spot_img
Homeਆਰਟੀਕਲਜਲਸਾ ਸਲਾਨਾ ਕਾਦੀਆਂ ਦੀ ਸ਼ਾਨਦਾਰ ਸਮਾਪਤੀ ਆਪਣੇ ਭਰਾ ਲਈ ਜੇ ਲੋੜ ਪਵੇ...

ਜਲਸਾ ਸਲਾਨਾ ਕਾਦੀਆਂ ਦੀ ਸ਼ਾਨਦਾਰ ਸਮਾਪਤੀ ਆਪਣੇ ਭਰਾ ਲਈ ਜੇ ਲੋੜ ਪਵੇ ਤਾਂ ਆਪਣੇ ਹੱਕ ਵੀ ਛੱਡਣ ਦਾ ਹੌਸਲਾ ਪੈਦਾ ਕਰਨਾ ਜਲਸਾ ਸਲਾਨਾ ਦੇ ਉਦੇਸ਼ਾਂ ਵਿੱਚੋਂ ਇੱਕ ਮਕਸਦ ਹੈ।

ਕਾਦੀਆਂ 31 ਦਸੰਬਰ (ਸਾਲਮ ਤਾਰੀ) ਅੱਜ ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ 128 ਵਾਂ ਜਲਸਾ ਸਲਾਨਾ ਕਾਦੀਆਂ ਤੀਸਰੇ ਦਿਨ ਦਾ ਸਮਾਰੋਹ ਪਵਿੱਤਰ ਕੁਰਾਨ ਦੀ ਤਿਲਾਵਤ ਦੇ ਨਾਲ ਆਰੰਭ ਹੋ ਗਿਆ ਅੱਜ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ।

ਇਸ ਤਿੰਨ ਰੋਜ਼ਾ ਜਲਸਾ ਸਲਾਨਾ ਦਾ ਕੇਂਦਰ ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਦਾ ਸੰਬੋਧਨ ਹੈ।

ਜੋ ਆਪ ਜੀ ਨੇ ਯੂਕੇ ਤੋਂ ਸਿਧਾ ਮੁਸਲਿਮ ਟੈਲੀਵਿਜ਼ਨ ਅਹਿਮਦੀਆ ਸੈਟਲਾਈਟ ਚੈਨਲ ਰਾਹੀਂ ਸੰਬੋਧਨ ਕੀਤਾ ਜੋ ਜਲਸੇ ਦੇ ਪੰਡਾਲ ਵਿੱਚ ਵੇਖਿਆ ਤੇ ਸੁਣਿਆ ਗਿਆ। ਇਮਾਮ ਜਮਾਤ ਅਹਿਮਦੀਆ ਆਲਮਗੀਰ ਦਾ ਇਹ ਸੰਬੋਧਨ ਪੂਰੀ ਦੁਨੀਆ ਵਿੱਚ ਜਮਾਤ ਅਹਿਮਦੀਆ ਦੇ ਸੈਟਲਾਈਟ ਚੈਨਲ ਦੁਆਰਾ ਦੇਖਿਆ ਤੇ ਸੁਣਿਆ ਜਾਂਦਾ ਹੈ ਜਿਸ ਵਿੱਚ ਅਾਪ ਜੀ ਆਪਣੇ ਸੰਬੋਧਨ ਰਾਹੀਂ ਪੂਰੀ ਦੁਨੀਆਂ ਦੇ ਅਹਿਮਦੀਆਂ ਨੂੰ ਸੰਬੋਧਿਤ ਹੁੰਦੇ ਹਨ ਜਲਸਾ ਸਲਾਨਾ ਕਾਦੀਆਂ ਦੀਆਂ ਕਾਰਵਾਈਆਂ ਦਾ ਭਾਰਤ ਦੀ ਵੱਖ ਵੱਖ ਭਾਸ਼ਾਵਾਂ ਵਿੱਚ ਅਤੇ ਦੂਸਰੇ ਦੇਸ਼ਾਂ ਦੀ ਭਾਸ਼ਾਵਾਂ ਵਿੱਚ ਵੀ ਨਾਲ ਨਾਲ ਟਰਾਂਸਲੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਲੋਕ ਇਸ ਜਲਸੇ ਵਿੱਚ ਸ਼ਾਮਿਲ ਹੋਏ ਹਨ ਉਹ ਆਪਣੀਆਂ ਆਪਣੀਆਂ ਭਾਸ਼ਾਵਾਂ ਵਿੱਚ ਇਸ ਜਲਸੇ ਦੀ ਕਾਰਵਾਈ ਨੂੰ ਸੁਣ ਰਹੇ ਹਨ

ਇਮਾਮ ਜਮਾਤ ਅਹਿਮਦੀਆ ਆਲਮਗੀਰ ਨੇ ਦੁਨੀਆ ਭਰ ਵਿੱਚ ਅਮਨ ਸ਼ਾਤੀ ਦੀ ਸਥਾਪਨਾ ਲਈ ਸਾਮੁਹਿਕ ਤੋਰ ਤੇ ਵਿਸ਼ੇਸ਼ ਦੁਆ ਕਰਵਾਈ ਗਈ ਇਮਾਮੇ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜਲਸੇ ਦੀ ਵਿਸ਼ੇਸ਼ਤਾ ਅਤੇ ਬਰਕਤ ਦੇ ਹਵਾਲੇ ਨਾਲ ਫਰਮਾਉਂਦੇ ਹਨ ਹਜ਼ਰਤ ਅਕਦਸ ਮਸੀਹ ਮਾਊਦ ਅਲੈਹ ਸਲਾਮ ਨੇ ਇਸ ਜਲਸਾ ਨੂੰ ਖਾਲਸ ਰੂਹਾਨੀ ਜਲਸਾ ਹੋਣ ਦੀ ਦੁਆ ਕੀਤੀ ਹੈ । ਜਿਸ ਵਿੱਚ ਸਾਡੀ ਰੂਹਾਨੀ ਅਤੇ ਗਿਆਨ ਦੀ ਤਰੱਕੀ ਦੀਆਂ ਗੱਲਾਂ ਵੱਲ ਧਿਆਨ ਦਵਾਇਆ ਜਾਂਦਾ ਹੈ ਅਤੇ ਇਸ ਦਾ ਇੱਕ ਵੱਡਾ ਮਕਸਦ ਇਹ ਸੀ ਕਿ ਬਾਨੀ ਜਮਾਤ ਅਹਿਮਦੀਆ ਨੇ ਫਰਮਾਇਆ ਆਪਸ ਵਿੱਚ ਪਿਆਰ ਮੁਹੱਬਤ ਦਾ ਰਿਸ਼ਤਾ ਕਾਇਮ ਕਰਨਾ ਹੈ ਇੱਕ ਦੂਜੇ ਦਾ ਖਿਆਲ ਰੱਖਣਾ ਆਪਣੇ ਭਰਾ ਲਈ ਜੇ ਲੋੜ ਪਵੇ ਤਾਂ ਆਪਣੇ ਹੱਕ ਛੱਡਣ ਦਾ ਹੌਸਲਾ ਵੀ ਰੱਖਣਾ ਆਪਸ ਵਿੱਚ ਪ੍ਰੇਮ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਇੱਕ ਵੱਡਾ ਜਰੀਆ ਹੈ ।

ਜਲਸਾ ਸਲਾਨਾ ਕਾਦੀਆਂ ਆਪਸੀ ਏਕਤਾ ਦੀ ਸਿੱਖਿਆ ਦਿੰਦਾ ਹੈ । ਅਤੇ ਜੋ ਲੋਕ ਇਸ ਜਲਸਾ ਵਿੱਚ ਸ਼ਾਮਿਲ ਹੁੰਦੇ ਹਨ ਉਹਨਾਂ ਦੇ ਅੰਦਰ ਹਮਦਰਦੀ ਦਾ ਜਜ਼ਬਾ ਪੈਦਾ ਹੁੰਦਾ ਹੈ ਅਤੇ ਉਹ ਦੇਸ਼ ਅਤੇ ਕੌਮ ਲਈ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਨ । ਜਲਸਾ ਸਲਾਨਾ ਕਾਦੀਆਂ ਜਿਸ ਦਾ ਆਗਾਜ਼ 1891 ਈਸਵੀ ਵਿੱਚ ਇਸ ਬਸਤੀ ਕਾਦੀਆਂ ਤੋਂ ਹੋਇਆ ਇਸ ਪਹਿਲੇ ਜਲਸਾ ਵਿੱਚ ਕੇਵਲ 75 ਵਿਅਕਤੀ ਸ਼ਾਮਿਲ ਹੋਏ ਸਨ ਲੇਕਿਨ ਅੱਜ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਬਕਾਇਦਗੀ ਨਾਲ ਜਲਸਾ ਸਲਾਨਾ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਹਨ ਅੱਜ ਵੀ ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ ਦੀ ਸਿੱਖਿਆਵਾਂ ਦੇ ਪ੍ਰਕਾਸ਼ ਵਿੱਚ ਖਿਲਾਫਤੇ ਅਹਿਮਦੀਆ ਦੇ ਸਾਏ ਹੇਠਾਂ ਕੇਵਲ ਰੂਹਾਨੀ ਮਕਸਦ ਦੇ ਲਈ ਇਹ ਜਲਸਾ ਪੂਰੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਹੋ ਰਿਹਾ ਹੈ ਅਤੇ ਜਲਸਾ ਸਲਾਨਾ ਦੀਆਂ ਬਰਕਤਾਂ ਤੋਂ ਇੱਕ ਦੁਨੀਆਂ ਲਾਭ ਚੁੱਕ ਰਹੀ ਹੈ ਅਤੇ ਰੂਹਾਨੀ ਤਰੱਕੀ ਕਰ ਰਹੀ ਹੈ|
ਅੱਜ ਮੁਸਲਿਮ ਜਮਾਤ ਅਹਿਮਦੀਆ ਦਾ128 ਵਾਂ ਜਲਸਾ ਸਲਾਨਾ ਕਾਮਯਾਬੀ ਨਾਲ ਦੁਨੀਆਂ ਭਰ ਦੇ ਲਈ ਅਮਨ ਸ਼ਾਤੀ ਦੀ ਸਾਮੂਹਕ ਦੁਆ ਦੇ ਨਾਲ ਸਮਾਪਤ ਹੋ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments