spot_img
Homeਮਾਝਾਅੰਮ੍ਰਿਤਸਰਡਰੱਗ ਖਿਲਾਫ ਸਭ ਤੋਂ ਵੱਡੀ ਮੁਹਿੰਮ ਭਲਕੇ ਤੋਂ, ਸੂਬੇ ਨੂੰ ਨਸ਼ਾ ਮੁਕਤ...

ਡਰੱਗ ਖਿਲਾਫ ਸਭ ਤੋਂ ਵੱਡੀ ਮੁਹਿੰਮ ਭਲਕੇ ਤੋਂ, ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ 35,000 ਬੱਚਿਆਂ ਨਾਲ ਅਰਦਾਸ ਕਰਨਗੇ CM ਮਾਨ

ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਭਲਕੇ ਸਵੇਰੇ 11 ਵਜੇ ਸੀਐੱਮ ਭਗਵੰਤ ਮਾਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ 35,000 ਬੱਚਿਆਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਰਦਾਸ ਕਰਨਗੇ। ਪੰਜਾਬ ਸਰਕਾਰ ਹੋਮ ਇਨੀਸ਼ੀਏਟਿਵ ਸ਼ੁਰੂ ਕਰੇਗੀ। Pray Pledge and Play ਦੇ ਥੀਮ ਰਾਹੀਂ ਨਸ਼ਾ ਛੁਡਾਉਣ ਲਈ ਵੱਡੀ ਮੁਹਿੰਮ ਸ਼ੁਰੂ ਹੋਵੇਗੀ।

ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਵਰਗੇ ਵੀਰ ਯੋਧਿਆਂ ਦੇ ਬਲਿਦਾਨ ਨੂੰ ਯਾਦ ਕਰਾ ਕੇ ਨਸ਼ੇ ਖਿਲਾਫ ਸਹੁੰ ਦਿਵਾਈ ਜਾਵੇਗੀ। ਕ੍ਰਿਕਟ ਜ਼ਰੀਏ ਅੰਮ੍ਰਿਤਸਰ ਦੀਆਂ ਗਲੀਆਂ ਤੇ ਸਟੇਡੀਅਮ ਵਿਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਹੋਪ ਈਨਸ਼ੀਏਟਿਵ ਲਗਭਗ 1 ਮਹੀਨੇ ਚੱਲੇਗਾ ਤੇ ਦੀਵਾਲੀ ਤੋਂ ਪਹਿਲਾਂ ਖਤਮ ਹੋਵੇਗਾ। ਅੰਮ੍ਰਿਤਸਰ ਦੇ ਐੱਨਜੀਓ ਤੇ ਸੋਸ਼ਲ ਕਮਿਊਨਿਟੀ ਇਸ ਵਿਚ ਹਿੱਸਾ ਲੈਣਗੇ। ਹੋਪ ਇਨੀਸ਼ੀਏਟਿਵ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ www.hopeamritsar.com ਅਤੇ 7710104368 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Jasbir Singh
Jasbir Singh
Jasbir Singh is a skilled writer and Author at Salam News Punjab, leveraging their graduation from Punjab to craft engaging and informative articles. Committed to journalistic excellence, they adhere to AP News and Google News guidelines, delivering high-quality, unbiased content. With a focus on sharing the pulse of Punjab, their dedication to storytelling upholds the publication's standards, ensuring a captivating narrative that resonates with readers.
RELATED ARTICLES
- Advertisment -spot_img

Most Popular

Recent Comments