spot_img
Homeਮਾਝਾਗੁਰਦਾਸਪੁਰਸਬ ਡਵੀਜ਼ਨ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਵੱਖ ‌, ਵੱਖ ਜਥੇਬੰਦੀਆਂ ਦੇ...

ਸਬ ਡਵੀਜ਼ਨ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਵੱਖ ‌, ਵੱਖ ਜਥੇਬੰਦੀਆਂ ਦੇ ਸੱਦੇ ਤੇ ਸਬ ਡਵੀਜ਼ਨ ਦਫ਼ਤਰ ਕਾਦੀਆਂ ਵਿਖੇ ਰੈਲੀ ਕੀਤੀ

ਕਾਦੀਆਂ 9ਮਾਰਚ (ਸਲਾਮ ਤਾਰੀ)

ਅੱਜ  ਸਬ ਡਵੀਜ਼ਨ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਵੱਖ ‌, ਵੱਖ ਜਥੇਬੰਦੀਆਂ ਦੇ ਸੱਦੇ ਤੇ ਸਬ ਡਵੀਜ਼ਨ ਦਫ਼ਤਰ ਕਾਦੀਆਂ ਵਿਖੇ ਰੈਲੀ ਕਰਕੇ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਦੀ ਨਿਖੇਧੀ ਕਰਦਿਆਂ ਸੀ ਆਰ ਏ295/19ਰਾਹੀ ਭਰਤੀ ਸਹਾਇਕ ਲਾਈਨਮੈਨਾ ਤੇ ਵੱਖ ਵੱਖ ਧਾਰਾਵਾਂ ਤਹਿਤ ਦਰਜ ਤਾਜ਼ਾ ਮੂੱਕਦ਼ਮਿਆ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਕੇ ਆਗੂਆਂ ਨੇ ਮੰਗ ਕੀਤੀ ਕਿ ਦਰਜ ਝੂਠੇ ਮੁੱਕਦਮੇ ਰੱਦ ਕੀਤੇ ਜਾਣ ਨਹੀਂ ਤਾਂ ਜਥੇਬੰਦੀਆਂ ਸਘੰਰਸ਼ ਕਰਨ ਲਈ ਮਜ਼ਬੂਰ ਹੋਣਗੀਆਂ। ਮੂਲਾਜਮ ਆਗੂਆਂ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕੌਮ,ਟਰਾਸਕੋ ਕੰਪਨੀਆਂ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ, ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਦੀ ਨੀਤੀ ਲਾਗੂ ਕਰਦਿਆਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਥਾਂ ਉਹਨਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਇਸ ਨੀਤੀ ਤਹਿਤ ਸੀ ਆਰ ਏ 295/19 ਤਹਿਤ ਭਰਤੀ ਕੀਤੇ ਕਾਮਿਆਂ ਦੇ ਰੁਜ਼ਗਾਰ ਦਾ ਖਾਤਮਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਦੇਣ ਦੇ ਨਾਂ ਹੇਠ ਸਾਲ 2019 ਵਿੱਚ ਭਰਤੀ ਕੀਤੇ 1800 ਤੋਂ ਵੱਧ ਸਹਾਇਕ ਲਾਈਨਮੈਨਾ ਨਾਲ ਜੋ ਬਿਜਲੀ ਬੋਰਡ ਮਹਿਕਮੇ ਵਿਚ ਦੋ ਸਾਲ ਦੀ ਅਪ੍ਰੈਂਟਸਿਪ ਦਾ ਤਜ਼ਰਬਾ ਰੱਖਦੇ ਸਨ ਭਰਤੀ ਸਮੇਂ ਤਜਰਬਾ ਸਰਟੀਫਿਕੇਟ ਦੀ ਸ਼ਰਤ ਰੱਖ ਕੇ ਮੈਨੇਜਮੈਂਟ ਵਲੋਂ ਯੋਗ ਕਾਮਿਆਂ ਨਾਲ ਪਹਿਲਾਂ ਹੀ ਧੱਕਾ ਕੀਤਾ ਗਿਆ ਹੈ। ਹੁਣ ਤਜਰਬਾ ਸਰਟੀਫਿਕੇਟ ਦੀ ਆੜ ਹੇਠ ਉਹਨਾਂ ਕਾਮਿਆਂ ਤੇ ਕੇਸ ਦਰਜ ਕਰਾਉਣ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰਾਂ ਬਦਲਣ ਨਾਲ ਸਰਕਾਰ ਦੀ ਨੀਤੀ ਨਹੀਂ ਬਦਲੀ ਹੈ। ਮੋਜੂਦਾ ਸਰਕਾਰ ਵੀ ਸਾਮਰਾਜੀ ਦਿਸ਼ਾ ਨਿਰਦੇਸ਼ਤ ਰੁਜ਼ਗਾਰ ਉਜਾੜੇ ਦੀ ਨੀਤੀ ਨੂੰ ਲਾਗੂ ਕਰ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਬੰਦ ਨਾ ਕੀਤਾ ਤਾਂ ਬਿਜਲੀ ਕਾਮੇ ਪੱਕੇ ਰੁਜ਼ਗਾਰ ਦੀ ਰਾਖੀ, ਕੱਚੇ ਕਾਮਿਆਂ ਨੂੰ ਪੱਕੇ ਕਰਾਉਣ, ਅਤੇ ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ ਲਈ ਸਘੰਰਸ਼ ਦਾ ਘੇਰਾ ਵਿਸ਼ਾਲ ਕਰਕੇ ਸਘੰਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸੰਬੋਧਨ ਕਰਦੇ ਬੁਲਾਰੇ, ਪਿਆਰਾ ਸਿੰਘ ਭਾਮੜੀ, ਜਗਤਾਰ ਸਿੰਘ ਖੁੰਡਾ, ਮਨਦੀਪ ਸਿੰਘ ਕੋਟਲਾ ਮੂਸਾ, ਬਲਜਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ ਐਸ ਐਸ ਏ, ਜਸਬੀਰ ਸਿੰਘ ਕੋਟ, ਸੁਖਦੇਵ ਸਿੰਘ ਸੇਖਵਾਂ, ਦਲਜੀਤ ਸਿੰਘ ਸਿੱਧਵਾਂ, ਮੈਡਮ ਜਗਰੂਪ ਕੌਰ, ਸੁਰਜੀਤ ਸਿੰਘ ਗੁਰਾਇਆ ਹਾਜ਼ਰ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments