spot_img
Homeਮਾਝਾਗੁਰਦਾਸਪੁਰਮੰਤਰੀ ਧਾਲੀਵਾਲ ਵੱਲੋਂ ਅਧਿਆਪਕਾ ਨੀਟਾ ਭਾਟੀਆ ਦਾ ਸਨਮਾਨ

ਮੰਤਰੀ ਧਾਲੀਵਾਲ ਵੱਲੋਂ ਅਧਿਆਪਕਾ ਨੀਟਾ ਭਾਟੀਆ ਦਾ ਸਨਮਾਨ

ਕਾਦੀਆਂ 5 ਸਤੰਬਰ (ਸਲਾਮ ਤਾਰੀ) – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸ਼ਰਫ਼ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈੰਪ ਬਟਾਲਾ (ਲੜਕੀਆਂ) ਦੀ ਪੰਜਾਬੀ ਅਧਿਆਪਕਾ ਨੀਟਾ ਭਾਟੀਆ ਨੂੰ ਸਨਮਾਨ-ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਬੱਚਿਆਂ ਦੁਆਰਾ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਇਸ ਮੌਕੇ ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੇ ਵਾਈਸ ਪ੍ਰਿੰ. ਪ੍ਰੋ. ਐੱਚ. ਐੱਸ. ਵਾਲੀਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੱਡੀ ਵਿਭਾਗ ਤੋਂ ਡਾ. ਮਨਵਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੰਸਕ੍ਰਿਤ ਵਿਭਾਗ ਤੋਂ ਡਾ. ਵਿਸ਼ਾਲ ਭਾਰਦਵਾਜ, ਆਰ. ਆਰ. ਐਮ. ਕੇ. ਆਰੀਆ ਕਾਲਜ ਪਠਾਨਕੋਟ ਤੋਂ ਡਾ. ਰੁਪਿੰਦਰਜੀਤ ਗਿੱਲ, ਐਸ . ਬੀ . ਜੇ. ਐਸ. ਖਾਲਸਾ ਕਾਲਜ ਸਲਾਨੀ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਡਾ. ਰਾਜਬੀਰ ਕੌਰ, ਸੇਂਟ ਸੋਲਜਰ ਕੋ ਐਜੂਕੇਸ਼ਨ ਕਾਲਜ ਜਲੰਧਰ ਤੋਂ ਡਾ . ਮਨਜੀਤ ਕੌਰ, ਸਰਕਾਰੀ ਨਰਸਿੰਗ ਕਾਲਜ ਅੰਮ੍ਰਿਤਸਰ ਤੋਂ ਰਿਟਾ ਪ੍ਰਿੰ. ਡਾ. ਮਨਜੀਤ ਕੌਰ, ਸ੍ਰੀ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸ਼ਰਫ਼ ਦੇ ਡਾਇਰੈਕਟਰ ਡਾ. ਸਰਵਣ ਸਿੰਘ, ਪ੍ਰਿੰ. ਪ੍ਰਿਯੰਕਾ ਤਿਵਾੜੀ, ਸਟੇਟ ਅਵਾਰਡੀ ਸੁਰਿੰਦਰ ਮੋਹਣ, ਸ਼ਿਵ ਨਾਥ , ਸਮੂਹ ਸਟਾਫ ਬੱਚੇ ਅਤੇ ਮਾਪੇ ਹਾਜ਼ਰ ਸਨ।

ਸਕੂਲੀ ਅਧਿਆਪਕਾ ਨੀਟਾ ਭਾਟੀਆ ਨੂੰ ਸਨਮਾਨਿਤ ਕਰਦੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments