spot_img
Homeਪੰਜਾਬਮਾਝਾਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਨੇ ਮਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਕਾਦੀਆਂ 25 ਅਪ੍ਰੈਲ (ਸਲਾਮ ਤਾਰੀ)
ਕਾਦੀਆਂ ਦੇ ਮੇਨ ਬਾਜ਼ਾਰ ਵਿੱਚ ਚੋਰਾਂ ਦੇ ਵੱਲੋਂ ਮਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਦਰ ਪਿਆ ਮਨਿਆਰੀ ਦਾ ਕਰੀਬ ਪੰਜ ਤੋਂ ਛੇ ਹਜਾਰ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਟੀਟੂ ਦੀ ਹੱਟੀ  ਦੁਕਾਨ ਮਾਲਕ ਅਮਿਤ ਕੁਮਾਰ ਪੁੱਤਰ ਨਰਸਿਮ ਦਾਸ ਵਾਸੀ ਕਾਦੀਆਂ ਨੇ ਦੱਸਿਆ ਕਿ ਉਹ ਮੇਨ ਬਾਜ਼ਾਰ ਕਾਦੀਆਂ ਦੇ ਵਿੱਚ ਮਨਿਆਰੀ ਦੀ ਦੁਕਾਨ ਕਰਦਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਤਾਲੇ ਲਗਾ ਕੇ ਘਰ ਚਲਾ ਗਿਆ। ਤਾਂ ਜਦੋਂ ਉਸਨੇ ਸਵੇਰੇ ਆ ਕੇ ਦੇਖਿਆ ਤਾਂ ਉਸ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਦੇ ਵੱਲੋਂ ਅੰਦਰ ਪਿਆ ਮਨਿਆਰੀ ਦਾ ਕੀਮਤੀ ਸਮਾਨ ਜਿਸ ਦੀ ਕੀਮਤ ਕਰੀਬ ਪੰਜ ਤੋਂ ਛੇ ਹਜਾਰ ਰੁਪਏ ਬਣਦੀ ਹੈ। ਉਸ ਨੂੰ ਚੋਰੀ ਕਰਕੇ ਚੋਰ ਫਰਾਰ ਹੋ ਗਏ। ਅਤੇ ਇਸ ਦੌਰਾਨ ਨਜਦੀਕੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਉਕਤ ਚੋਰਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ । ਜਿਸ ਸਬੰਧੀ ਉਨਾਂ ਨੇ ਤੁਰੰਤ ਥਾਣਾ ਕਾਦੀਆਂ ਦੀ ਪੁਲਿਸ ਨੂੰ ਸੂਚਿਤ ਕੀਤਾ। ਅਤੇ ਉਧਰ ਦੂਜੇ ਪਾਸੇ ਕਾਦੀਆਂ ਪੁਲਿਸ ਦੇ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੁਕਾਨ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਕਾਦੀਆਂ ਸ਼ਹਿਰ ਦੇ ਵਿੱਚ ਕਰੀਬ ਸੱਤ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਨਾਂ ਵਿੱਚ ਉਹਨਾਂ ਦੀ ਵੀ ਇੱਕ ਦੁਕਾਨ ਸੀ। ਅਤੇ ਦੂਸਰੀ ਵਾਰ ਚੋਰੀ ਹੋਣ ਤੇ ਇਲਾਕੇ ਦੇ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਪ੍ਰਸ਼ਾਸਨ ਬੇਖੌਫ ਹੋ ਕੇ ਇਹਨਾਂ ਚੋਰਾਂ ਦੇ ਖਿਲਾਫ ਕਾਰਵਾਈ ਕਰਨ ਚ ਅਸਮਰਥ ਦਿਖਾਈ ਦੇ ਰਿਹਾ। ਦੁਕਾਨ ਮਾਲਕ ਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਆਏ ਦਿਨ ਹੀ ਚੋਰੀ ਦੀਆਂ ਘਟਨਾਵਾਂ ਜੋ ਵਾਪਰ ਰਹੀਆਂ ਹਨ ।ਜਿਨਾਂ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ।ਇਸ ਲਈ ਇਲਾਕੇ ਦੇ ਵਿੱਚ ਪੁਲਿਸ ਦੀ ਗਸ਼ਤ ਨੂੰ ਤੇਜ਼ ਕੀਤਾ ਜਾਵੇ ਅਤੇ ਅਜਿਹੇ ਸ਼ਰਾਰਤੀ ਅੰਸਰਾਂ ਅਤੇ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ। ਉਹਨਾਂ ਦਾ ਦੱਸਿਆ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਵੀ ਚੋਰਾਂ ਦੇ ਵੱਲੋਂ ਇਸੇ ਮੇਨ ਬਾਜ਼ਾਰ ਦੇ ਵਿੱਚ ਕਰੀਬ ਸੱਤ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਚੋਰੀ ਬਣਾਇਆ ਗਿਆ ਜਿਸ ਵਿੱਚ ਹਜ਼ਾਰਾਂ ਰੁਪਆ ਦੀ ਨਗਦੀ ਅਤੇ ਹਜ਼ਾਰਾਂ ਰੁਪਿਆਂ ਦਾ ਕੀਮਤੀ ਸਮਾਨ ਚੋਰਾਂ ਵੱਲੋਂ ਚੋਰੀ ਕੀਤਾ ਗਿਆ। ਜਿਨਾਂ ਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਿਸ ਤੇ ਚਲਦਿਆਂ ਅਜਿਹੀ ਦੁਬਾਰਾ ਘਟਨਾ ਵਾਪਰੀ । ਉਧਰ ਦੂਜੇ ਪਾਸੇ ਹੋਈ ਚੋਰੀ ਦੀ ਘਟਨਾ ਨੂੰ ਲੈ ਕੇ ਇਲਾਕੇ ਦੇ ਵਿੱਚ ਲੋਕਾਂ ਚ ਭਾਰੀ ਰੋਸ ਹੈ ਅਤੇ ਪ੍ਰਸ਼ਾਸਨ ਕੋਲੋਂ ਉਹਨਾਂ ਨੇ ਪੂਰੀ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕੋਈ ਮੁਸਤੈਦੀ ਵੱਡੇ ਪੱਧਰ ਤੇ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments