spot_img
Homeਮਾਝਾਗੁਰਦਾਸਪੁਰਸਕੂਲਾਂ ਵਿਖੇ ਵੰਡੀਆਂ ਗਈਆਂ ਕਲੋਰੀਨ ਦੀਆਂ ਗੋਲ਼ੀਆਂ

ਸਕੂਲਾਂ ਵਿਖੇ ਵੰਡੀਆਂ ਗਈਆਂ ਕਲੋਰੀਨ ਦੀਆਂ ਗੋਲ਼ੀਆਂ

13 ਜੁਲਾਈ,ਹਰਚੋਵਾਲ ( ਸਲਾਮ ਤਾਰੀ )ਨੈਸ਼ਨਲ ਵੈਕਟਰ ਬੋਰਨ ਕੰਟ੍ਰੋਲ ਪ੍ਰੋਗਰਾਮ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੇਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਦੀ ਟੀਮਾਂ ਵੱਲੋਂ ਬਲਾਕ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿਚ ਲਗਭਗ 5000 ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ। ਜਿਸਦਾ ਮੁੱਖ ਉਦੇਸ਼ ਪਾਣੀ ਨੂੰ ਸਾਫ ਰੱਖਣਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਹਰਚੋਵਾਲ, ਸਰਕਾਰੀ ਹਾਈ ਸਕੂਲ ਹਰਚੋਵਾਲ, ਸਰਕਾਰੀ ਸਕੂਲ ਭਾਮ, ਸਰਕਾਰੀ ਸਕੂਲ ਮਾੜੀ ਪਨਵਾਂ ਆਦਿ ਵਿਖੇ ਕਲੋਰੀਨ ਦੀ ਸਪਲਾਈ ਵੰਡੀ ਗਈ। ਇਸ ਮੌਕੇ ਤੇ ਬੋਲਦਿਆਂ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਸਕੂਲਾਂ ਵਿਖੇ ਪਾਣੀ ਦੀਆਂ ਟੈਂਕੀਆਂ ਵਿਚ ਕਲੋਰੀਨ ਦੀਆਂ ਗੋਲੀਆਂ ਪਾਕੇ ਹੋਣ ਵਾਲੇ ਬੈਕਟੀਰੀਆ ਦਾ ਖਾਤਮਾ ਕੀਤਾ ਜਾਂਦਾ ਹੈ। ਇਸ ਮੌਕੇ ਤੇ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਸਰਬਜੀਤ ਸਿੰਘ, ਪਰਜੀਤ ਸਿੰਘ, ਜਤਿੰਦਰ ਸਿੰਘ, ਸੁਚਾ ਸਿੰਘ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments