੀਆਂ ਤੋ ਬਾਅਦ ਸਾਰੀ ਟੀਮ ਨੇ ਇਕ ਜੁੱਟ ਹੋ ਕੰਮ ਕਰਨ ਦਾ ਵਾਅਦਾ ਕੀਤਾ ਤੇ ਕਿਹਾ ਕਿ ਫੋਜੀਆਂ ਵੀਰਾਂ ਨਾਲ ਜਿੱਥੇ ਵੀ ਨਜਾਇਜ਼ ਧੱਕੇ ਸ਼ਾਹੀ ਹੋਵੇਗੀ ਜਾ ਸਮਾਜ ਵਿੱਚ ਕੋਈ ਸਮਾਜ ਵਿਰੋਧੀ ਕਾਰਵਾਈ ਹੋਵੇ ਤਾ ਉਸਦੇ ਵਿਰੋਧ ਵਿੱਚ ਸਾਡੀ ਆਰਗੇਨਾਈਜੇਸ਼ਨ ਡੱਟ ਕੇ ਕੰਮ ਕਰੇਗੀ ਅਤੇ ਹੋਰ ਫੋਜ਼ੀ ਸਮਸਿਆਵਾਂ ਦਾ ਹੱਲ ਵੀ ਕਰਾਗੇ।ਜ਼ਿਲ੍ਹਾ ਪ੍ਰਧਾਨ ਕੈਪਟਨ ਧਰਮਿੰਦਰ ਸਿੰਘ ਰਿਆੜ ਹਰਚੋਵਾਲ ਨੇ ਇਲਾਕੇ ਚੋ ਆਏ ਹੋਏ ਫੋਜ਼ੀ ਵੀਰਾ ਦਾ ਧੰਨਵਾਦ ਵੀ ਕੀਤਾ ਅਤੇ ਅਗਸਤ ਮਹੀਨੇ ਦੀ ਮੀਟਿੰਗ ਤਹਿਸੀਲ ਗੁਰਦਾਸਪੁਰ ਵਿੱਚ ਕਰਨ ਦਾ ਫੈਸਲਾ ਲਿਆ ਅਤੇ ਕਿਹਾ ਕਿ ਰਹਿੰਦੀਆਂ ਨਿਯੁਕਤੀਆਂ ਅਗਲੀ ਮੀਟਿੰਗ ਵਿੱਚ ਕੀਤੀਆਂ ਜਾਣਗੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments