spot_img
Homeਮਾਝਾਗੁਰਦਾਸਪੁਰਕਾਦੀਆਂ ਚ ਗੁਰਇਕਬਾਲ ਸਿੰਘ ਮਾਹਲ ਵੱਲੋਂ ਕਰਵਾਈ ਗਈ ਵਰਕਰ ਮਿਲਣੀ ਮੀਟਿੰਗ ਨੇ...

ਕਾਦੀਆਂ ਚ ਗੁਰਇਕਬਾਲ ਸਿੰਘ ਮਾਹਲ ਵੱਲੋਂ ਕਰਵਾਈ ਗਈ ਵਰਕਰ ਮਿਲਣੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

 

ਕਾਦੀਆਂ 26 ਨਵੰਬਰ (ਮੁਨੀਰਾ ਸਲਾਮ ਤਾਰੀ )ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਪੀ ਏ ਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਕਾਦੀਆਂ ਵਿਖੇ ਵਰਕਰ ਮਿਲਣੀ ਮੀਟਿੰਗ ਕਰਵਾਈ ਗਈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਗੁਰਇਕਬਾਲ ਸਿੰਘ ਮਾਹਲ ਪਿਆਰ ਅਤੇ ਹਮਾਇਤ ਕਰਨ ਵਾਲੇ ਹਲਕੇ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਅਤੇ ਦੇਖਦੇ ਦੇਖਦੇ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ।ਗੱਲਬਾਤ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਜਿਸ ਨੇ ਰੈਲੀ ਦਾ ਰੂਪ ਧਾਰ ਲਿਆ ਉਹ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕਰਵਾਈ ਗਈ ਹੈ ।ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਿ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸ਼ੁਰੂ ਕੀਤੇ ਗਏ 13 ਨੁਕਾਤੀ ਪ੍ਰੋਗਰਾਮਾ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ।ਮਾਹਲ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਨੇ ਪੰਜਾਬ ਉਪਰ ਰਾਜ ਕੀਤਾ ਅਤੇ ਲੋਕਾਂ ਦੀ ਲੁੱਟ ਖਸੁੱਟ ਕੀਤੀ ।ਅਤੇ ਹੁਣ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਹਾਈ ਕਮਾਂਡ ਦੇ ਇਸ਼ਾਰਿਆਂ ਤੇ ਚੱਲ ਰਹੇ ਹਨ ਅਤੇ ਝੂਠੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੈਪਟਨ ਵਾਂਗ ਕਰ ਰਹੇ ਹਨ ।ਅਤੇ ਜਦੋਂ ਦੇ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਹਨ ਉਦੋਂ ਤੋਂ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਅੰਦਰ ਲੋਕਾਂ ਦੇ ਲਈ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ।ਪਰ ਇਹ ਐਲਾਨ ਸਿਰਫ ਅਖ਼ਬਾਰਾਂ ਤੇ ਚੈਨਲਾਂ ਦੀ ਸੁਰਖੀਆਂ ਬਣਨ ਲਈ ਕੀਤੇ ਜਾ ਰਹੇ ਹਨ ਜਦਕਿ ਅਜੇ ਤਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤਕ ਜੋ ਕਿਹਾ ਉਹ ਕਰਕੇ ਦਿਖਾਇਆ ਇਸ ਲਈ ਹੁਣ ਪੰਜਾਬ ਦੇ ਲੋਕ ਇਕ ਵਾਰ ਫਿਰ ਤੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੀ ਸਰਕਾਰ ਨੂੰ ਦੇਖਣ ਲਈ ਉਤਾਵਲੇ ਹੋਏ ਪਏ ਹਨ ।ਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਅੰਦਰ ਵਿਧਾਨ ਸਭਾ 2022 ਦੀਆਂ ਚੋਣਾਂ ਦੌਰਾਨ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੀ ਸਰਕਾਰ ਦੀ ਜਿੱਤ ਨੂੰ ਲੋਕ ਹੀ ਯਕੀਨੀ ਬਣਾਉਣਗੇ ।ਇਸ ਦੌਰਾਨ ਇਸ ਰੈਲੀ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਹਲਕਾ ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ ਵੱਡੀ ਜਿੱਤ ਹਾਸਲ ਕਰ ਸਕਦੇ ਹਨ ।ਕਿਉਂਕਿ ਮਾਹਲ ਸਾਹਬ ਹਲਕਾ ਕਾਦੀਆਂ ਤੋਂ ਅਜਿਹੇ ਲੀਡਰ ਹਨ ਜਿਨ੍ਹਾਂ ਨੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਥਾਪੜਾ ਲੈ ਕੇ ਥੋੜ੍ਹੇ ਹੀ ਸਮੇਂ ਵਿਚ ਹਲਕਾ ਕਾਦੀਆਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ।ਤੇ ਹੁਣ ਹਰੇਕ ਅਕਾਲੀ ਦਲ ਦੇ ਨੁਮਾਇੰਦੇ ਆਗੂ ਤੇ ਵਰਕਰ ਦੀ ਜ਼ੁਬਾਨ ਤੇ ਇਕੋ ਨਾਮ ਹੈ ਕਿ ਗੁਰਇਕਬਾਲ ਸਿੰਘ ਮਾਹਲ ਹੀ ਹਲਕਾ ਕਾਦੀਆਂ ਤੋਂ ਜਿੱਤ ਹਾਸਲ ਕਰ ਸਕਦੇ ਹਨ ।ਇਸ ਮੌਕੇ ਪਰਗਟ ਸਿੰਘ ਬੱਲ ,ਨਾਜਰ ਸਿੰਘ ,ਰੌਣਕੀ ਰਾਮ ਸਰਪੰਚ ਆਲੋਵਾਲ, ਕਮਲਜੀਤ ਕੌਰ ਮੈਂਬਰ ਸਟੇਟ ਵਰਕਿੰਗ ਕਮੇਟੀ, ਕਰਮ ਸਿੰਘ ,ਯੂਥ ਆਗੂ ਕੌਂਸਲਰ ਗੁਰਦਿਲਬਾਗ ਸਿੰਘ ਨੀਟਾ ਮਾਹਲ , ਦਲੇਰ ਸਿੰਘ,ਆਸ਼ੂ ਪਹਿਲਵਾਨ,ਯੂਥ ਨੌਜਵਾਨ ਸਾਗਰ ਮਾਹਲ ,ਸੂਰਜ ਮਾਹਲ ,ਸਰਪੰਚ ਮਲਕੀਤ ਸਿੰਘ ਨਾਥਪੁਰ, ਕੌਂਸਲਰ ਸਰਬਜੀਤ ਸਿੰਘ ਮਾਹਲ ਕੌਂਸਲਰ ਹਰਪ੍ਰੀਤ ਸਿੰਘ ਮਾਹਲ, ਕੌਂਸਲਰ ਗੁਰਬਿੰਦਰ ਸਿੰਘ ਮਾਹਲ ,ਸਰਪੰਚ ਜੋਨ ਮਸੀਹ ਰਣੀਆਂ ਮਸੀਹੀ ਆਗੂ ,ਹਰਦੇਵ ਸਿੰਘ,ਕੋੰਸਲਰ ਅਸ਼ੋਕ ਕੁਮਾਰ , ਸੰਤੋਸ਼ ਭਗਤ ਵਾਈਸ ਪ੍ਰਧਾਨ ਜ਼ਿਲ੍ਹਾ ਇਸਤਰੀ ਵਿੰਗ , ਹਰਦੇਵ ਸਿੰਘ ਦੇਬੀ,ਚੇਅਰਮੈਨ ਕੰਵਲਜੀਤ ਸਿੰਘ ,ਚਰਨਜੀਤ ਸਿੰਘ ਪੰਡੋਰੀ, ਕੈਪਟਨ ਚਰਨਜੀਤ ਸਿੰਘ ,ਦੀਪ ਮਾਨ ਖੁੰਡਾ ,ਕਸ਼ਮੀਰ ਸਿੰਘ ਖੁੰਡਾ,ਬਲਦੇਵ ਸਿੰਘ ਫੋਜੀ,ਪ੍ਰਿਥੀ ਪਾਲ ਸਿੰਘ ,ਜੋਗਿੰਦਰ ਸਿੰਘ ,ਪਹਿਲਵਾਨ ਟੋਨਾ ,ਰਾਜਾ ,ਸਾਜਨ,ਨਰਿੰਦਰਪਾਲ ਸਿੰਘ ਮਾਨ ,ਆਦਿ ਹਲਕੇ ਦੇ ਪੰਚ ਸਰਪੰਚ ਸਾਬਕਾ ਚੇਅਰਮੈਨ ਸੰਮਤੀ ਮੈਂਬਰ ਆਗੂ ਵਰਕਰ ਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਫੋਟੋ ਕੈਪਸ਼ਨ )ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲ ਦਲ ਦੇ ਕੌਮੀ ਜਥੇਬੰਦਕ ਸਕੱਤਰ ਪੀ ਏ ਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ ਤੇ ਹਾਜ਼ਰੀਨ ਅਕਾਲੀ ਦਲ ਦੇ ਵਰਕਰਾਂ ਸਮਰਥਕਾਂ ਦਾ ਭਾਰੀ ਇਕੱਠ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments