spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪੱਧਰੀ ਕੰਪਿਊਟਰ ਸਿੱਖਿਆ ਨਾਲ ਜੁੜੇ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਜ਼ਿਲ੍ਹਾ ਪੱਧਰੀ ਕੰਪਿਊਟਰ ਸਿੱਖਿਆ ਨਾਲ ਜੁੜੇ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਕਾਦੀਆਂ 27 ਸਤੰਬਰ (ਸਲਾਮ ਤਾਰੀ)

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੰਡਿਤ ਮੋਹਨ ਲਾਲ ਐੱਸ ਡੀ ਕਾਲਜ ਗੁਰਦਾਸਪੁਰ ਵਿਖੇ ਕੰਪਿਊਟਰ ਸਿੱਖਿਆ ਤੇ ਆਧਾਰਿਤ ਪ੍ਰੋਗਰਾਮ ਟੈਕਨੋਫਨ ਵਿਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਮ ਪ੍ਰਾਪਤ ਕੀਤੇ ਹਨ । ਜ਼ਿਲ੍ਹਾ ਪੱਧਰੀ ਇਸ ਮੁਕਾਬਲੇ ਵਿੱਚ ਕਾਲਜ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਬਾਰੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਹਰਕੰਵਲ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਵਿਭਾਗ ਦੀ ਬੀ ਸੀ ਏ ਪੰਜਵਾਂ ਸਮੈਸਟਰ ਕਲਾਸ ਦੇ ਵਿਦਿਆਰਥੀਆਂ ਦੀ ਟੀਮ ਵੱਲੋਂ ਪੰਡਿਤ ਮੋਹਨ ਲਾਲ ਐੱਸ ਡੀ ਕਾਲਜ ਗੁਰਦਾਸਪੁਰ ਵਿਖੇ ਆਯੋਜਿਤ ਟੈਕਨੋਫ਼ਨ ਅਧੀਨ ਮੁਕਾਬਲੇ ਵਿੱਚ ਵਿਭਾਗ ਦੇ ਅਧਿਆਪਕ ਪ੍ਰੋ ਸਤਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਹਿੱਸਾ ਲਿਆ ਸੀ । ਟੈਕਨੋਫਨ ਅਧੀਨ ਮੂਵੀ ਕੁਵਿਜ਼ ਵਿਚੋਂ ਸੰਧਿਆ ਰਾਣੀ ਤੇ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ , ਟੈਕਨੀਕਲ ਕੁਵਿਜ਼ ਵਿੱਚੋਂ ਪਵਨਦੀਪ ਕੌਰ ਅਤੇ ਸਿਮਰਦੀਪ ਕੌਰ ਨੇ ਦੂਸਰਾ ਸਥਾਨ, ਫਾਸਟ ਮੈਸੇਜ਼ਿੰਗ ਮੁਕਾਬਲੇ ਵਿੱਚੋਂ ਗੁਰਚਰਨ ਸਿੰਘ ਨੇ ਦੂਸਰਾ ਸਥਾਨ, ਆਰਟ ਗੈਲਰੀ ਵਿੱਚੋਂ ਗੁਰਪ੍ਰੀਤ ਕੌਰ ਅਤੇ ਸੁਮਨਦੀਪ ਕੌਰ ਨੇ ਤੀਸਰਾ ਸਥਾਨ, ਪੀ ਪੀ ਟੀਜ ਮੁਕਾਬਲੇ ਵਿੱਚੋਂ ਪਰਨੀਤ ਕੌਰ, ਬਰੀਹਾ ਰੋਸ਼ਨ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ । ਕਾਲਜ ਵਿਦਿਆਰਥੀਆਂ ਦੀ ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ , ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਹਰਕੰਵਲ ਸਿੰਘ ਬੱਲ, ਪ੍ਰੋ ਸਤਵਿੰਦਰ ਸਿੰਘ ਕਾਹਲੋਂ , ਪ੍ਰੋ ਕੌਸ਼ਲ ਕੁਮਾਰ , ਪ੍ਰੋ ਕਿਰਨਦੀਪ ਕੌਰ , ਪ੍ਰੋ ਜਸਪਿੰਦਰ ਕੌਰ, ਪ੍ਰੋਫੈਸਰ ਅਨੂਪ੍ਰੀਤ ਕੌਰ ,ਪ੍ਰੋ ਰਮਨਦੀਪ ਕੌਰ ,ਪ੍ਰੋ ਕੁਲਜੀਤ ਕੌਰ ਸਮੇਤ ਇਨਾਮ ਪ੍ਰਾਪਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਂਟ ਕਰਦਿਆਂ ਅਜਿਹੇ ਸਿੱਖਿਆ ਦਾਇਕ ਮੁਕਾਬਲਿਆਂ ਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ। ਫੋਟੋ :– ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਦੇ ਅੱਵਲ ਰਹੇ ਵਿਦਿਆਰਥੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਵਿਭਾਗ ਦੇ ਸਮੂਹ ਅਧਿਆਪਕਾਂ ਨਾਲ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments