spot_img
Homeਮਾਝਾਗੁਰਦਾਸਪੁਰਮੰਗਾਂ ਮਨਜ਼ੂਰ ਨਾ ਕੀਤੇ ਜਾਣ ਤੇ 28-30 ਜੂਨ ਤੱਕ ਪੰਜਾਬ ਭਰ ਦੇ...

ਮੰਗਾਂ ਮਨਜ਼ੂਰ ਨਾ ਕੀਤੇ ਜਾਣ ਤੇ 28-30 ਜੂਨ ਤੱਕ ਪੰਜਾਬ ਭਰ ਦੇ ਡੀਪੂ ਬੰਦ ਰੱਖੇ ਜਾਣਗੇ

ਕਾਦੀਆਂ/9 ਜੂਨ(ਸਲਾਮ ਤਾਰੀ)
ਪੰਜਾਬ ਰੋਡਵੇਜ਼,ਪਨਸਬ ਅਤੇ ਪੀ ਆਰ ਟੀ ਸੀ ਕੰਟਰੈਕਟ ਯੁਨੀਅਨ ਸੰਯੁਕਤ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਮੰਗਾਂ ਮਨਜ਼ੂਰ ਨਾ ਕੀਤੀਆਂ ਤਾਂ ਉਹ 28-30 ਜੂਨ ਅੱਕ ਬਸਾਂ ਦੇ ਡੀਪੂ ਬੰਦ ਕਰਕੇ ਪੰਜਾਬ ਭਰ ਚ ਹੜਤਾਲ ਕਰਣਗੇ। ਪਨਸਬ ਦੇ ਸੂਬਾ ਜਨਰਲ ਸੱਕਤਰ ਬਲਜੀਤ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਅਤੇ ਡੀਪੂ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਨੇ ਜਾਰੀ ਪ੍ਰੈਸ ਬਿਆਨ ਚ ਕਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਹਾਲਾਂਕਿ ਉਨ੍ਹਾ ਚੰਗਾ ਮਾਹੋਲ ਪੈਦਾ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਾਲੇਰਕੋਟਲਾ ਚ ਬਹਿਸ਼ਕਾਰ ਨਹੀਂ ਕੀਤਾ ਸੀ। ਇਨ੍ਹਾਂ ਨੇਤਾਂਵਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਮਨਜ਼ੂਰ ਨਾ ਕੀਤੀ ਤਾਂ 28 ਜੂਨ ਤੋਂ 30 ਜੂਨ ਤੱਕ ਰਾਜ ਭਰ ਚ ਰੋਸ਼ ਪ੍ਰਦਰਸ਼ਨ ਕਰਣਗੇ। ਅਤੇ ਮੁੱਖ ਮੰਤਰੀ ਦਾ ਪਟਿਆਲਾ ਚ ਘੇਰਾਉ ਕਰਣਗੇ। ਇੱਸ ਮੋਕੇ ਤੇ ਜਗਦੀਪ ਸਿੰਘ, ਜਗਰੂਪ ਸਿੰਘ, ਹਰਪਾਲ ਸਿੰਘ, ਗੋਰਵ ਕੁਮਾਰ, ਪ੍ਰਗਟ ਸਿੰਘ, ਭੁਪਿੰਦਰ ਸਿੰਘ ਅਤੇ ਅਵਤਾਰ ਸਿੰਘ ਸਮੇਤ ਵੱਡੀ ਤਾਦਾਦ ਚ ਕਰਮਚਾਰੀ ਆਗੂ ਮੋਜੂਦ ਸਨ।
ਫ਼ੋਟੋ: ਜਾਣਕਾਰੀ ਦਿੰਦੇ ਹੋਏ ਪਨਸਬ, ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਕਰਮਚਾਰੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments