spot_img
Homeਮਾਝਾਗੁਰਦਾਸਪੁਰਕੁੱਤੇ ਦੇ ਕੱਟੇ ਨੁੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ...

ਕੁੱਤੇ ਦੇ ਕੱਟੇ ਨੁੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ : ਬੀ ਈ ਈ ਸੁਰਿੰਦਰ ਕੌਰ

ਕਾਦੀਆ 28 ਸਤੰਬਰ (ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਸਿੱਖ ਹੈਰੀਟੇਜ ਸਕੂਲ ਹਰਚੋਵਾਲ , ਬਲਾਕ ਭਾਮ ਵਿਖੇ ਵਿਸ਼ਵ ਰੇਬੀਜ ਦਿਵਸ ਮੌਕੇ ਜਾਗਰੂਕਤਾ ਲੈਕਚਰ ਦਿੱਤਾ ਗਿਆ।
ਰੇਬੀਜ (ਹਲਕਾਅ ) ਵਰਗੀਆਂ ਬਿਮਾਰੀਆਂ ਤੋਂ ਜਾਣੂ ਕਰਵਾਉਂਦੇ ਹੋਏ ਬੀ ਈ ਈ ਸੁਰਿੰਦਰ ਨੇ ਕਿਹਾ ਕਿ ਕਿਸੇ ਨੂੰ ਵੀ ਕੁੱਤੇ ਜਾਂ ਕੋਈ ਹੋਰ ਜਾਨਵਰ ਦੇ ਕੱਟਣ ਤੇਂ ਅਣਗਿਹਲੀ ਨਹੀ ਵਰਤਣੀ ਚਾਹੀਦੀ, ਬਲਕਿ ਸਰਕਾਰੀ ਹਸਪਤਾਲਾ ਵਿਚ ਉਪਲਬਧ ਮੁਫਤ ਇਲਾਜ ਦਾ ਫਾਇਦਾ ਉਠਾ ਕੇ ਬਿਮਾਰੀ ਤੋਂ ਬਚਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਰੇਬੀਜ ਦੇ ਤਕਰੀਬਨ 96 ਪ੍ਰਤੀਸ਼ਤ ਮਾਮਲੇ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ ਅਤੇ ਵੱਡਿਆਂ ਦੇ ਮੁਕਾਬਲੇ ਬੱਚੇ ਕੁੱਤੇ ਦੇ ਕੱਟਣ ਤੋਂ ਅਣਜਾਣ ਅਤੇ ਬਿਮਾਰੀ ਪ੍ਰਤੀ ਜਾਗਰੂਕ ਨਾ ਹੋਣ ਕਾਰਣ ਇਸ ਬਿਮਾਰੀ ਦਾ ਜਿਆਦਾ ਸ਼ਿਕਾਰ ਹੁੰਦੇ ਹਨ। ਓਹਨਾ ਕਿਹਾ ਕਿ ਜਿਹਨਾਂ ਘਰਾਂ ਵਿਚ ਲੋਕਾਂ ਨੇਂ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਹਨਾਂ ਦਾ ਟੀਕਾਕਰਣ ਜਰੂਰ ਕਰਵਾਉਣ।
ਰੇਬੀਜ ਦੇ ਲੱਛਣਾ ਵਿਚ ਰੋਸ਼ਨੀ, ਅਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾ ਪੈਣੀਆਂ, ਬੇਹੋਸ਼ ਹੋ ਜਾਣਾ ਆਦਿ ਸ਼ਾਮਲ ਹਨ ਅਤੇ ਕਈ ਵਾਰੀ ਅਣਗਿਹਲੀ ਵਰਤਣ ਤੇਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ । ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਲੋਕਾਂ ਨੂੰ ਦੇਸੀ ਟੋਟਕਿਆਂ ਦੀ ਬਜਾਏ ਸਹੀ ਇਲਾਜ ਕਰਾਉਣ ਦੀ ਨਸੀਹਤ ਦਿੰਦੇ ਕਿਹਾ ਕਿ ਕੁੱਤੇ/ ਜਾਨਵਰ ਦੇ ਕੱਟਣ ਤੇਂ ਜਖਮ ਤੇਂ ਮਿਰਚਾ ਜਾਂ ਸੁਰਮਾ ਵਗੈਰਾ ਨਹੀ ਲਗਾਉਣੀ ਚਾਹੀਦੀ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ ਬਲਕਿ ਫਸਟ ਏਡ ਦੇ ਤੋਰ ਤੇਂ ਜਖਮ ਨੂੰ ਵੱਗਦੇ ਪਾਣੀ ਵਿਚ ਟੁੱਟੀ ਥੱਲੇ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦਾ ਰਿਸਕ ਕਾਫੀ ਘੱਟ ਜਾਂਦਾ ਹੈ।ਉਪਰੰਤ ਤੁਰੰਤ ਨੇੜੇ ਦੀ ਸਿਹਤ ਸੰਸਥਾਂ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਕੁੱਤੇ/ ਜਾਨਵਰ ਦੇ ਕੱਟਣ ’ਤੇ ਬਿਮਾਰੀ ਤੋਂ ਬਚਾਅ ਦੇ ਲਈ ਐਂਟੀ ਰੈਬਿਜ਼ ਦੇ ਟੀਕੇ ਲਗਵਾਉਣੇ ਅਤਿ ਜਰੂਰੀ ਹਨ।ਜਿਸ ਨਾਲ ਰੇਬੀਜ ਬਿਮਾਰੀ ਹੋਣ ਤੋਂ ਕਾਫੀ ਹੱਦ ਤੱਕ ਬਚਿਆਂ ਜਾ ਸਕਦਾ ਹੈ। ਇਸ ਮੋਕੇ ਤੇ ਬੀ ਈ ਈ ਸੁਰਿੰਦਰ ਕੌਰ,ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਐਲ ਐੱਚ ਵੀ ਹਰਭਜਨ ਕੌਰ, ਸਰਬਜੀਤ ਸਿੰਘ,ਪਰਜੀਤ ਸਿੰਘ ,ਏ ਐਨ ਐਮ ਰੀਨਾ ਰਾਣੀ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments