spot_img
Homeਪੰਜਾਬਮਾਝਾਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ ਕੇ...

ਕਾਦੀਆਂ ਪੁਲੀਸ ਵੱਲੋਂ 24 ਘੰਟੇ ਅੰਦਰ ਕਤਲ ਦਾ ਸੱਚ ਸਾਹਮਣੇ ਲਿਆ ਕੇ ਦੋਸ਼ੀ ਕੀਤੇ ਗ੍ਰਿਫ਼ਤਾਰ

ਕਾਦੀਆਂ/24 ਅਪਰੈਲ (ਸਲਾਮ ਤਾਰੀ)
ਕਾਦੀਆਂ ਪੁਲੀਸ ਨੇ 22 ਅਪਰੈਲ ਨੂੰ ਬਾਲਮੀਕ ਮੁਹੱਲਾ ਕਾਦੀਆਂ ਵਿੱਚ ਸਾਹਿਲ ਦੀ ਹੋਈ ਮੌਤ ਬਾਰੇ ਪ੍ਰੈਸ ਕਾਨਫ਼ਰੰਸ ਕਰ ਕੇ ਸੱਚ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਸਬੰਧ ਵਿੱਚ ਸ਼੍ਰੀ ਰਾਜੇਸ਼ ਕੱਕੜ ਡੀ ਐਸ ਪੀ ਕਾਦੀਆਂ ਨੇ ਸਥਾਨਕ ਐਸ ਐਚ ੳ ਸ਼ੀ੍ਰ ਬਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰੰਸ ਕਰਦੀਆਂ ਦੱਸਿਆ ਕਿ ਮਾਨਯੋਗ ਐਸ ਐਸ ਪੀ ਬਟਾਲਾ ਸ਼੍ਰੀਮਤੀ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਪਤਾਨ ਪੁਲਿਸ ਸ਼੍ਰੀ ਰਮਨਿੰਦਰ ਸਿੰਘ ਪੀ ਪੀ ਐਸ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਮੁੱਖ ਅਫ਼ਸਰ ਥਾਣਾ ਕਾਦੀਆਂ ਦੀ ਟੀਮ ਨੇ ਮੁਕੱਦਮਾ ਨੰਬਰ 28 ਮਿਤੀ 22-04-24 ਨੂੰ ਜੁਰਮ 302, 148,149 ਭ:ਦ ਦੇ ਕਤਲ ਦੇ ਸੱਚ ਨੂੰ 24 ਘੰਟੇ ਵਿੱਚ ਟੈਕਨੀਕਲ ਸਪੋਰਟ ਅਤੇ ਹਿਊਮਨ ਸੋਰਸ ਨਾਲ ਅਸਲ ਕਾਤਲਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਕੇਸ ਬਾਰੇ ਜੀਤਾ ਪੁੱਤਰ ਸ਼ੰਮਾ ਵਾਸੀ ਬਾਲਮੀਕ ਮੁਹੱਲਾ ਕਾਦੀਆਂ ਨੇ ਬਿਆਨ ਲਿਖਾਇਆ ਸੀ ਕਿ 21 ਅਪਰੈਲ 2024 ਨੂੰ ਉਸ ਦਾ ਬੇਟਾ ਸਾਹਲਿ ਨੂੰ ਵਿਸ਼ਾਲ ਉਰਫ਼ ਖੁੱਡਾ ਪੁੱਤਰ ਸੋਹਣ ਲਾਲ ਵਾਸੀ ਬਾਲਮੀਕ ਮੁਹੱਲਾ ਕਾਦੀਆਂ, ਸੁਮਿਤ ਪੁੱਤਰ ਅਸ਼ੋਕ ਕੁਮਾਰ ਵਾਸੀ ਬਾਲਮੀਕ ਮੁਹੱਲਾ ਕਾਦੀਆਂ, ਜੈਜੀ, ਐਮੀ ਅਤੇ ਪਵਿੱਤਰ ਵਾਸੀਆਨ ਗੋਤ ਖੁਰਦ ਥਾਣਾ ਕਾਹਨੂੰਵਾਨ ਜੋ ਆਵਾਜ਼ ਮਾਰ ਕੇ ਘਰੋਂ ਲੈ ਗਏ ਸਨ। ਇਨ੍ਹਾਂ ਦਾ ਮੁੱਦਈ ਦੇ ਲੜਕੇ ਸਾਹਿਲ ਨਾਲ ਪੈਸਿਆਂ ਦਾ ਲੈਣ ਦੇਣ ਸੀ। ਜੋ ਘਰ ਵਾਪਸ ਨਹੀਂ ਆਇਆ।

22 ਅਪਰੈਲ ਨੂੰ ਡੋਗਰਾ ਧਰਮ ਕੰਡਾ ਨਾਲਾ ਬਟਾਲਾ ਰੋਡ ਕਾਦੀਆਂ ਤੋਂ ਉਸ ਦੇ ਲੜਕੇ ਦੀ ਲਾਸ਼ ਮਿਲੀ ਜਿਸ ਦੇ ਨੱਕ ਵਿੱਚੋਂ ਖ਼ੂਨ ਨਿਕਲਿਆ ਹੋਇਆ ਸੀ। ਪੁਲੀਸ ਨੇ ਇਸ ਮਾਮਲੇ ਦੀ ਡੁੰਘਾਈ ਅਤੇ ਵਿਗਿਆਨਿਕ ਢੰਗ ਨਾਲ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਮਿਰਤਕ ਸਾਹਿਲ ਨੂੰ ਉਸ ਦੇ ਸਾਥੀ ਵਿਸ਼ਾਲ ਉਰਫ਼ ਖੁੱਡਾ ਪੁੱਤਰ ਸੋਹਣ ਲਾਲ ਵਾਸੀ ਬਾਲਮੀਕ ਮੁਹੱਲਾ ਕਾਦੀਆਂ, ਸੁਮਿਤ ਪੁੱਤਰ ਅਸ਼ੋਕ ਕੁਮਾਰ ਵਾਸੀ ਬਾਲਮੀਕ ਮੁਹੱਲਾ ਕਾਦੀਆਂ, ਜੈਜੀ, ਐਮੀ ਅਤੇ ਪਵਿੱਤਰ ਵਾਸੀਆਨ ਗੋਤ ਖੁਰਦ ਥਾਣਾ ਕਾਹਨੂੰਵਾਨ ਆਵਾਜ਼ ਮਾਰੀ ਤਾਂ ਮਿਰਤਕ ਸਾਹਿਲ ਉਨ੍ਹਾਂ ਕੋਲ ਚਲਾ ਗਿਆ। ਅਮ੍ਰਿਤਪਾਲ ਸਿੰਘ, ਮਨਜੀਤ ਸਿੰਘ ਅਤੇ ਪਵਿੱਤਰ ਨੇ ਵਿਸ਼ਾਲ ਅਤੇ ਸੁਮਿਤ ਨੂੰ ਹੈਰੋਇੰਨ ਦਿੱਤੀ। ਵਿਸ਼ਾਲ ਨੇ ਮਿਰਤਕ ਸਾਹਿਲ ਨੂੰ ਪੀਣ ਲਈ ਦਿੱਤੀ। ਮਿਰਤਕ ਅਤੇ ਉਸ ਦੇ ਸਾਥੀ ਚਲੇ ਗਏ। ਮਿਰਤਕ ਉਸੇ ਦਿਨ ਹੀ ਬਾਲਮੀਕ ਮੁਹੱਲੇ ਵਿੱਚ ਰਹਿਣ ਵਾਲੇ ਬੌਬੀ ਉਰਫ਼ ਪੌਪੀ ਪੁੱਤਰ ਰਾਜੂ ਵਾਸੀ ਬਾਲਮੀਕ ਮੁਹੱਲਾ ਕਾਦੀਆਂ ਦੇ ਘਰ ਚਲਾ ਗਿਆ। ਜਿੱਥੇ ਮਿਰਤਕ ਨੂੰ ਬੌਬੀ ਉਰਫ਼ ਪੌਪੀ ਨੂੰ ਹੈਰੋਇਨ ਦਾ ਟੀਕਾ ਲਾਇਆ। ਜਿਸ ਨਾਲ ਸਾਹਿਲ ਦੀ ਮੌਤ ਹੋ ਗਈ। ਮਿਰਤਕ ਸਾਹਿਲ ਦੇ ਬਾਰੇ ਬੌਬੀ ਅਤੇ ਉਸ ਦੇ ਪਰਵਾਰ ਨੇ ਇਸ ਬਾਰੇ ਮੁਦੱਈ ਦੇ ਘਰ ਇਤਲਾਹ ਨਹੀਂ ਦਿੱਤੀ। ਅਤੇ ਉਸੇ ਦਿਨ ਮਿਤੀ 21 ਅਪਰੈਲ 2024 ਦੀ ਦਰਮਿਆਨੀ ਰਾਤ ਨੂੰ ਮਿਰਤਕ ਸਾਹਿਲ ਨੂੰ ਕੱਪੜੇ ਵਿੱਚ ਲਪੇਟ ਕੇ ਲਾਸ਼ ਖੁਰਦ ਬੁਰਦ ਕਰਨ ਲਈ ਸਾਈਕਲ ਵਾਲੀ ਰੇਹੜੀ ਵਿੱਚ ਪਾ ਕੇ ਬਟਾਲਾ ਰੋਡ ਕਾਦੀਆਂ ਨੇੜੇ ਡੋਗਰਾ ਧਰਮ ਕੰਡਾ ਲਾਗੇ ਨਾਲੇ ਵਿੱਚ ਸੁੱਟ ਆਏ। ਇਸ ਸਬੰਧੀ ਮੁੱਦਈ ਜੀਤਾ ਨੇ ਆਪਣਾ ਤ੍ਰਤਿਮਾ ਬਿਆਨ ਲਿਖਾਇਆ। ਪੁਲੀਸ ਨੇ ਮੁੱਖ ਦੋਸ਼ੀ ਬੌਬੀ ਉਰਫ਼ ਪੌਪੀ ਪੁੱਤਰ ਰਾਜੂ, ਰਾਜੂ ਪੁੱਤਰ ਰਸੀਦ ਮਸੀਹ, ਮਾਤਾ ਰਾਣੀ ਪਤਨੀ ਰਾਜੂ ਵਾਸੀਆਨ ਬਾਲਮੀਕ ਮੁਹੱਲਾ ਕਾਦੀਆਂ, ਅਮ੍ਰਿਤਪਾਲ ਸਿੰਘ ਉਰਫ਼ ਐਮੀ ਪੁੱਤਰ ਸੁਖਦੇਵ ਸਿੰਘ ਵਾਸੀ ਨਾਨੋਵਾਲ ਜੀਂਦੜ ਥਾਣਾ ਭੈਣੀ ਮੀਆਂ ਖ਼ਾਂ, ਮਨਜੀਤ ਸਿੰਘ ਉਰਫ਼ ਜੈਜੀ ਪੁੱਤਰ ਅਮਰਜੀਤ ਸਿੰਘ ਵਾਸੀ ਭੱਟੀਆਂ ਥਾਣਾ ਕਾਹਨੂੰਵਾਨ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਡੀ ਐਸ ਪੀ ਕਾਦੀਆਂ ਸ਼੍ਰੀ ਰਾਜੇਸ਼ ਕੱਕੜ ਨੇ ਕਿਹਾ ਹੈ ਕਿ ਬਾਕੀ ਦੇ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਲਾਕੇ ਵਿੱਚ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ। ਜੋ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ਨੂੰ ਸਖ਼ਤ ਕਾਨੂੰਨੀ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਕਾਦੀਆਂ ਪੁਲੀਸ ਨੂੰ ਇਸ ਕਾਮਯਾਬੀ ਤੇ ਮੁਬਾਰਕਬਾਦ ਦਿੱਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments