spot_img
Homeਮਾਲਵਾਫਰੀਦਕੋਟ-ਮੁਕਤਸਰਚਲਦੀ ਸਵਿਫਟ ਡੀਜਾਇਰ ਕਾਰ ਨੂੰ ਭਿਆਨਕ ਅੱਗ, ਕਾਰ ਚਾਲਕ ਦੀ ਮੌਕੇ ਤੇ...

ਚਲਦੀ ਸਵਿਫਟ ਡੀਜਾਇਰ ਕਾਰ ਨੂੰ ਭਿਆਨਕ ਅੱਗ, ਕਾਰ ਚਾਲਕ ਦੀ ਮੌਕੇ ਤੇ ਹੀ ਮੌਤ।

ਫਰੀਦਕੋਟ , 26 ਅਪ੍ਰੈਲ 2022 (ਧਰਮ ਪ੍ਰਵਾਨਾਂ ) ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਨੇੜੇ ਸ਼ਾਹੀ ਹਵੇਲੀ ਕੋਲ ਕਾਰ ਨੰਬਰ ਪੀ ਬੀ 04 ਯੂ 1179 ਸਵਿਫਟ ਡੀਜਾਇਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਵਿਫਟ ਡੀਜਾਇਰ ਕਾਰ ਨੰ ਪੀ ਬੀ 04 ਯੂ 1179 ਜ਼ੋ ਕਿ ਕੋਟਕਪੂਰਾ ਤੋਂ ਫਰੀਦਕੋਟ ਵੱਲ ਨੂੰ ਆ ਰਹੀ ਸੀ ਤਾਂ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ, ਅਤੇ ਕਾਰ ਚਾਲਕ ਵਿੱਚ ਸੜ ਕੇ ਮਰ ਗਿਆ, ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਕਾਰ ਕੋਟਕਪੂਰਾ ਤੋਂ ਫਰੀਦਕੋਟ ਵੱਲ ਆ ਰਹੀ ਸੀ ਤਾਂ ਅਚਾਨਕ ਹੀ ਸ਼ਾਹੀ ਹਵੇਲੀ ਦੇ ਨੇੜੇ ਉਕਤ ਕਾਰ ਨੂੰ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਵੀ ਬਾਹਰ ਨਹੀਂ ਨਿਕਲ ਸਕਿਆ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਨੁਸਾਰ ਜਿਵੇਂ ਹੀ ਉਨਾਂ ਨੂੰ ਇਤਲਾਹ ਮਿਲੀ ਕਿ ਕੋਟਕਪੂਰਾ ਰੋਡ ਤੇ ਚਲਦੀ ਕਾਰ ਨੂੰ ਅੱਗ ਲੱਗ ਗਈ ਹੈ ਤਾਂ ਉਹ ਉਸੇ ਵੇਲੇ ਮੌਕੇ ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ, ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਕਾਰ ਚਾਲਕ ਨੂੰ ਬਚਾ ਨਹੀਂ ਸਕੇ, ਕਾਰ ਨੰਬਰ ਤੋਂ ਪਤਾ ਲੱਗਾ ਕਿ ਉਕਤ ਕਾਰ ਚਾਲਕ ਫਰੀਦਕੋਟ ਦੇ ਹਰਿੰਦਰਾ ਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਹਰਮਿੰਦਰ ਸਿੰਘ ਉਮਰ ਕਰੀਬ 65 ਸਾਲ ਪੁੱਤਰ ਕਰਤਾਰ ਸਿੰਘ ਵਾਸੀ ਹਰਿੰਦਰਾ ਨਗਰ ਫਰੀਦਕੋਟ ਦਾ ਰਹਿਣ ਵਾਲਾ ਹੈ, ਜਿਵੇਂ ਹੀ ਮਿਰਤਕ ਕਾਰ ਚਾਲਕ ਦੇ ਰਿਸ਼ਤੇਦਾਰਾਂ ਨੂੰ ਭਿਣਕ ਪਈ ਕਿ ਇਕ ਕਾਰ ਨੂੰ ਅੱਗ ਲੱਗੀ ਹੈ ਤਾਂ ਉਹ ਦੇਖਣ ਲਈ ਆਏ ਅਤੇ ਆ ਕੇ ਉਨਾਂ ਨੂੰ ਪਤਾ ਲੱਗਾ ਕਿ ਇਹ ਕਾਲ ਹਰਮਿੰਦਰ ਸਿੰਘ ਦੀ ਹੈ ਜ਼ੋ ਕਿ ਉਨਾਂ ਦਾ ਰਿਸ਼ਤੇਦਾਰ ਹੈ, ਬਾਦ ਵਿੱਚ ਪਤਾ ਲੱਗਾ ਕਿ ਉਕਤ ਕਾਰ ਚਾਲਕ ਹਰਮਿੰਦਰ ਸਿੰਘ ਕੋਟਕਪੂਰਾ ਤੋਂ ਆੜਤ ਦੀ ਦੁਕਾਨ ਤੋਂ ਫਰੀਦਕੋਟ ਨੂੰ ਆ ਰਿਹਾ ਸੀ ਕਿ ਅਚਾਨਕ ਕਾਰ ਨੂੰ ਅੱਗ ਲੱਗ ਗਈ, ਪੂਲਿਸ ਅਧਿਕਾਰੀਆਂ ਮੁਤਾਬਕ ਫੌਰਾਸਿਸ ਟੀਮ ਦੀ ਜਾਂਚ ਪੜਤਾਲ ਤੋਂ ਬਾਦ ਹੀ ਪਤਾ ਲੱਗੇਗਾ ਕਿ ਕਾਰ ਨੂੰ ਅੱਗ ਕਿਸ ਤਰ੍ਹਾਂ ਲੱਗੀ, ਜਿਵੇਂ ਹੀ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਇਹ ਖਬਰ ਫੈਲ ਗਈ, ਅੱਗ ਲੱਗਣ ਦੇ ਕਾਰਨਾ ਦਾ ਜਾਂਚ ਤੋਂ ਬਾਦ ਹੀ ਪਤਾ ਲੱਗੇਗਾ ਕਿ ਅੱਗ ਕਿਸ ਤਰ੍ਹਾਂ ਲੱਗੀ, ਪਰ ਇਸ ਵਾਕੇ ਕਾਰਨ ਸ਼ਹਿਰ ਵਿਚ ਗਮਹੀਨ ਮਹੌਲ ਛਾਇਆ ਹੋਇਆ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments