spot_img
Homeਪੰਜਾਬਮਾਝਾਡੀ ਸੀ ਗੁਰਦਾਸਪੁਰ ਨੇ ਦਾਣਾ ਮੰਡੀ ਕਾਦੀਆਂ  ਦਾ ਦੌਰਾ ਕੀਤਾ

ਡੀ ਸੀ ਗੁਰਦਾਸਪੁਰ ਨੇ ਦਾਣਾ ਮੰਡੀ ਕਾਦੀਆਂ  ਦਾ ਦੌਰਾ ਕੀਤਾ

ਕਾਦੀਆਂ  23 ਅਪਰੈਲ  (ਸਲਾਮ ਤਾਰੀ)
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਅੱਜ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ। ਅਤੇ ਕਣਕ ਦੀ ਖ਼ਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਊਨ੍ਹਾਂ ਕਿਸਾਨਾਂ ਨਾਲ ਗਲਬਾਤ ਕੀਤੀ। ਕਿਸਾਨਾਂ ਨੇ ਦੱਸਿਆਂ ਕਿ ਕਣਕ ਸਮੇ ਸਿਰ ਖ਼ਰੀਦੀ ਜਾ ਰਹੀ ਹੈ।

ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿਕੱਤ ਨਹੀਂ ਹੈ। ਇਸ ਮੌਕੇ ਤੇ ਮਜ਼ਦੂਰਾਂ ਨੇ ਦੱਸਿਆ ਕਿ ਟਰਾਂਸਪੋਰਟ ਵਾਲੇ ਇਕ ਰੁਪਏ ਪ੍ਰਤੀ ਬੋਰੀ ਲੋਡ ਕਰਨ ਦਾ ਚਾਰਜ ਮੰਗਦੇ ਹਨ। ਜਿਸ ਤੇ ਡੀ ਸੀ ਗੁਰਦਾਸਪੁਰ ਨੇ ਤੁਰੰਤ ਟਰਾਂਸਪੋਰਟ ਬਾਰੇ ਰਿਪੋਰਟ ਪੇਸ਼ ਕਰ ਕੇ ਦੋਸ਼ੀ ਪਾਏ ਜਾਣ ਤੇ ਬਲੈਕ ਲਿਸਟ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਤੇ ਉਨ੍ਹਾਂ ਪੱਤਰਕਾਰਾਂ ਨਾਲ ਗਲੱਬਾਤ ਕਰਦੀਆਂ ਦੱਸਿਆ ਕਿ ਜ਼ਿਲੇ ਵਿੱਚ ਕਾਦੀਆਂ ਦਾਣਾ ਮੰਡੀ ਦੇ ਪ੍ਰਬੰਧ ਸੁਪਰ ਰਹੇ ਹਨ। ਇਹ ਪਹਿਲੀ ਮੰਡੀ ਹੈ ਜਿਥੇ 15 ਦਿਨ ਪਹਿਲਾਂ ਹੀ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਤੱਕ 300 ਮੀਟਰਿਕ ਟਨ ਕਣਕ ਦੀ ਖ਼ਰੀਦ ਕਾਦੀਆਂ ਵਿੱਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਵੱਲੋਂ ਜੋ ਸ਼ਿਕਾਇਤ ਮਿਲੀ ਹੈ ਉਸ ਦੀ ਜਾਂਚ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਡੀ ਐਫ਼ ਐਸ ੳ ਗੁਰਦਾਸਪੁਰ ਸ਼੍ਰੀ ਸੁਖਜਿੰਦਰ ਸਿੰਘ, ਡੀ ਵਿਕਰਮਜੀਤ ਸਿੰਘ ਮਾਰਕੀਟ ਕਮੇਟੀ, ਆੜ੍ਹਤੀ ਯੂਨੀਅਨ ਕਾਦੀਆਂ ਦੇ ਪ੍ਰਧਾਨ ਨਰਿੰਦਰ ਕੁਮਾਰ ਭਾਟੀਆ, ਸੁਮੀਤ ਕੁਮਾਰ ਸੁਪਰਵਾਈਜ਼ਰ ਮਾਰਕੀਟ ਕਮੇਟੀ ਕਾਦੀਆਂ, ਸੁਨੀਲ ਕਮੁਾਰ, ਕਮਲ ਇੰਸਪੈਕਟਰ ਫ਼ੂਡ ਸਪਲਾਈ ਕਾਦੀਆਂ ਮੌਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments