spot_img
Homeਮਾਝਾਗੁਰਦਾਸਪੁਰਨਗਰ ਕੌਂਸਲ ਕਾਦੀਆਂ ਦੇ ਈ ੳ ਅਤੇ ਕਾਂਗਰਸ ਵਿਰੁੱਧ ਸਫ਼ਾਈ ਕਰਮਚਾਰੀਆਂ ਕੀਤੀ...

ਨਗਰ ਕੌਂਸਲ ਕਾਦੀਆਂ ਦੇ ਈ ੳ ਅਤੇ ਕਾਂਗਰਸ ਵਿਰੁੱਧ ਸਫ਼ਾਈ ਕਰਮਚਾਰੀਆਂ ਕੀਤੀ ਨਾਅਰੇਬਾਜ਼ੀ

ਕਾਦੀਆਂ, 26 ਅਪਰੈਲ  (ਮੁਨੀਰਾ ਸਲਾਮ ਤਾਰੀ)
ਸਥਾਨਕ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਕੌਂਸਲ ਦੇ ਈ ੳ ਸ਼੍ਰੀ ਜਤਿੰਦਰ ਮਹਾਜਨ ਅਤੇ ਕਾਂਗਰਸ ਪਾਰਟੀ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਦੋ ਕਰਮਚਾਰੀਆਂ ਨੂੰ ਵਾਪਸ ਨੌਕਰੀ ਤੇ ਨਾ ਲਿਆ ਗਿਆ ਤਾਂ ਉਹ ਅਣਮਿਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ। ਸਫ਼ਾਈ ਕਰਮਚਾਰੀਆਂ ਦੀ ਯੂਨੀਅਨ ਦੇ ਆਗੂ ਝੰਡੇ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਕਰਮਚਾਰੀ ਸੀਮਾ ਪਤਨੀ ਸੁਰੇਸ਼ ਵਾਸੀ ਪਿੰਡ ਤੁਗ਼ਲਵਾਲ ਅਤੇ ਸੁਨੀਲ ਪੁੱਤਰ ਰਹਿਮਤ ਵਾਸੀ ਬਾਲਮੀਕੀ ਮੁਹੱਲਾ ਕਾਦੀਆਂ ਸਫ਼ਾਈ ਸੇਵਕ (ਆਊਟ ਸੋਰਸ) ਸੇਵਾ ਨਿਭਾ ਰਹੇ ਸਨ। ਪਰ ਇਨ੍ਹਾਂ ਦੇ ਨਾਂ ਨਗਰ ਕੌਂਸਲ ਵੱਲੋਂ 30 ਸਫ਼ਾਈ ਕਰਮਚਾਰੀਆਂ ਦੀ ਲਿਸਟ ਜੋਕਿ ਕਾਨਟਰੈਕਟ ਬੇਸ ਤੇ ਭਰਤੀ ਹੋਏ ਹਨ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਜਦਕਿ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਮੁਤਾਬਿਕ ਮੌਜੂਦਾ ਆਊਟ ਸੋਰਸ ਤੇ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਕਾਨਟਰੈਕਟ ਭਰਤੀ ਲਈ ਪਹਿਲ ਦਿੱਤੇ ਜਾਣ ਬਾਰੇ ਸਪਸ਼ਟ ਹੁਕਮ ਹਨ। ਪਰ ਇਨ੍ਹਾਂ ਹੁਕਮਾਂ ਮੁਤਾਬਿਕ ਭਰਤੀ ਨਹੀਂ ਕੀਤੀ ਗਈ। ਆਮ ਆਦਮੀ ਪਾਰਟੀ ਦੇ ਆਗੂ ਗੁਰਮੇਜ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਯਮਾਂ ਨੂੰ ਟੰਗਦੇ ਹੋਏ ਈ ੳ ਨੇ ਕਾਂਗਰਸ ਦੇ ਇਸ਼ਾਰੇ ਤੇ ਆਪਣੇ ਚਹੇਤਿਆਂ ਨੂੰ ਨੌਕਰੀ ਤੇ ਰੱਖਿਆ ਹੈ। ਗ਼ਰੀਬਾਂ ਦੇ ਚੁਲ੍ਹੇ ਬੁਝਾ ਕੇ ਸਿਫ਼ਾਰਸ਼ੀਆਂ ਦੇ ਚੁਲੇ ਜਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਚ ਲਿਆਉਣਗੇ। ਉਨ੍ਹਾਂ ਕਾਂਗਰਸ ਤੇ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਨਗਰ ਕੌਂਸਲ ਕਾਦੀਆਂ ਤੇ ਕਬਜ਼ਾ ਹੈ ਇਸ ਲਈ ਉਹ ਆਪਣੀ ਪੁਰਾਣੀ ਆਦਤ ਮੁਤਾਬਿਕ ਗ਼ਰੀਬਾਂ ਨੂੰ ਕੁਚਲ ਰਹੀ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਸਫ਼ਾਈ ਕਰਮਚਾਰੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਹੜਤਾਲ ਤੇ ਨਾ ਬੈਠਣ ਲਈ ਰਾਜ਼ੀ ਕਰ ਲਿਆ। ਅਤੇ ਭਰੋਸਾ ਦਿੱਤਾ ਹੈ ਕਿ ਜਦੋਂ ਤੱਕ ਕਰਮਚਾਰੀਆਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਚੈਨ ਨਾਲ ਨਹੀਂ ਬੈਠਣਗੇ। ਉੱਧਰ ਸ਼੍ਰੀ ਜਤਿੰਦਰ ਕੁਮਾਰ ਈ ੳ ਕਾਦੀਆਂ ਨੇ ਦੱਸਿਆ ਕਿ ਜਿਨ੍ਹਾਂ ਦੇ ਨਾਂ ਲਿਸਟ ‘ਚ ਸ਼ਾਮਲ ਨਹੀਂ ਹਨ ਉਹ ਇੰਟਰਵਿਊ ‘ਚ ਰਹਿ ਗਏ ਹੋਣਗੇ। ਇਸੇ ਤਰਾਂ ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨ ਸ਼੍ਰੀਮਤਿ ਨੇਹਾ ਪਤਨੀ ਜੋਗਿੰਦਰ ਕੁਮਾਰ ਨੰਦੂ ਦਾ ਕਹਿਣਾ ਹੈ ਕਿ ਬੇਸੱਕ ਦੋ ਕਰਮਚਾਰੀਆਂ ਦੇ ਨਾਂ ਲਿਸਟ ‘ਚ ਸ਼ਾਮਲ ਨਹੀਂ ਹਨ ਪਰ ਉਹ ਡਿਊਟੀ ਤੇ ਆ ਰਹੇ ਹਨ। ਉਨ੍ਹਾਂ ਦੀ ਸੇਵਾ ਨੂੰ ਖ਼ਤਮ ਨਹੀਂ ਕੀਤਾ ਗਿਆ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments