spot_img
Homeਮਾਝਾਗੁਰਦਾਸਪੁਰਭਾਰੀ ਬਾਰਿਸ਼ ਦੀ ਪ੍ਰਵਾਹ ਕੀਤੇ ਬਗੈਰ ਸਿਹਤ ਕਰਮਚਾਰੀ ਘਰ ਘਰ ਜਾਕੇ ਕਰ...

ਭਾਰੀ ਬਾਰਿਸ਼ ਦੀ ਪ੍ਰਵਾਹ ਕੀਤੇ ਬਗੈਰ ਸਿਹਤ ਕਰਮਚਾਰੀ ਘਰ ਘਰ ਜਾਕੇ ਕਰ ਰਹੇ ਕੋਵਿਡ ਦਾ ਟੀਕਾਕਰਨ

ਹਰਚੋਵਾਲ 3 ਫਰਵਰੀ ( ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ , ਸੀ ਐਚ ਸੀ ਭਾਮ ਦੀ ਅਗੁਵਾਈ ਹੇਠ ਬਲਾਕ ਅਧੀਨ ਵੱਖੋ ਵੱਖ ਪਿੰਡਾਂ ਵਿਚ ਕੋਵਿਡ 19 ਦੇ ਵੈਕਸੀਨੇਸ਼ਨ ਕੈੰਪ ਲਗਾਏ ਗਏ। ਜਿਸ ਵਿਚ ਕੋਰੋਨਾ ਦੀ ਬਿਮਾਰੀ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾਕੇ ਲੋਕਾਂ ਦੇ ਟੀਕਾਕਰਨ ਕਰ ਰਹੀਆਂ ਹਨ।ਇਸ ਸੰਬੰਧੀ ਜਾਣਕਾਰੀ ਦਿੰਦੇ ਡਾਕਟਰ ਸੰਦੀਪ ਨੇ ਦੱਸਿਆ ਅਸੀਂ ਇਸ ਵੇਲੇ ਜਿੰਨਾ ਲੋਕਾਂ ਦੀ ਪਹਿਲੀ dose ਰਹਿ ਗਈ ਹੈ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਕੇ ਟੀਕਾਕਰਨ ਕਰ ਰਹੇ ਹਾਂ। ਜਿਸ ਲਈ ਟੀਮਾਂ ਘਰ ਘਰ ਅਤੇ ਭੱਠਿਆਂ, ਗੁਜਰਾਂ ਦੇ ਘਰ ਜਾਕੇ ਓਹਨਾ ਦਾ ਟੀਕਾਕਰਨ ਕਰ ਰਹੇ ਹਨ। ਇਸ ਨਾਲ ਸਾਰੇ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਲੋਕਾਂ ਨੂੰ ਜਰੂਰ ਇਸਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਬਲਾਕ ਭਾਮ ਦੇ ਵੱਖੋ ਵੱਖ ਪਿੰਡਾਂ ਵਿਚ ਲੋਕਾਂ ਨੂੰ ਕੋਵਾ ਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ ਲਗਾਏ ਗਏ। ਬਲਾਕ ਭਾਮ ਦੇ 135 ਪਿੰਡਾਂ ਵਿਚ ਭਾਰੀ ਮੀਂਹ ਹੋਣ ਦੇ ਬਾਵਜੂਦ ਸਿਹਤ ਕਰਮਚਾਰੀ ਪੁਰੀ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਨ।ਸਰਕਾਰੀ ਹਸਪਤਾਲ ਹਰਚੋਵਾਲ, ਕਾਦੀਆਂ,ਘੁਮਾਣ,ਸ਼੍ਰੀ ਹਰਗੋਬਿੰਦਪੁਰ ਅਤੇ ਉਧਨਵਾਲ ਰਾਜੋਆ,ਔਲਖ,ਬਸਰਾਵਾਂ, ਭਾਮਰੀ, ਕਾਹਲਵਾਂ, ਲੀਲ ਕਲਾਂ, ਕੰਡੀਲਾ, ਹਾਰਪੁਰਾ,ਘੱਸ,ਮੱਲੋਵਾਲੀ, ਬਾਘੇ, ਲੱਧਾ ਮੰਦਾ, ਭਰਥ, ਮਾੜੀ ਪਨਵਾਂ , ਚੀਮਾ ਖੁੱਡੀ, ਸੈਰੋਵਾਲ, ਮੰਡ,ਆਦਿ ਪਿੰਡਾਂ ਵਿਖੇ ਟੀਕੇ ਲਗਾਏ ਗਏ ਹਨ।ਇਸ ਮੌਕੇ ਤੇ , ਬੀ ਈ ਈ ਸੁਰਿੰਦਰ ਕੌਰ ,ਹਰਭਜਨ ਕੌਰ ਐਲ ਐੱਚ ਵੀ ,ਪ੍ਰਭਜੋਤ ਕੌਰ ਆਸ਼ਾ ਫਸੀਲਿਟੇਟਰ ,ਪਰਮਜੀਤ ਕੌਰ ਆਸ਼ ਫਸੀਲਿਟੇਟਰ, ਰਜਵੰਤ ਕੌਰ ਆਸ਼ਾ ਫਸੀਲਿਟੇਟਰ, ਸਰਬਜੀਤ ਕੌਰ ਆਸ਼ਾ ਫਸੀਲਿਟੇਟਰ , ਬੱਬੀ ਆਸ਼ਾ ਫਸੀਲਿਟੇਟਰ, ਸੀ ਐਚ ਓ ਰਾਜਬੀਰ, ਸੀ ਐੱਚ ਓ ਹਰਸਿਮਰਨ, ਸੀ ਐੱਚ ਓ ਸਿਮਰਨ, ਸੀ ਐੱਚ ਓ ਹਰਲਵਲੀਨ ,ਐਲ ਐਚ ਐਲ ਐਚ ਵੀ ਬਰਿੰਦਰ ਕੌਰ, ਐਲ ਐਚ ਵੀ ਲਾਜਵੰਤੀ ,ਐਲ ਐਚ ਵੀ ਰਾਜਵਿੰਦਰ ਕੌਰ, ਹੈਲਥ ਇੰਸਪੇਕਟਰ ਹਰਪਿੰਦਰ ਸਿੰਘ ,ਸਰਬਜੀਤ ਕੌਰ, ਕੰਵਲਜੀਤ ਕੌਰ, ਸੁਖਜਿੰਦਰ ਕੌਰ, ਨੀਲਮ, ਰਾਜ ਰਾਣੀ, ਲਖਬੀਰ ਸਿੰਘ ਨਵਜੋਤ ਸਿੰਘ, ਗੁਰਜੀਤ ਸਿੰਘ, ਫਾਰਮਾਸਿਸਟ, ਸਰਬਜੀਤ ਸਿੰਘ ਹੈਲਥ ਵਰਕਰ, ਸੁੱਚਾ ਸਿੰਘ, ਕੁਲਦੀਪ ਸਿੰਘ,ਭੁਪਿੰਦਰ ਸਿੰਘ, ਕਮਲ ਆਸ਼ਾ ਹਰਵਿੰਦਰ ਆਸ਼ਾ, ਸੁਖਵੰਤ ਆਸ਼ਾ, ਮਨਦੀਪ ਆਸ਼ਾ, ਮਨਿੰਦਰ ਸਿੰਘ ਸਰਬਜੀਤ ਸਿੰਘ ,ਆਦਿ ਹਾਜਰ ਰਹੇ।

 

ਫੋਟੋ ਕੈਪਸ਼ਨ …ਸਿਹਤ ਵਿਭਾਗ ਦੀ ਟੀਮ ਸੀ ਐੱਚ ਸੀ ਭਾਮ ਵਿਖੇ ਲੋਕਾਂ ਨੂੰ ਕੋਰੋਨਾ ਵੈਕਸਿਨ ਲਗਾਉਂਦੇ ਹੋਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments