spot_img
Homeਪੰਜਾਬਮਾਝਾਮਹਿਕ ਨੂੰ ਮਿਲੀਆ ਇਨਸਾਫ

ਮਹਿਕ ਨੂੰ ਮਿਲੀਆ ਇਨਸਾਫ

ਕਾਦੀਆਂ 29 ਅਪ੍ਰੈਲ (ਸਲਾਮ ਤਾਰੀ)

ਕਾਦੀਆਂ ਦੇ ਨੇੜਲੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ ਮਹਿਕ ਸ਼ਰਮਾ (19) ਪੁੱਤਰੀ ਤਰਲੋਕ ਚੰਦ ਜਿਸ ਦਾ ਲੰਦਨ ਵਿੱਚ 29 ਅਕਤੂਬਰ 2023 ਨੂੰ ਉਸ ਦੇ ਆਪਣੇ ਹੀ ਪਤੀ ਸਾਹਿਲ ਸ਼ਰਮਾ (24) ਪੁੱਤਰ ਲਲਿਤ ਕੁਮਾਰ ਨੇ ਕਤਲ ਕਰ ਦਿੱਤਾ ਸੀ। ਉਸ ਸਬੰਧ ਵਿੱਚ ਕਿੰਗਸਟਨ ਕਰਾਉਨ ਕੋਰਟ ਲੰਦਨ ਨੇ ਮਹਿਕ ਸ਼ਰਮਾ ਦੇ ਪਤੀ ਸਾਹਿਲ ਸ਼ਰਮਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਹਿਕ ਸ਼ਰਮਾ ਦੇ ਕਤਲ ਤੋਂ ਬਾਅਦ ਮਿਰਤਕਾ ਦੇ ਪਰਵਾਰ ਦੇ ਵਕੀਲ ਜੁੱਲੀਅਨ ਈਵਨ ਨੇ ਕੋਰਟ ਨੂੰ ਦੱਸਿਆ ਸੀ ਕਿ ਸਾਹਿਲ ਸ਼ਰਮਾ ਵਿਆਹ ਦੀ ਸ਼ੁਰੂਆਤ ਤੋਂ ਹੀ ਆਪਣੀ ਪਤਨੀ ਮਹਿਕ ਸ਼ਰਮਾ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਪਰੇਸ਼ਾਨ ਕਰ ਰਿਹਾ ਸੀ। ਅਤੇ ਸ਼ੱਕ ਕਾਰਨ ਹੀ ਇਸ ਨੇ ਆਪਣੀ ਪਤਨੀ ਮਹਿਕ ਸ਼ਰਮਾ ਦਾ ਲੰਦਨ ਦੇ ਕਰੋਈਡੋਨ ਵਿੱਚ ਗਰਦਨ ਵਿੱਚ ਚਾਕੂਆਂ ਦੇ ਕਈ ਵਾਰ ਕਰ ਕੇ ਮਾਰ ਦਿੱਤਾ ਸੀ। ਸਾਹਿਲ ਕੋਰਟ ਵਿੱਚ ਆਪਣੇ ਬਚਾਅ ਲਈ ਆਪਣੀ ਪਤਨੀ ਦੇ ਕਿਰਦਾਰ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਨੂੰ ਸਾਬਤ ਨਾ ਕਰ ਸਕਿਆ ਅਤੇ ਕੋਰਟ ਨੇ ਵੀ ਸਾਹਿਲ ਵੱਲੋਂ ਮਹਿਕ ਦੇ ਕਿਰਦਾਰ ਤੇ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ। ਅਤੇ ਉਸ ਨੂੰ ਬੇਗੁਨਾਹ ਦੱਸਿਆ। ਕਿੰਗਸਟਨ ਕਰਾਉਨ ਕੋਰਟ ਦੇ ਜੱਜ ਸਾਰਾ ਪਲਾਸ਼ਕਸ ਨੇ ਆਪਣੇ ਫ਼ੈਸਲੇ ਵਿੱਚ 14 ਸਾਲ ਅਤੇ 187 ਦਿਨਾਂ ਸਜ਼ਾ ਸੁਣਾਈ ਹੈ। ਕੋਰਟ ਨੇ ਕਿਹਾ ਹੈ ਕਿ ਸਾਹਿਲ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਜਾਵੇਗੀ। ਉਸ ਨੂੰ ਆਪਣੀ ਜ਼ਿੰਦਗੀ ਲਾਇਸੈਂਸ ਤੇ ਗੁਜ਼ਾਰਨੀ ਪਵੇਗੀ। ਦੂਜੇ ਪਾਸੇ ਮਹਿਕ ਸ਼ਰਮਾ ਦੀ ਮਾਂ ਮਧੂ ਬਾਲਾ ਨੇ ਕੋਰਟ ਨੂੰ ਦੱਸਿਆ ਸੀ ਕਿ ਸਾਹਿਲ ਨੇ ਸਿਰਫ਼ ਉਸ ਦੀ ਬੇਟੀ ਮਹਿਕ ਸ਼ਰਮਾ ਦਾ ਹੀ ਕਤਲ ਨਹੀਂ ਕੀਤਾ ਸਗੋਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਜਿਸ ਦਿਨ ਉਸ ਨੂੰ ਮਾਰਿਆ ਸੀ ਤਾਂ ਮਰਨ ਤੋਂ ਪਹਿਲਾ ਮਹਿਕ ਸ਼ਰਮਾ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਹ ਬਹੁਤ ਭੁੱਖੀ ਹੈ। ਭੁੱਖ ਵਿੱਚ ਹੀ ਉਸ ਦੀ ਹੱਤਿਆ ਕੀਤੀ ਗਈ। ਉਹ ਮਹਿਕ ਦੀ ਹਤਿਆ ਤੋਂ ਬਾਅਦ ਖਾ ਪੀ ਨਹੀਂ ਸਕਦੀ। ਕਿਉਂਕਿ ਉਸ ਦੀ ਹੱਤਿਆ ਭੁੱਖ ਦੌਰਾਨ ਕੀਤੀ ਅਤੇ ਉਸ ਨੂੰ ਜਾਪਦਾ ਹੈ ਕਿ ਉਹ ਜ਼ਿੰਦਗੀ ਭਰ ਭੁੱਖ ਵਿਚ ਹੀ ਰਹਿ ਕੇ ਮਰ ਜਾਵੇਗੀ। ਇਹ ਗੱਲ ਵਰਨਣਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਯੂਨਾਈਟਿਡ ਸਿੱਖਸ ਦੀ ਮੈਨੇਜਰ ਨਰਪਿੰਦਰ ਕੌਰ ਮਾਨ ਦੀ ਕੋਸ਼ਿਸ਼ਾਂ ਸਦਕਾ ਮਹਿਕ ਸ਼ਰਮਾ ਦੀ ਮਿਰਤਕ ਦੇਹ ਪਿੰਡ ਜੋਗੀ ਚੀਮਾ ਲਿਆਂਦੀ ਗਈ ਸੀ। ਇਸੇ ਤਰ੍ਹਾਂ ਬ੍ਰਿਟੇਨ ਸਰਕਾਰ ਨੇ ਮਹਿਕ ਸ਼ਰਮਾ ਦੀ ਮਾਂ ਅਤੇ ਮਾਮਾ ਨੂੰ ਸਰਕਾਰੀ ਖ਼ਰਚੇ ਤੇ ਲੰਦਨ ਬੁਲਾਇਆ ਸੀ। ਅਤੇ ਜਿਸ ਘਰ ਵਿੱਚ ਮਹਿਕ ਦਾ ਕਤਲ ਕੀਤਾ ਸੀ ਉਸ ਘਰ ਵਿੱਚ ਵੀ ਲੈ ਕੇ ਗਏ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments