spot_img
Homeਮਾਲਵਾਫਰੀਦਕੋਟ-ਮੁਕਤਸਰਸਰਕਾਰੀ ਪ੍ਰਾਇਮਰੀ ਸਕੂਲ ਸਾਈਆਂ ਵਾਲਾ (ਫਿਰੋਜ਼ਪੁਰ ) ਨੂੰ ਬਣਾਇਆਂ ਜਾ ਰਿਹਾ ਹੈ...

ਸਰਕਾਰੀ ਪ੍ਰਾਇਮਰੀ ਸਕੂਲ ਸਾਈਆਂ ਵਾਲਾ (ਫਿਰੋਜ਼ਪੁਰ ) ਨੂੰ ਬਣਾਇਆਂ ਜਾ ਰਿਹਾ ਹੈ ਸਮਰਾਟ ਸਕੂਲ।

ਫਰੀਦਕੋਟ28 ਜੂਨ ( ਧਰਮ ਪ੍ਰਵਾਨਾਂ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਹੈ ਉਸ ਨੂੰ ਸਿੱਖਿਆਂ ਵਿਭਾਗ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਵਿੱਚ ਪੂਰੀ ਸਫ਼ਲਤਾ ਪੂਰਵਕ ਚੱਲ ਰਹੀ ਹੈ। ਇਸੇ ਲੜੀ ਤਹਿਤ ਹੀ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸਾਈਆਂ ਵਾਲਾ ਦੇ ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇੱਥੋਂ ਦੇ ਅਧਿਆਪਕਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਪੂਰੀ ਮਹਿਨਤ ਕੀਤੀ ਜਾਂ ਰਹੀ ਹੈ। ਸਕੂਲ ਮੁਖੀ ਦਲੇਰ ਸਿੰਘ ਨੇ ਗਲ ਕਰਦਿਆ ਕਿਹਾ ਕਿ ਸਕੂਲ ਦੇ ਚੇਅਰਮੈਨ ਜਗਵੀਰ ਸਿੰਘ ਦੇ ਯਤਨਾਂ ਸਦਕਾ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਕੂਲ ਦੇ ਵਿਕਾਸ ਲਈ ਕਾਫ਼ੀ ਆਰਥਿਕ ਮੱਦਦ ਕੀਤੀ ਜਾ ਰਹੀ ਹੈ। ਦਾਨੀ ਸੱਜਣਾਂ ਵਿੱਚ ਸਰਦਾਰ ਹਾਕਮ ਸਿੰਘ, ਜਗਮਿੰਦਰ ਸਿੰਘ ਸੰਧੂ,  ਸਰਦਾਰ ਭੁਪਿੰਦਰਪਾਲ ਸਿੰਘ , ਸਰਦਾਰ ਪਰਮਜੀਤ ਸਿੰਘ ਸੰਧੂ,  ਸਰਦਾਰ ਗੁਰਦੀਪ ਸਿੰਘ ਸੰਧੂ,  ਸਾਵਰ ਸਿੰਘ, ਧਰਮਪਾਲ ਸਿੰਘ ਸੰਧੂ,  ਜਗਮੋਹਨਜੀਤ ਸਿੰਘ ਸੰਧੂ, ਲਵਪ੍ਰੀਤ ਸੰਧੂ, ਜਤਿੰਦਰ ਸਿੰਘ ਸੰਧੂ, ਬਖਸ਼ੀਸ਼ ਸਿੰਘ ਸੰਧੂ, ਜਸਵੀਰ ਸਿੰਘ ਸੰਧੂ, ਹਰਨੇਕ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਜਤਿੰਦਰਪਾਲ ਸਿੰਘ ਸੰਧੂ, ਲਵਪ੍ਰੀਤ ਸਿੰਘ ਅਤੇ ਸਰਦਾਰ ਬਲਜਿੰਦਰ ਸਿੰਘ ਸੰਧੂ ਦੇ ਨਾਮ ਉਚੇਚੇ ਤੌਰ ਤੇ ਸ਼ਾਮਲ ਹਨ। ਮਾਨਯੋਗ ਜਿਲਾ ਸਿਖਿਆ ਅਫਸਰ ਸ਼੍ਰੀ ਰਾਜੀਵ ਛਾਬੜਾ ਜੀ, ਉਪ ਜ਼ਿਲ੍ਹਾ ਸਿਖਿਆ ਅਫਸਰ ਸਰਦਾਰ ਸੁਖਵਿੰਦਰ ਸਿੰਘ ਜੀ, ਬਲਾਕ ਸਿਖਿਆ ਅਫਸਰ ਮੈਡਮ ਸੁਮਨਦੀਪ ਕੌਰ ਜੀ ਨੇ ਸਬੰਧਤ ਸਕੂਲ ਮੁਖੀ ਸਰਦਾਰ ਦਲੇਰ ਸਿੰਘ, ਮੈਡਮ ਪ੍ਰਵੀਨ ਕੁਮਾਰੀ, ਤੇ ਸਰਦਾਰ ਬੋਹੜ ਸਿੰਘ ਆਦਿ ਸਟਾਫ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।

RELATED ARTICLES
- Advertisment -spot_img

Most Popular

Recent Comments