spot_img
Homeਮਾਝਾਗੁਰਦਾਸਪੁਰਬਾਬਾ ਲੱਖਦਾਤਾ ਦਰਬਾਰ ਕਮੇਟੀ ਵੱਲੋਂ ਗਣੇਸ਼ ਮਹਾਂਉਤਸਵ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ।

ਬਾਬਾ ਲੱਖਦਾਤਾ ਦਰਬਾਰ ਕਮੇਟੀ ਵੱਲੋਂ ਗਣੇਸ਼ ਮਹਾਂਉਤਸਵ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ।

ਕਾਦੀਆਂ 5 ਸਤੰਬਰ (ਮੁਨੀਰਾ ਸਲਾਮ ਤਾਰੀ) :- ਬਾਬਾ ਲੱਖ ਦਾਤਾ ਦਰਬਾਰ ਕਮੇਟੀ ਬੱਸ ਸਟੈਂਡ ਕਾਦੀਆਂ ਵੱਲੋਂ ਸ੍ਰੀ ਗਣੇਸ ਮਹਾਂਉਤਸਵ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਵਲੋਂ 5 ਦਿਨ ਦਰਬਾਰ ਵਿੱਚ ਸ੍ਰੀ ਗਣੇਸ਼ ਮਹਾਰਾਜ ਜੀ ਦੇ ਭਜਨ ਕੀਰਤਨ ਦਾ ਗੁਣਗਾਨ ਕਾਦੀਆਂ ਦੀਆਂ ਸਮੂਹ ਮਹਿਲਾਵਾਂ ਮੰਡਲੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਰੋਜ਼ਾਨਾ ਪੰਜ ਦਿਨ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਭੁੱਟੋ, ਵਾਈਸ ਪ੍ਰਧਾਨ ਸ੍ਰੀ ਗੁਲਸ਼ਨ ਵਰਮਾ ਜੀ ਵਲੋਂ ਪਰਿਵਾਰ ਸਮੇਤ ਅਤੇ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਰੋਜਾਨਾ ਹੋ ਰਹੀ ਵਿਧੀ ਪੂਰਵਕ ਪੂਜਾ ਵਿੱਚ ਸ਼ਾਮਿਲ ਹੋ ਕੇ ਪੂਜਾ ਕਰਵਾਈ ਗਈ। ਇਸ ਮੌਕੇ ਅੱਜ ਪੰਜਵੇਂ ਦਿਨ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਸਾਬਕਾ ਵਿਧਾਇਕ ਕਾਦੀਆਂ ਨੇ ਵਿਸ਼ੇਸ਼ ਤੌਰ ਤੇ ਬਾਬਾ ਲੱਖਦਾਤਾ ਦਰਬਾਰ ਕਮੇਟੀ ਪਹੁੰਚ ਕੇ ਦਰਬਾਰ ਕਮੇਟੀ ਮੈਂਬਰਾਂ ਤੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸ਼ੁਭ ਅਫ਼ਸਰ ਦੀ ਵਧਾਈ ਦਿੱਤੀ।        ਇਸ ਮੌਕੇ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਨੇ ਗਣੇਸ਼ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਸ੍ਰੀ ਗਣੇਸ਼ ਮਹਾਰਾਜ ਜੀ ਦੀ ਪੂਜਾ ਅਰਚਨਾ ਕੀਤੀ ਅਤੇ ਆਰਤੀ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਗਣਪਤੀ ਜੀ ਮਹਾਰਾਜ ਸਨਾਤਨ ਧਰਮ ਵਿੱਚ ਸਭ ਤੋਂ ਪਹਿਲਾਂ ਪੂਜੇ ਜਾਣ ਵਾਲੇ ਦੇਵਤਾ ਹਨ ਅਤੇ ਸਨਾਤਨ ਧਰਮ ਵਿੱਚ ਕੋਈ ਵੀ ਸੁਭ ਕੰਮ ਕਰਨ ਤੋਂ ਪਹਿਲਾਂ ਸ਼੍ਰੀ ਗਣਪਤੀ ਜੀ ਮਹਾਰਾਜ ਦੀ ਪੂਜਾ ਕੀਤੀ ਜਾਂਦੀ ਹੈ। ਸਾਨੂੰ ਇਹੋ-ਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ, ਜਿਸ ਨਾਲ ਆਪਸੀ ਭਾਈਚਾਰਾ ਮਜਬੂਤ ਹੁੰਦਾ ਹੈ।
       ਇਸ ਮੌਕੇ ਗਣਪਤੀ ਬੱਪਾ ਜੀ ਨੂੰ ਵਿਸਰਜਨ ਤੋਂ ਪਹਿਲਾਂ ਦਰਬਾਰ ਵਿੱੱਚ ਸ਼੍ਰੀ ਗਣੇਸ਼ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਕੀਰਤਨ ਮੰਡਲੀ ਵੱਲੋਂ ਦੇਵਾ ਹੋ ਦੇਵਾ ਗਣਪਤੀ ਦੇਵਾ, ਪਹਿਲਾਂ ਗਣਪਤੀ ਗਣੇਸ਼ ਨੂੰ ਮਨਾਈਏ ਆਸਾਂ ਸਭ ਹੋਣ ਪੂਰੀਆਂ, ਭੋਲੇ ਦੀ ਬਰਾਤ ਚੱਲੀ ਗੱਜ-ਵੱਜ ਕੇ ਆਦਿ ਭਜਨਾਂ ਗੁਣਗਾਨ ਕਰਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਅਤੇ ਗਣਪਤੀ ਬੱਪਾ ਮੋਰਿਆ ਮੰਗਲ ਮੂਰਤੀ ਮੋਰਿਆ ਦੇ ਜੈਕਾਰੇ ਨਾਲ ਦਰਬਾਰ ਗੂੰਜ ਉਠਿਆ। ਉਸ ਤੋਂ ਬਾਅਦ ਮੋਦਕ ਅਤੇ ਲੱਡੂਆਂ ਦਾ ਭੋਗ ਲਗਾ ਕੇ ਭਗਤਾਂ ਵਿੱਚ ਵੰਡਿਆ ਗਿਆ। ਇਸ ਉਪਰੰਤ ਢੋਲ ਬੈਂਡ ਵਾਜੇ ਅਤੇ ਸ੍ਰੀ ਗਣਪਤੀ ਬੱਪਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਦੀਆਂ ਹੋਈਆਂ ਸੰਗਤਾਂ ਗਣਪਤੀ ਬੱਪਾ ਜੀ ਨੂੰ ਸਿਰਜਣ ਲਈ ਬਿਆਸ ਦਰਿਆ ਵੱਲ ਲੈ ਗਏ। ਬਿਆਸ ਦਰਿਆ ਚ ਪਹੁੰਚ ਕੇ ਸ੍ਰੀ ਗਣਪਤੀ ਬੱਪਾ ਜੀ ਨੂੰ ਪਾਣੀ ਵਿੱਚ ਵਿਸਰਜਿਤ ਕੀਤਾ ਗਿਆ। ਇਸ ਮੌਕੇ ਬਾਬਾ ਲੱਖਦਾਤਾ ਦਰਬਾਰ ਕਮੇਟੀ ਵੱਲੋਂ ਸਮੂਹ ਸੰਗਤ ਵਾਸਤੇ ਲੰਗਰ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਜੀ ਬਿੱਟੂ, ਵਾਈਸ ਪ੍ਰਧਾਨ ਗੁਲਸ਼ਨ ਵਰਮਾ ਜੀ, ਗੁਰਜੀਤ ਸਿੰਘ ਰਿੰਕੂ, ਸਿਕੰਦਰ ਭਗਤ, ਸੰਦੀਪ ਭਗਤ,ਆਸ਼ੂ ਖੰਨਾ, ਅਮਿਤ ਵਰਮਾ, ਡਿਪਲ ਵਰਮਾ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments