spot_img
Homeਮਾਝਾਗੁਰਦਾਸਪੁਰਵਿਜੀਲੈਂਸ ਵਿਭਾਗ ਵਲੋਂ ਲੋਕਾਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਕੀਤਾ ਗਿਆ ਜਾਗਰੂਕ

ਵਿਜੀਲੈਂਸ ਵਿਭਾਗ ਵਲੋਂ ਲੋਕਾਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਕੀਤਾ ਗਿਆ ਜਾਗਰੂਕ

ਗੁਰਦਾਸਪੁਰ, 30  ਅਕਤੂਬਰ  (ਮੁਨੀਰਾ ਸਲਾਮ ਤਾਰੀ)  ਪਰੇਮ ਕੁਮਾਰਉਪ ਕਪਤਾਨ ਪੁਲਿਸਵਿਜੀਲੈਂਸ ਬਿਊਰੋਗੁਰਦਾਸਪੁਰ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਵਿਕਰਾਂਤ ਸਲਾਰੀਆਵਿਜੀਲੈਂਸ ਬਿਊਰੋਗੁਰਦਾਸਪੁਰ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਦਾਣਾ ਮੰਡੀ ਡੇਰਾ ਬਾਬਾ ਨਾਨਕ ਅਤੇ ਇੰਸਪੈਕਟਰ ਵਿਜੈਪਾਲ ਸਿੰਘਵਿਜੀਲੈਂਸ ਬਿਊਰੋਗਰਦਾਸਪੁਰ ਵਲੋਂ ਵਿਜੀਲੈਂਸ ਜਾਗਰੂਕਤਾ ਹਫਤਾ 2021 ਸਬੰਧੀ ਦਾਣਾ ਮੰਡੀ ਬਟਾਲਾ ਵਿਖੇ ਸੈਮੀਨਾਰ ਕੀਤਾ ਗਿਆ। ਜਿਸ ਦੌਰਾਨ ਹਾਜਰ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਜਾਗਰੂਕ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਦਰਜ ਕਰਾਉਣ ਸਬੰਧੀ ਫੋਨ ਨੰਬਰਾਂ (  ਟੋਲ ਫਰੀ ਨੰਬਰ 1800-1800-1000) ਅਤੇ ਈ.ਮੇਲ ਆਈ.ਡੀ. ਬਾਰੇ ਸੂਚਨਾ ਦਿੱਤੀ ਗਈ। 

        ਇਸ ਤੋਂ ਇਲਾਵਾ ਹਾਜਰੀਨ ਨੂੰ ਕਿਸਾਨਾਂ ਅਤੇ ਗਰੀਬਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੋ ਜਾਣੂ ਕਰਵਾਇਆ ਗਿਆ। 

   ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋਗੁਰਦਾਸਪੁਰ ਦੇ ਕਰਮਚਾਰੀਆਂ ਵਲੋਂ ਦਫਤਰ ਐਸ.ਐਸ.ਪੀ. ਗੁਰਦਾਸਪੁਰਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰਦਫਤਰ ਪੀ.ਐਸ.ਪੀ.ਸੀ.ਐਲ. ਗੁਰਦਾਸਪੁਰਦਫਤਰ ਆਰ.ਟੀ.ਏ. ਗੁਰਦਾਸਪੁਰਦਫਤਰ ਲੋਕ ਨਿਰਮਾਣ ਵਿਭਾਗ ਗੁਰਦਾਸਪੁਰਦਫਤਰ ਜਿਲ੍ਹਾ ਭਲਾਈ ਗੁਰਦਾਸਪੁਰਵੈਟਨਰੀ ਹਸਪਤਾਲ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਵਿਜੀਲੈਂਸ ਬਿਊਰੋ ਨੂੰ ਸੂਚਨਾ ਦੇਣ ਸਬੰਧੀ ਵਿਜੀਲੈਂਸ ਜਾਗਰੂਕਤਾ ਹਫਤਾ 2021 ਦੇ ਬੈਨਰ ਤੇ ਪੰਫਲੈਟ ਲਗਾਏ ਗਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments