spot_img
Homeਮਾਝਾਗੁਰਦਾਸਪੁਰਐਕਸਾਈਜ਼ ਵਿਭਾਗ ਦੀ ਟੀਮ ਵਲੋਂ ਮੰਡ ਖੇਤਰ ਦੇ ਪਿੰਡ ਭੈਣੀ ਪਸਵਾਲ, ਮਿੱਠਾ...

ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਮੰਡ ਖੇਤਰ ਦੇ ਪਿੰਡ ਭੈਣੀ ਪਸਵਾਲ, ਮਿੱਠਾ ਤੇ ਮੋਜਪੁਰ ਵਿਖੇ ਕੀਤੀ ਵੱਡੀ ਛਾਪੇਮਾਰੀ-65000 ਕਿਲੋ ਲਾਹਨ ਅਤੇ 48 ਤਰਪਾਲਾਂ ਬਰਾਮਦ

ਗੁਰਦਾਸਪੁਰ, 16 ਮਾਰਚ  (ਮੁਨੀਰਾ ਸਲਾਮ ਤਾਰੀ) ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋ ਖਤਮ ਕਰਨ ਦੇ ਮਕਸਦ ਨਾਲ ਵਿੱਢੀ ਗਈ ਮੁਹਿੰਮ ਤਹਿਤ ਐਕਸ਼ਾਈਜ਼ ਵਿਭਾਗ ਦੀ ਟੀਮ ਵਲੋਂ ਬਿਆਸ ਦਰਿਆ ਕਿਨਾਰੇ ਪਿੰਡ  ਭੈਣੀ ਪਸਵਾਲ, ਮਿੱਠਾ ਤੇ ਮੌਜਪੁਰ ਵਿਖੇ ਛਾਪੇਮਾਰੀ ਕੀਤੀ

                       ਇਸ ਮੌਕੇ ਸਬੰਧੀ ਜਾਣਕਾਰੀ ਦਿੰਦਿਆਂ ਪਵਨਜੀਤ ਸਿੰਘ ਸਹਾਇਕ ਐਕਸ਼ਾਈਜ਼ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਰਜਿੰਦਰ ਤਨਵਰ ਤੇ ਗੋਤਮ ਗੋਬਿੰਦ ਈ.ਓ ਐਕਸਾਈਜ, ਅਜੇ ਸ਼ਰਮਾ ਐਕਸਾਈਜ ਇੰਸਪੈਟਰ, ਐਕਸ਼ਾਈਜ ਪੁਲਿਸ ਸਟਾਫ ਏ.ਐਸ.ਆਈ ਬਲਵਿੰਦਰ ਸਿੰਘ, ਹਵਾਲਦਾਰ ਹਰਜਿੰਦਰ ਸਿੰਘ, ਗੁਰਮੁਖ ਸਿੰਘ, ਬੂਆ ਦਿੱਤਾ ਤੇ ਜਗਦੀਸ ਸਿੰਘ ਵਲੋਂ ਬਿਆਸ ਦਰਿਆ ਕਿਨਾਰੇ ਪਿੰਡ  ਭੈਣੀ ਪਸਵਾਲ, ਮਿੱਠਾ ਤੇ ਮੌਜਪੁਰ ਵਿਖੇ ਛਾਪੇਮਾਰੀ ਕੀਤੀ। ਜਿਥੋ 65000 ਕਿਲੋ ਲਾਹਣ ਅਤੇ 48 ਤਰਪਾਲਾਂ ਬਰਾਮਦ ਕੀਤੀਆਂ ਗਈਆਂ ਤੇ ਮੌਕੇ ’ਤੇ ਨਸ਼ਟ ਕੀਤੀਆਂ ਗਈਆਂ

ਬਿਆਲ

                      ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਨਕੇਲ ਕੱਸੀ ਗਈ ਹੈ ਅਤੇ ਭਵਿੱਖ ਵਿਚ ਵੀ ਛਾਪੇਮਾਰੀ ਜਾਰੀ ਰਹੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments