spot_img
Homeਪੰਜਾਬਮਾਝਾਐਸਐਸ ਬਾਜਵਾ ਸਕੂਲ ਜੂਨੀਅਰ ਵਿੰਗ ਕਾਦੀਆਂ ਵਿੱਚ ਅੱਜ ਧਰਤੀ ਦਿਵਸ ਮਨਾਇਆ ਗਿਆ

ਐਸਐਸ ਬਾਜਵਾ ਸਕੂਲ ਜੂਨੀਅਰ ਵਿੰਗ ਕਾਦੀਆਂ ਵਿੱਚ ਅੱਜ ਧਰਤੀ ਦਿਵਸ ਮਨਾਇਆ ਗਿਆ

ਕਾਦੀਆਂ 23 ਅਪ੍ਰੈਲ (ਸਲਾਮ ਤਾਰੀ)
ਐਸਐਸ ਬਾਜਵਾ ਸਕੂਲ ਜੂਨੀਅਰ ਵਿੰਗ ਕਾਦੀਆਂ ਵਿੱਚ ਅੱਜ ਧਰਤੀ ਦਿਵਸ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਸਕੂਲ ਵਿੱਚ ਧਰਤੀ ਦਿਵਸ ਨਾਲ ਸੰਬੰਧਿਤ ਪੋਸਟਰ ਵਿੱਚ ਕਿੰਗ ਪ੍ਰਤੀਯੋਗਤਾ ਕਰਵਾਈ ਗਈ ਬੱਚਿਆਂ ਨੇ ਬਹੁਤ ਹੀ ਚੰਗੇ ਪੋਸਟਰ ਬਣਾਏ ਸਕੂਲ ਵਿੱਚ ਸਵੇਰੇ ਖਾਸ ਤੌਰ ਤੇ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਧਰਤੀ ਦਿਵਸ ਤੇ ਕਵਿਤਾ ਅਤੇ ਭਾਸ਼ਣ ਪੇਸ਼ ਕੀਤਾ ਜੂਨੀਅਰ ਵਿੰਗ ਦੇ ਹੈਡਮਿਸਟ੍ਰੈਸ ਮਿਸ ਪ੍ਰਿਅੰਕਾ ਠਾਕੁਰ ਜੀ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਦੱਸਿਆ ਕਿ ਧਰਤੀ ਦਿਵਸ ਹਰ ਸਾਲ 22 ਅਪ੍ਰੈਲ ਨੂੰ ਵਾਤਾਵਰਨ ਸੁਰਕਸ਼ਣ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸਾਨੂੰ ਆਪਣੀ ਧਰਤੀ ਨੂੰ ਸਾਫ ਅਤੇ ਹਰਾ ਭਰਾ ਰੱਖਣਾ ਚਾਹੀਦਾ ਹੈ। ਹਰ ਇੱਕ ਨੂੰ ਆਪਣੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ ਇੱਕ ਦਰਖਤ ਜਰੂਰ ਲਾਉਣਾ ਚਾਹੀਦਾ ਹੈ ਇਸ ਮੌਕੇ ਸਕੂਲ ਦੇ ਡਾਇਰੈਕਟਰ ਨੈਸ਼ਨਲ ਅਵਾਰਡੀ ਮਨੋਹਰ ਲਾਲ ਸ਼ਰਮਾ ਚੇਅਰਮੈਨ ਡਾਕਟਰ ਰਜੇਸ਼ ਕੁਮਾਰ ਸ਼ਰਮਾ ਕੌ ਆਰਡੀਨੇਟਰ ਪ੍ਰਿੰਸੀਪਲ ਸ਼ਾਲਨੀ ਸ਼ਰਮਾ ਜੀ ਨੇ ਬੱਚਿਆਂ ਨੂੰ ਦਰਖਤ ਲਾਉਣ ਦੇ ਲਈ ਅਤੇ ਆਪਣੀ ਧਰਤੀ ਨੂੰ ਸਾਫ ਰੱਖਣ ਦੇ ਲਈ ਭਰੋਸਾ ਹਿਤ ਕੀਤਾ ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਸੀ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments