spot_img
Homeਮਾਝਾਗੁਰਦਾਸਪੁਰਐਨ. ਆਰ. ਆਈ .ਸਰਦਾਰ ਸੁਰਜੀਤ ਸਿੰਘ ਢਿੱਲੋਂ ਨੇ ਸਕੂਲ ਵਿਕਾਸ ਲਈ 25000...

ਐਨ. ਆਰ. ਆਈ .ਸਰਦਾਰ ਸੁਰਜੀਤ ਸਿੰਘ ਢਿੱਲੋਂ ਨੇ ਸਕੂਲ ਵਿਕਾਸ ਲਈ 25000 ਰੁਪਏ ਦਾ ਯੋਗਦਾਨ

ਕਾਦੀਆਂ 21 ਮਾਰਚ (ਸਲਾਮ ਤਾਰੀ)
ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਸਰਕਾਰ ਵਿਸ਼ੇਸ਼ ਪਹਿਲਕਦਮੀ ਕਰ ਰਹੀ ਹੈ, ਉਥੇ ਐਨ.  ਆਰ.ਆਈ ਵੀਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਅੱਜ ਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਪੁਰਾਣੇ ਅਤੇ ਐਨ. ਆਰ. ਆਈ. ਵਿਦਿਆਰਥੀ ਸਰਦਾਰ ਸੁਰਜੀਤ ਸਿੰਘ ਨੇ ਸਕੂਲ ਦੇ ਵਿਕਾਸ ਲਈ  10000 ਅਤੇ 25000 ਰੁਪਏ ਦੇ ਕੇ ਸਕੂਲ ਵਿਦਿਆਰਥੀ ਹੋਣ ਦਾ ਫਰਜ਼ ਪੂਰਾ ਕੀਤਾ।  ਹੈੱਡਮਾਸਟਰ  ਕਮ ਬੀ.ਐਨ.ਓ ਨੇ ਦੱਸਿਆ ਕਿ ਸਕੂਲ ਗੇਟ ਦੀ ਨੁਹਾਰ ਬਦਲਣ ਵਿੱਚ ਸਰਦਾਰ ਸੁਰਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ,ਉਨਾਂ ਨੇ ਭਵਿਖ ਵਿਚ ਵੀ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਹੈੱਡਮਾਸਟਰ ਕਮ ਬੀ.ਐਨ.ਓ ਅਤੇ ਸਟਾਫ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦਾ ਫਾਇਦਾ ,ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਲੈਣਾ ਚਾਹੀਦਾ ਹੈ। ਇਸ ਸਮੇਂ ਹੈੱਡਮਾਸਟਰ ਕਮ ਬੀ.ਐਨ.ਓ ਵਿਜੈ ਕੁਮਾਰ ਨੇ ਸਨਮਾਨ ਚਿੰਨ੍ਹ ਦੇ ਕੇ  ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਲਵਿੰਦਰ ਸਿੰਘ, ਜਗਦੀਸ਼ ਸਿੰਘ ਸਾਬਕਾ ਫੌਜੀ, ਮਹਿੰਦਰ ਸਿੰਘ, ਕੁਲਦੀਪ ਸਿੰਘ ਅਤੇ ਸਮੂਹ ਸਟਾਫ਼ ਸਹਸ ਬਸਰਾਏ ਹਾਜਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments