spot_img
Homeਪੰਜਾਬਮਾਝਾਸਰਕਾਰੀ ਹਾਈ ਸਕੂਲ ਭਾਂਮੜੀ ਦਾ ਨਤੀਜਾ ਸ਼ਾਨਦਾਰ ਰਿਹਾ

ਸਰਕਾਰੀ ਹਾਈ ਸਕੂਲ ਭਾਂਮੜੀ ਦਾ ਨਤੀਜਾ ਸ਼ਾਨਦਾਰ ਰਿਹਾ

ਕਾਦੀਆਂ 4 ਮਈ (ਸਲਾਮ ਤਾਰੀ)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਨਤੀਜਿਆ ਵਿਚ ਸਰਕਾਰੀ ਹਾਈ ਸਕੂਲ ਭਾਂਮੜੀ ਦੀ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ (100%) ਰਿਹਾ। ਸਕੂਲ ਇੰਨਚਾਰਜ ਸ਼੍ਰੀ ਰਾਕੇਸ਼ ਕੁਮਾਰ ਜੀ ਨੇ ਦੱਸਿਆ ਕਿ ਗੁਰਲੀਨ ਕੌਰ ਨੇ 552 ਅੰਕ ਲੈ ਕੇ ਪਹਿਲਾ, ਜ਼ਸਨਪ੍ਰੀਤ ਕੌਰ ਨੇ 544 ਅੰਕ ਲੈ ਕੇ ਦੂਜਾ, ਜਤਿੰਦਰ ਕੌਰ ਅਤੇ ਦੀਆ ਨੇ 531 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਬਾਕੀ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਵਿਦਿਆਰਥੀਆਂ ਵਲੋਂ ਪ੍ਰਾਪਤ ਸਫਲਤਾ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਜਾਂਦਾ ਹੈ । ਸਕੂਲ ਇੰਨਚਾਰਜ ਸ਼੍ਰੀ ਰਾਕੇਸ਼ ਕੁਮਾਰ,ਹਿੰਦੀ ਮਿਸਟ੍ਰਸ ਹਰਵੀਨ ਕੌਰ,ਐਸ.ਐਸ ਮਾਸਟਰ ਜਸਵਿੰਦਰ ਸਿੰਘ, ਸਾਇੰਸ ਮਾਸਟਰ ਸਰਬਜੀਤ ਸਿੰਘ,ਮੈਥ ਮਾਸਟਰ ਹਰਜਿੰਦਰ ਸਿੰਘ ਅਤੇ ਵਿਨੋਦ ਕੁਮਾਰ,ਕੰਪਿਉਟਰ ਟੀਚਰ ਹਰਪ੍ਰੀਤ ਸਿੰਘ ਅਤੇ ਰੇਖਾ ਰਾਣੀ, ਡੀ.ਪੀ. ਅੰਮ੍ਰਿਤਪਾਲ ਸਿੰਘ, ਰਵਿੰਦਰ ਰਵੀ ਨੇ ਇਸ ਸ਼ਾਨਦਾਰ ਨਤੀਜੇ ਤੇ ਬੱਚਿਆਂ ਦੇ ਮਾਪਿਆ ਨੂੰ ਵਧਾਈ ਦਿੱਤੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments