spot_img
Homeਮਾਝਾਗੁਰਦਾਸਪੁਰਡੀ.ਸੀ ਦਫਤਰ ਮੁਜ਼ਾਹਰਾ ਕਰਨਗੇ ਮਨਿਸਟਰੀਅਲ ਕਾਮੇ -30 ਜੂਨ ਨੂੰ ਹੋਵੇਗਾ ਰੋਸ ਧਰਨਾ

ਡੀ.ਸੀ ਦਫਤਰ ਮੁਜ਼ਾਹਰਾ ਕਰਨਗੇ ਮਨਿਸਟਰੀਅਲ ਕਾਮੇ -30 ਜੂਨ ਨੂੰ ਹੋਵੇਗਾ ਰੋਸ ਧਰਨਾ

 

ਕਪੂਰਥਲਾ :28 ਜੂਨ ( ਮੀਨਾ ਗੋਗਨਾ )

ਪੰਜਾਬ ਸਰਕਾਰ ਵਲੋਂ ਘੋਸ਼ਿਤ ਪੇ ਕਮਿਸ਼ਨ ਵਿਚ ਸੋਧ ਕਰਨ ਅਤੇ ਹੋਰ ਮੁਲਾਜਮ ਪੱਖੀ ਮੰਗਾ ਦੇ ਮੱਦੇਨਜ਼ਰ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਜਿਲਾ ਇਕਾਈ ਵਲੋਂ 30 ਜੂਨ ਨੂੰ ਡੀ.ਸੀ ਦਫਤਰ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਸਰਕਾਰ ਦੀਆਂ ਨੀਤੀਆ ਖ਼ਿਲਾਫ਼ 23 ਜੂਨ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਅੱਜ ਵੀ ਜਾਰੀ ਰਹੀ. ਹੜਤਾਲ ਕਰਨ ਜਿਲਾ ਪ੍ਰਸ਼ਾਸਕੀ ਕੰਪਲੈਕਸ ਅਤੇ ਹੋਰ ਸਾਰੇ ਸਰਕਾਰੀ ਦਫਤਰਾਂ ਵਿਚ ਸਰਕਾਰੀ ਕੰਮ ਮੁਕੰਮਲ ਤੋਰ ਤੇ ਬੰਦ ਰਿਹਾ.
ਸਟੇਟ ਬਾਡੀ ਵਲੋਂ ਮਿਲੇ ਐਕਸ਼ਨ ਨੂੰ ਜਿਲੇ ਵਿਚ ਪੂਰੀ ਤਰਾਹ ਲਾਗੂ ਕਰਨ ਲਈ ਸੋਮਵਾਰ ਨੂੰ ਜਿਲਾ ਪ੍ਰਧਾਨ ਸੰਗਤ ਰਾਮ ਦੀ ਅਗਵਾਈ ਵਿਚ ਇਕ ਮੀਟਿੰਗ ਵੀ ਕੀਤੀ ਗਈ. ਮੀਟਿੰਗ ਵਿਚ ਮੁਲਾਜਮ ਆਗੂਆਂ ਵਲੋਂ ਕਿਹਾ ਗਿਆ ਕਿ ਹੜਤਾਲ ਨੂੰ ਜਿਲੇ ਵਿਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ. ਉਨ੍ਹਾਂ ਕਿਹਾ ਕਿ ਹਰ ਮੁਲਾਜਮ ਨੂੰ ਸਰਕਾਰੀ ਕੰਮ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਤਕ ਅਵਾਜ ਪਹੁੰਚ ਸਕੇ. ਉਨ੍ਹਾਂ ਕਿਹਾ ਕਿ ਪੇ ਕਮਿਸ਼ਨ ਪੂਰੀ ਤਰ੍ਹਾਂ ਮੁਲਾਜਮ ਵਿਰੋਧੀ ਹੈ. ਕਈ ਮੁਲਾਜਮਾਂ ਦੀਆਂ ਤਨਖਾਹਾਂ ਵਧਣ ਦੀ ਬਜਾਇ ਘੱਟ ਰਹੀਆਂ ਹਨ. ਜੇਕਰ ਮੁਲਾਜਮਾਂ ਦੀਆਂ ਮੰਗਾ ਨੂੰ ਅਣਗੋਲਿਆਂ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ.
ਇਸ ਤੋਂ ਬਾਅਦ ਯੂਨੀਅਨ ਵੱਲੋਂ ਅਲੱਗ ਅਲੱਗ ਦਫ਼ਤਰਾਂ ਦਾ ਦੋਰਾ ਕਰ ਕਲਰਕ ਸਾਥੀਆਂ ਨੂੰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਿੲਆ ਗਿਆ।
ਇਸ ਮੋਕੇ ਜਨਰਲ ਸਕੱਤਰ ਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਹੋਰ ਵਰਮਾ, ਮੀਤ ਪ੍ਰਧਾਨ ਵਿਨੋਦ ਬਾਵਾ, ਖਜਾਨਾ ਦਫਤਰ ਦੇ ਜੈਮਲ ਸਿੰਘ, ਲੋਕ ਨਿਰਮਾਣ ਵਿਭਾਗ ਤੋਂ ਹਰਮਿੰਦਰ ਕੁਮਾਰ, ਸਿੱਖਿਆ ਵਿਭਾਗ ਤੋਂ ਓਂਕਾਰ ਸਿੰਘ, ਆਬਕਾਰੀ ਵਿਭਾਗ ਤੋਂ ਭੁਪਿੰਦਰ ਸਿੰਘ, ਹਰਬੰਸ ਸਿੰਘ, ਪਵਨਦੀਪ ਸਿੰਘ, ਸੁਖਵਿੰਦਰ ਸਿੰਘ, ਯੋਗੇਸ਼ ਤਲਵਾੜ, ਮਨੀਸ਼ ਬਹਿਲ, ਹਰਸ਼ਰਨ ਸਿੰਘ ਹਾਜਰ ਸਨ.

RELATED ARTICLES
- Advertisment -spot_img

Most Popular

Recent Comments