spot_img
Homeਮਾਝਾਗੁਰਦਾਸਪੁਰਸੈਮੀ ਫ਼ਾਈਨਲ ਫੁੱਟਬਾਲ ਮੁਕਾਬਲਿਆ ਵਿੱਚ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਸੈਮੀ ਫ਼ਾਈਨਲ ਫੁੱਟਬਾਲ ਮੁਕਾਬਲਿਆ ਵਿੱਚ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ


ਕਾਦੀਆਂ 22 ਸਤੰਬਰ (ਮੁਨੀਰਾ ਸਲਾਮ ਤਾਰੀ) :- ਪੰਜਾਬ ਸਰਕਾਰ ਵਲੋਂ ਕਰਵਾਈਆਂ ਦਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਖਿਡਾਰੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ।
ਸਰਕਾਰੀ ਕਾਲਜ ਕਾਲਾ ਅਫਗਾਨਾ ਵਿਖੇ ਜ਼ਿਲਾ ਪੱਧਰੀ ਫੁੱਟਬਾਲ ਦੇ ਸ਼ਾਨਦਾਰ ਮੁਕਾਬਲੇ ਹੋ ਰਹੇ ਹਨ ਤੇ ਸੈਮੀਫ਼ਾਈਨਲ ਮੁਕਾਬਿਲਆ ਵਿਚ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ 19 ਸਤੰਬਰ ਤੋਂ ਸਰਕਾਰੀ ਕਾਲਜ ਕਾਲਾ ਅਫਗਾਨਾ ਵਿਚ ਫੁੱਟਬਾਲ ਮੁਕਾਬਲੇ ਚੱਲ ਰਹੇ ਹਨ।
ਉਨਾਂ ਦੱਸਿਆ ਕਿ ਫੁੱਟਬਾਲ ਮੁਕਾਬਲੇ 21 ਸਾਲ (ਲੜਕੇ) ਵਰਗ ਵਿੱਚ ਵਡਾਲਾ ਬਾਂਗਰ ਸਕੂਲ ਨੱਤ ਮੋਕਨ ਪਿੰਡ ਦੇ ਸਕੂਲ ਵਿੱਚ ਮੁਕਬਲਾ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਪਿੰਡ ਸੀੜ੍ਹਾ ਕਲੱਬ ਅਤੇ ਡੱਲਾ ਸਕੂਲ ਦੇ ਬੱਚਿਆ ਵਿਚਕਾਰ ਮੈਚ ਹੋਇਆ।

ਇਸ ਦੌਰਾਨ ਸੈਮੀ-ਫਾਈਨਲ ਮੈਚ ਦੇ ਮੁਕਾਬਲੇ ਜੈਤੋ ਸਰਜਾ ਸਕੂਲ ਅਤੇ ਸੀੜ੍ਹਾ ਦੇ ਵਿਚਕਾਰ ਹੋਏ। ਪਿੰਡ ਘੁੰਮਾਣ ਸਕੂਲ  ਦੇ ਬੱਚਿਆ ਦਾ ਮੁਕਾਬਲਾ ਨੱਤ ਮੋਕਨ ਨਾਲ ਕਰਵਾਇਆ ਗਿਆ।
ਇਸੇ ਤਰ੍ਹਾਂ 21 ਤੋ 40 (ਲੜਕੇ) ਵਰਗ ਵਿੱਚ ਸਰਕਾਰੀ ਕਾਲਜ ਊਧੋਵਾਲ ਦਾ ਮੁਕਾਬਲਾ ਸਰਕਾਰੀ ਕਾਲਜ ਕਾਲਾ ਅਫਗਾਨਾ ਨਾਲ ਕਰਵਾਇਆ ਗਿਆ। ਸੈਮੀ – ਫਾਈਨਲ ਮੈਚ ਪਿੰਡ ਮੰਮਰਵਾਂ ਦਾ ਊਧੋਵਾਲ ਨਾਲ ਹੋਇਆ। ਇਸ ਤੋਂ ਬਆਦ ਸੁਚੇਤਗੜ੍ਹ ਦਾ ਮੈਚ ਕੋਟਲਾ ਸ਼ਾਹੀਆਂ ਨਾਲ ਕਰਵਾਇਆਂ ਗਿਆ।


ਇਸੇ ਤਰ੍ਹਾਂ 17 ਸਾਲ ( ਲੜਕੇ) ਵਰਗ ਵਿੱਚ  ਪਿੰਡ ਨਿੱਕੇ ਘੁੰਮਣ ਦਾ ਮੈਚ ਜੈਤੋ ਸਰਜਾ ਸਕੂਲ ਨਾਲ ਖੇਡਿਆ ਗਿਆ ਅਤੇ ਘਣੀਏ ਕੇ ਬਾਂਗਰ ਸਕੂਲ ਦਾ ਮੈਚ  ਵੈਰੋਨੰਗਲ ਸਕੂਲ ਦੇ ਬੱਚਿਆ ਨਾਲ ਕਰਵਾਇਆ ਗਿਆ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments