spot_img
Homeਮਾਝਾਗੁਰਦਾਸਪੁਰਮੁਸਲਿਮ ਜਮਾਤ ਅਹਿਮਦੀਆ ਦਾ ਸਲਾਨਾ ਜਲਸਾ ਸਾਰੇ ਧਰਮਾਂ ਦੀ ਏਕਤਾ ਦਾ ਅਲੰਬਰਦਾਰ...

ਮੁਸਲਿਮ ਜਮਾਤ ਅਹਿਮਦੀਆ ਦਾ ਸਲਾਨਾ ਜਲਸਾ ਸਾਰੇ ਧਰਮਾਂ ਦੀ ਏਕਤਾ ਦਾ ਅਲੰਬਰਦਾਰ ਪੂਰੇ ਵਿਸ਼ਵ ਵਿਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਵੱਖ ਵੱਖ ਧਰਮਾਂ ਦੇ ਆਗੂਆਂ ਨੇ ਆਪਣੇ ਵਿਚਾਰਾਂ ਦਾ ਕੀਤਾ ਪ੍ਰਗਟਾਵਾ।

 

ਕਾਦੀਆਂ 30 ਦਸੰਬਰ (ਸਲਾਮ ਤਾਰੀ)
ਅੱਜ ਮੁਸਲਿਮ ਜਮਾਤ ਅਹਿਮਦੀਆ ਦਾ ਦੂਸਰੇ ਦਿਨ ਦਾ ਜਲਸਾ ਸਲਾਨਾ ਪਵਿੱਤਰ ਕੁਰਾਨ ਸ਼ਰੀਫ ਦੀ ਤਿਲਾਵਤ ਦੇ ਨਾਲ ਆਰੰਭ ਹੋ ਗਿਆ|

ਜਲਸਾ ਸਲਾਨਾ ਕਾਦੀਆਂ ਜਿਸ ਦੀ ਬੁਨਿਆਦ ਖੁਦਾ ਤਾਅਲਾ ਦੇ ਹੁਕਮ ਅਤੇ ਇਸ ਯੁੱਗ ਦੇ ਇਮਾਮ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ ਨੇ ਸਨ 1891 ਵਿੱਚ ਰੱਖੀ ਸੀ । ਇਹ ਜਲਸਾ ਸਾਰੇ ਧਰਮਾਂ ਦੀ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦਾ ਇੱਕ ਅਜ਼ੀਮੁਸ਼ਾਨ ਨਜ਼ਾਰਾ ਪੇਸ਼ ਕਰਦਾ ਹੈ ਇਸ ਖਾਲਸ ਰੂਹਾਨੀ ਜਲਸੇ ਵਿੱਚ ਇੱਕ ਸੈਸ਼ਨ ਜਲਸੇ ਦਾ ਸਰਵ ਧਰਮ ਸੰਮੇਲਨ ਦੇ ਤੌਰ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਸ਼ਮੂਲੀਅਤ ਕਰਦੇ ਹਨ । ਅਤੇ ਆਪਣੇ ਆਪਣੇ ਧਰਮਾਂ ਦੀ ਸਿੱਖਿਆਵਾਂ ਦੀ ਰੋਸ਼ਨੀ ਵਿੱਚ ਦੁਨੀਆਂ ਵਿੱਚ ਅਮਨ ਦੀ ਸਥਾਪਨਾ ਅਤੇ ਸਾਰੇ ਧਰਮਾਂ ਦੀ ਏਕਤਾ ਅਤੇ ਹਮ ਆਹੰਗੀ ਦੇ ਹਵਾਲੇ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ । ਬਾਨੀ ਮੁਸਲਿਮ ਜਮਾਤ ਅਹਿਮਦੀਆ ਹਜ਼ਰਤ ਅਕਦਸ ਮਸੀਹੇ ਮਾਓੁਦ ਅਲੈਹ ਸਲਾਮ ਨੇ ਸਾਰੇ ਧਰਮਾਂ ਦਾ ਸਤਿਕਾਰ ਅਤੇ ਉਨਾਂ ਦੇ ਧਾਰਮਿਕ ਜਜ਼ਬਾਤ ਦਾ ਧਿਆਨ ਰੱਖਣ ਵੱਲ ਵਿਸ਼ੇਸ਼ ਧਿਆਨ ਦਿਵਾਇਆ ਹੈ । ਬਾਨੀ ਮੁਸਲਿਮ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ ਫਰਮਾਉਂਦੇ ਹਨ ।
“ਐ ਹਮ ਵਤਨੋ ਉਹ ਦੀਨ ਦੀਨ ਨਹੀਂ ਹੈ ਜਿਸ ਵਿੱਚ ਆਮ ਹਮਦਰਦੀ ਦੀ ਸਿੱਖਿਆ ਨਾ ਹੋਵੇ । ਅਤੇ ਨਾ ਉਹ ਇਨਸਾਨ ਇਨਸਾਨ ਹੈ ਜਿਸ ਵਿੱਚ ਹਮਦਰਦੀ ਦਾ ਮਾਦਾ ਨਾ ਹੋਵੇ ਸਾਡੇ ਖੁਦਾ ਨੇ ਕਿਸੇ ਕੌਮ ਨਾਲ ਫਰਕ ਨਹੀਂ ਕੀਤਾ ਸਭ ਦੇ ਲਈ ਖੁਦਾ ਦੀ ਜ਼ਮੀਨ ਫਰਸ਼ ਦਾ ਕੰਮ ਦਿੰਦੀ ਹੈ ,ਅਤੇ ਸਭ ਦੇ ਲਈ ਉਸ ਦਾ ਸੂਰਜ ਅਤੇ ਚੰਨ ਅਤੇ ਕਈ ਸਿਤਾਰੇ ਰੋਸ਼ਨ ਚਿਰਾਗ ਦਾ ਕੰਮ ਦੇ ਰਹੇ ਹਨ ।ਅਤੇ ਦੂਸਰੀ ਸੇਵਾਵਾਂ ਵੀ ਕਰ ਰਹੇ ਹਨ ।

ਓਸ ਖੁਦਾ ਦੇ ਪੈਦਾ ਕਰਦਾ ਅਨਾਸਰ ਯਾਨੀ ਹਵਾ ਅਤੇ ਪਾਣੀ ਅਤੇ ਅੱਗ ਅਤੇ ਖਾਕ ਅਤੇ ਐਸਾ ਹੀ ਉਸ ਦੀ ਸਾਰੀ ਪੈਦਾ ਕਰਦਾ ਚੀਜ਼ਾਂ ਅਨਾਜ ਅਤੇ ਫਲ ਅਤੇ ਜੜ੍ੀ ਬੂਟੀਆਂ ਵਗੈਰਾ ਤੋਂ ਸਾਰੀਆਂ ਕੌਮਾਂ ਫਾਇਦਾ ਉਠਾ ਰਹੀਆਂ ਹਨ । ਬਸ ਇਹ ਇਖਲਾਕੇ ਰਬਾਨੀ ਸਾਨੂੰ ਸਿੱਖਿਆ ਦਿੰਦੇ ਹਨ ਕਿ ਅਸੀਂ ਵੀ ਇਨਸਾਨਾਂ ਨਾਲ ਮੁਰਵਤ ਅਤੇ ਸਲੂਕ ਨਾਲ ਪੇਸ਼ ਆਈਏ ਅਤੇ ਤੰਗ ਦਿਲ ਅਤੇ ਤੰਗ ਜਰਫ ਨਾ ਬਣੀਏ ।ਜਮਾਤ ਅਹਿਮਦੀਆ ਦੀ ਇਹੀ ਵਿਸ਼ੇਸ਼ਤਾ ਹੈ ਕਿ ਜਿਸ ਹੱਦ ਤੱਕ ਸਮਰਥਾ ਹੈ ਖਿਦਮਤੇ ਖਲਕ ਦੇ ਕੰਮਾਂ ਵਿੱਚ ਵੱਧ ਚੜ ਕੇ ਭਾਗ ਲੈਂਦੀ ਹੈ ਅਤੇ ਜੋ ਵਸੀਲੇ ਪ੍ਰਾਪਤ ਹਨ ਉਹਨਾਂ ਦੇ ਅੰਦਰ ਰਹਿ ਕੇ ਜਿੰਨੀ ਖਿਦਮਤ ਖਲਕ ਅਤੇ ਖਿਦਮਤ ਇਨਸਾਨੀਅਤ ਹੋ ਸਕਦੀ ਹੈ ਉਹ ਇਨਫਰਾਦੀ ਤੌਰ ਤੇ ਵੀ ਅਤੇ ਜਮਾਤੀ ਤੌਰ ਤੇ ਵੀ ਕੀਤੀ ਜਾਂਦੀ ਹੈ । ਜਮਾਤ ਅਹਿਮਦੀਆ ਨੂੰ ਜਿਸ ਹੱਦ ਤੱਕ ਸਮਰਥਾ ਹੈ ਉਹ ਲੋਕਾਂ ਦੀ ਭੁੱਖ ਮਿਟਾਉਣ ਦੇ ਲਈ ਗਰੀਬਾਂ ਦੇ ਇਲਾਜ ਦੇ ਲਈ ਸਿੱਖਿਆ ਦੇ ਲਈ ਜਮਾਤ ਅਹਿਮਦੀਆ ਕੋਸ਼ਿਸ਼ਾਂ ਕਰਦੀ ਹੈ। ਅੱਜ ਜਦੋਂ ਕਿ ਦੁਨੀਆ ਤੀਸਰੀ ਆਲਮੀ ਜੰਗ ਵਲ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਇਸ ਮੌਕੇ ਤੇ ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਦੁਨੀਆਂ ਨੂੰ ਅਮਨ ਦੀ ਸਥਾਪਨਾ ਵੱਲ ਧਿਆਨ ਦਿਵਾਉਂਦਿਆਂ ਹੋਇਆਂ ਖੁਦਾ ਤਾਲਾ ਵੱਲ ਧਿਆਨ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਹਮਦਰਦੀ ਸਥਾਪਿਤ ਕਰਨ ਅਤੇ ਅਦਲ ਇਨਸਾਫ ਦੇ ਤਕਾਜ਼ਿਆਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦਿਵਾਇਆ ਹੈ । ਇਮਾਮ ਜਮਾਤ ਅਹਿਮਦੀਆ ਆਲਮਗੀਰ ਨੇ ਇਸ ਸੰਬੰਧ ਵਿੱਚ ਦੁਨੀਆਂ ਦੀ ਵੱਡੀ ਵੱਡੀ ਪਾਰਲੀਆਮੈਂਟਾਂ ਵਿੱਚ ਲੈਕਚਰ ਦਿੱਤੇ ਹਨ ਅਤੇ ਦੁਨੀਆਂ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ| ਨੂੰ ਪੱਤਰ ਲਿਖੇ ਹਨ ਇਹ ਰੂਹ ਪਰਵਰ ਭਾਸ਼ਣ ਅਤੇ ਪੱਤਰ ਕਿਤਾਬੀ ਸ਼ਕਲ ਵਿੱਚ ਵਰਲਡ ਕ੍ਰਾਈਸਿਸ ਐਂਡ ਪਾਥਵੇ ਟੂ ਪੀਸ ਦੇ ਨਾਂ ਨਾਲ ਛੱਪ ਚੁੱਕਿਆ ਹੈ । ਜਲਸਾ ਸਰਵ ਧਰਮ ਇਸ ਸੈਸ਼ਨ ਵਿੱਚ ਵੱਖ ਵੱਖ ਧਰਮਾਂ ਦੇ ਲੀਡਰ ਸਿਆਸੀ ਸਰਕਾਰੀ ਅਧਿਕਾਰੀਆਂ ਅਤੇ ਪਤਵੰਤਿਆਂ ਦੇ ਇਲਾਵਾ ਵੱਡੀ ਗਿਣਤੀ ਵਿੱਚ ਕਾਦੀਆਂ ਦੇ ਨਜਦੀਕੀ ਲੋਕ ਵੀ ਸ਼ਾਮਿਲ ਹੁੰਦੇ ਹਨ । ਹਰ ਸ਼ਾਮਿਲ ਹੋਣ ਵਾਲੇ ਨੇ ਜਮਾਤ ਅਹਿਮਦੀਆ ਦੀ ਅਮਨ ਦੀ ਸਥਾਪਨਾ ਦੀਆਂ ਕੋਸ਼ਿਸ਼ਾਂ ਨੂੰ ਸਰਾਹਿਆ ਹੈ । ਅਤੇ ਜਮਾਤ ਅਹਿਮਦੀਆ ਦੇ ਮਾਟੋ ਪ੍ਰੇਮ ਸਭਨਾਂ ਲਈ ਅਤੇ ਨਫਰਤ ਕਿਸੇ ਤੋਂ ਨਹੀਂ ਨੂੰ ਖਰਾਜੇ ਤਹਿਸੀਨ ਪੇਸ਼ ਕੀਤਾ ਹੈ ।ਕੁਲਦੀਪ ਸਿੰਘ ਧਾਰੀਵਾਲ ਅਵਿਨਾਸ਼ ਰਾਏ ਖਨਾ ,ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਸ ਜਗਰੂਪ ਸਿੰਘ ਸ਼ੇਖਵਾ , ਰਮਨ ਬਹਿਲ ਸ ਫਤਿਹ ਜਗ ਸਿੰਘ ਬਾਜਵਾ ਬਲਵਿਦਰ ਸਿੰਘ ਲਾਡੀ ਮੋਲਾਨਾ ਹਮੀਦ ਕੋਸਰ
ਗਿਆਨੀ ਤਨਵੀਰ ਅਹਿਮਦ ਖਾਦਿਮ ਨੇ ਵੀ ਸਬੰਧੋਨ ਕੀਤਾ ਜਲਸਾ ਸਾਲਾਨਾ ਵਿਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ਅਤੇ ਏਸ ਮੋਕੇ ਸਬੰਧੋਨ ਕਰਦਿਆਂ ਕਿਹਾ ਕਿ ਮੁਸਲਿਮ ਜਮਾਤ ਅਹਿਮਦੀਆ ਦੇ ਪੂਰੇ ਵਿਸ਼ਵ ਵਿਚ ਅਮਨ ਸ਼ਾਤੀ ਲਈ ਜੋ ਕੋਸ਼ਿਸ਼ਾਂ ਕਰ ਰਹੀ ਹੈ ਓਹ ਸ਼ਲਾਘਾ ਯੋਗ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments