spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਭਾਮੜੀ ਦਾ ਟੂਰ ਸਾਇੰਸ ਸਿਟੀ ਕਪੂਰਥਲੇ ਗਿਆ

ਸਰਕਾਰੀ ਹਾਈ ਸਕੂਲ ਭਾਮੜੀ ਦਾ ਟੂਰ ਸਾਇੰਸ ਸਿਟੀ ਕਪੂਰਥਲੇ ਗਿਆ

ਕਾਦੀਆਂ 9 ਫਰਵਰੀ (ਸਲਾਮ ਤਾਰੀ)
ਸਿੱਖਿਆ ਵਿਭਾਗ ਦੀਆਂ ਹਦਾਇਤਾ ਅਨੁਸਾਰ ਸਥਾਨਕ ਸਰਕਾਰੀ ਹਾਈ ਸਕੂਲ ਭਾਮੜੀ ਦੇ ਵਿਦਿਆਰਥੀਆ ਦੇ ਇੱਕ ਰੋਜਾ ਵਿੱਦਿਅਕ ਟੂਰ ਨੂੰ ਹੈਡ ਮਾਸਟਰ (ਇੰਨਚਾਰਜ) ਰਾਕੇਸ਼ ਕੁਮਾਰ ਨੇ ਹਰੀ ਝੰਡੀ ਦਿਖਾ ਕੇ ਸਾਇੰਸ ਸਿਟੀ ਲਈ ਰਵਾਨਾ ਕੀਤਾ ।ਸਕੂਲ ਦਾ ਟੂਰ ਸਾਇੰਸ ਅਧਿਆਪਕ ਸਰਬਜੀਤ ਸਿੰਘ ਅਤੇ ਕੰਪਿਊਟਰ ਫੈਕਲਿਟੀ ਰੇਖਾ ਰਾਣੀ ਦੀ ਅਗਵਾਈ ਵਿੱਚ ਸਾਇੰਸ ਸਿਟੀ ਕਪੂਰਥਲੇ ਲਈ ਰਵਾਨਾ ਹੋਇਆ।ਸਾਇੰਸ ਅਧਿਆਪਕ ਸਰਬਜੀਤ ਸਿੰਘ ਜੀ ਨੇ ਸਾਇੰਸ ਸਿਟੀ ਬਾਰੇ ਵਿਦਿਆਰਥੀਆ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਐਸ.ਐਸ. ਮਾਸਟਰ ਜਸਵਿੰਦਰ ਸਿੰਘ,ਮੈਥ ਮਾਸਟਰ ਵਿਨੋਦ ਕੁਮਾਰ, ਮੈਥ ਮਾਸਟਰ ਹਰਜਿੰਦਰ ਸਿੰਘ, ਹਿੰਦੀ ਮਾਸਟਰ ਹਰਪਾਲ ਸਿੰਘ, ਕੰਪਿਊਟਰ ਫੈਕਲਿਟੀ ਹਰਪ੍ਰੀਤ ਸਿੰਘ,ਡੀ.ਪੀ.ਈ ਅਮ੍ਰਿਤਪਾਲ ਸਿੰਘ ਆਦਿ ਹਾਜਰ ਸਨ।ਵਿਦਿਆਰਥੀਆ ਨੇ ਸਾਇੰਸ ਸਿਟੀ ਵਿੱਚ ਸਾਇੰਸ ਦੀ ਕਾਫ਼ੀ ਜਾਣਕਾਰੀ ਹਾਸਲ ਕੀਤੀ ਅਤੇ ਟੂਰ ਦਾ ਕਾਫ਼ੀ ਅਨੰਦ ਲਿਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments