spot_img
Homeਮਾਝਾਗੁਰਦਾਸਪੁਰਪੰਜਾਬੀ ਸੱਥ* ਤੋਂ ਬਾਅਦ ਹੁਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ...

ਪੰਜਾਬੀ ਸੱਥ* ਤੋਂ ਬਾਅਦ ਹੁਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਤਿਆਰ ਹੋ ਰਹੀ ਹੈ *ਸਾਹਿਤਕ ਸੱਥ*

ਗੁਰਦਾਸਪੁਰ (ਸਲਾਮ ਤਾਰੀ)

ਸਕੂਲ ਸੁੰਦਰੀਕਰਨ ਲਈ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਮੋਹਨ ਵੱਲੋਂ ਸਮਾਜਿਕ ਭਾਈਚਾਰੇ ਦੇ ਸਹਿਯੋਗ ਨਾਲ਼ ਕੀਤੇ ਜਾ ਰਹੇ ਕੰਮ ਹਨ ਸ਼ਲਾਘਾਯੋਗ – ਪ੍ਰਿੰ. ਰਾਜਵਿੰਦਰ ਕੌਰ

ਵਿਦਿਆਰਥਣਾਂ ਅਤੇ ਸੰਸਥਾ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਲਈ ਪ੍ਰਿੰ. ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਮਿਲ਼ ਰਿਹਾ ਭਰਪੂਰ ਸਹਿਯੋਗ – ਸੁਰਿੰਦਰ ਮੋਹਨ

ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪ੍ਰਿੰ. ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਟੇਟ ਐਵਾਰਡ ਜੇਤੂ ਪੰਜਾਬੀ ਮਾਸਟਰ ਸੁਰਿੰਦਰ ਮੋਹਨ ਵੱਲੋਂ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਮੈਂਬਰਾਂ ਦੇ ਸਹਿਯੋਗ ਨਾਲ਼ ਤਿਆਰ ਕੀਤੀ ਜਾ ਰਹੀ *ਸਾਹਿਤਕ ਸੱਥ* ਦਾ ਦੌਰਾ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਮੈਡਮ ਪੁਸ਼ਪਾ ਦੇਵੀ ਦੀ ਅਗਵਾਈ ਵਿੱਚ ਟੀਮ ਮੈਂਬਰਾਂ ਮੈਡਮ ਰਣਬੀਰ ਕੌਰ, ਹਰਪ੍ਰੀਤ ਕੌਰ ਅਤੇ ਅਨੁਪਮਾ ਸ਼ਰਮਾ ਵੱਲੋਂ ਕੀਤਾ ਗਿਆI ਇਸ ਸਮੇਂ ਮੈਡਮ ਪੁਸ਼ਪਾ ਦੇਵੀ ਵੱਲੋਂ ਪੰਜਾਬੀ ਅਧਿਆਪਕ ਸੁਰਿੰਦਰ ਮੋਹਨ ਵੱਲੋਂ ਵਿਦਿਆਰਥਣਾਂ ਅਤੇ ਸੰਸਥਾ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾI ਪ੍ਰਿੰ. ਰਾਜਵਿੰਦਰ ਕੌਰ ਨੇ ਕਿਹਾ ਕਿ ਸਕੂਲ ਸੁੰਦਰੀਕਰਨ ਲਈ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਮੋਹਨ ਵੱਲੋਂ ਵਿਦਿਆਰਥਣਾਂ ਅਤੇ ਸੰਸਥਾ ਦੀ ਬਿਹਤਰੀ ਲਈ ਸਮਾਜਿਕ ਭਾਈਚਾਰੇ ਦੇ ਸਹਿਯੋਗ ਨਾਲ਼ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨI ਇਸ ਸਮੇਂ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ-ਬੋਲੀ ਦੀ ਪ੍ਰਫੁਲਤਾ ਲਈ, ਵਿਦਿਆਰਥਣਾਂ ਅਤੇ ਸੰਸਥਾ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਲਈ ਪ੍ਰਿੰ. ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਭਰਪੂਰ ਸਹਿਯੋਗ ਮਿਲ਼ ਰਿਹਾ ਹੈI ਉਹਨਾਂ ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਤਕ ਸੱਥ ਲਈ ਮੈਡਮ ਪੁਸ਼ਪਾ ਦੇਵੀ, ਰਣਬੀਰ ਕੌਰ, ਹਰਪ੍ਰੀਤ ਕੌਰ, ਅਨੁਪਮਾ ਸ਼ਰਮਾ, ਨੀਲਮ ਕੁਮਾਰੀ, ਪਰਮਜੀਤ ਕੌਰ, ਕਮਲਾ ਦੇਵੀ, ਸ਼ੈਲਜਾ ਕੁਮਾਰੀ, ਪ੍ਰੀਤੀ, ਰਮਾ ਕੁਮਾਰੀ ਅਤੇ ਸ਼ਮਾਂ ਬੇਦੀ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈI ਉਹਨਾਂ ਕਿਹਾ ਕਿ *ਸਾਹਿਤਕ ਸੱਥ* ਵਿਦਿਆਰਥਣਾਂ ਨੂੰ ਸਾਹਿਤ ਨਾਲ਼ ਜੋੜਨ ਦਾ ਇੱਕ ਨਿਵੇਕਲਾ ਉਪਰਾਲਾ ਹੈ, ਜਿਸ ਦੇ ਨਾਲ਼ ਹੀ ਵਿਦਿਆਰਥਣਾਂ, ਉਹਨਾਂ ਦੇ ਮਾਤਾ-ਪਿਤਾ ਅਤੇ ਸਮਾਜਿਕ ਭਾਈਚਾਰੇ ਨੂੰ ਵਿਭਾਗ ਵੱਲੋਂ ਚਲਾਈ ਪੜ੍ਹਨ ਮੁਹਿੰਮ ਤਹਿਤ ਕਿਤਾਬਾਂ ਨਾਲ਼ ਜੋੜਨ ਲਈ ਪੰਜਾਬੀ ਸੱਥ ਵਿੱਚ ਇੱਕ *ਓਪਨ ਲਾਇਬ੍ਰੇਰੀ ਅਤੇ ਪੜ੍ਹਨ ਕੋਨਾ* ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸਦਾ ਵਿਦਿਆਰਥਣਾਂ ਦੇ ਨਾਲ਼-ਨਾਲ਼ ਸਮਾਜਿਕ ਭਾਈਚਾਰੇ ਨੂੰ ਵੀ ਲਾਭ ਹੋਵੇਗਾI ਉਹਨਾਂ ਕਿਹਾ ਕਿ ਅਜਿਹੇ ਕਾਰਜ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਜਾਦੂਮਈ ਸੁਧਾਰ ਕਰਦੇ ਹਨI ਇਸ ਸਮੇਂ ਸਹਿਯੋਗ ਕਰਨ ਵਾਲ਼ੇ ਸਾਥੀਆਂ ਦਾ ਧੰਨਵਾਦ ਕਰਨ ਨਾਲ਼ ਉਹਨਾਂ ਨੂੰ ਯਾਦਗਾਰੀ-ਚਿੰਨ੍ਹ ਅਤੇ ਸਨਮਾਨ-ਚਿੰਨ੍ਹ ਭੇਟ ਕੀਤੇ ਗਏI

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments