spot_img
Homeਮਾਝਾਗੁਰਦਾਸਪੁਰਪਨਬੱਸ ਅਤੇ PRTC ਦੀ 11-12-13 ਅਕਤੂਬਰ ਦੀ ਹੜਤਾਲ ਕਰਕੇ 12 ਨੂੰ ਨਵੇਂ...

ਪਨਬੱਸ ਅਤੇ PRTC ਦੀ 11-12-13 ਅਕਤੂਬਰ ਦੀ ਹੜਤਾਲ ਕਰਕੇ 12 ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨੇ ਦਾ ਐਲਾਨ-ਰੇਸ਼ਮ ਸਿੰਘ ਗਿੱਲ

ਕਾਦੀਆਂ 22 ਸਤੰਬਰ (ਮੁਨੀਰਾ ਸਲਾਮ ਤਾਰੀ)

ਅੱਜ ਮਿਤੀ 22 ਸਤੰਬਰ ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਸਰਪ੍ਰਸਤ ਕਮਲ ਕੁਮਾਰ,ਉਪ ਚੈਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ, ਹਰਕੇਸ਼ ਵਿੱਕੀ,ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਪੁਰਾਣੇ ਮੁੱਖ ਮੰਤਰੀ ਦੇ ਸਮੇਂ 14/9/2021 ਨੂੰ ਮੀਟਿੰਗ ਵਿੱਚ ਕੀਤੇ ਫੈਸਲੇ ਨਵੇਂ ਮੁੱਖ ਮੰਤਰੀ ਬਣਨ ਦਾ ਬਹਾਨਾ ਬਣਾ ਕੇ ਟਾਲਮਟੋਲ ਕੀਤਾ ਜਾ ਰਿਹਾ ਹੈ ਜਦੋਂ ਕਿ ਅਧਿਕਾਰੀ ਪਹਿਲਾਂ ਵਾਲੇ ਹਨ ਅਤੇ ਕੁੱਝ ਫੈਸਲੇ ਮਹਿਕਮੇ ਪੱਧਰ ਦੇ ਹਨ ਪੱਕਾ ਕਰਨ ਦੀ ਮੰਗ ਨੂੰ ਛੱਡ ਕੇ ਬਾਕੀ 14 ਸਤੰਬਰ ਦੀ ਮੀਟਿੰਗ ਵਿੱਚ ਕੀਤੇ ਫੈਸਲੇ ਜਿਵੇਂ 30% ਤਨਖਾਹ ਦਾ ਵਾਧਾ ਅਤੇ ਹਰ ਸਾਲ 5%ਵਾਧਾ,525 ਦੀ ਕਟੋਤੀ ਬੰਦ,ਫਾਰਗ ਕਰਮਚਾਰੀ ਨੂੰ ਤਰੁੰਤ ਬਹਾਲ ਕਰਨ ਵਰਗੇ ਫ਼ੈਸਲਿਆਂ ਤੇ ਸਹਿਮਤੀ ਹੋਈ ਸੀ ਤਰੁੰਤ ਲਾਗੂ ਕੀਤਾ ਜਾਵੇ ।

ਮੀਤ ਪ੍ਰਧਾਨ ਜੋਧ ਸਿੰਘ, ਪ੍ਰਦੀਪ ਕੁਮਾਰ, ਸਤਨਾਮ ਸਿੰਘ, ਰਾਜਵੰਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ 8 ਦਿਨ ਦਾ ਸਮਾਂ ਮੰਗਿਆ ਗਿਆ ਸੀ ਯੂਨੀਅਨ ਵਲੋਂ ਹੜਤਾਲ ਨੂੰ 28 ਤੱਕ ਪੋਸਟਪੌਨ ਕੀਤਾ ਗਿਆ ਸੀ ਹੁਣ ਨਵੇਂ ਮੁੱਖ ਮੰਤਰੀ ਪੰਜਾਬ ਵਲੋਂ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਲਈ ਆਪਣੀਆਂ ਮੰਗਾਂ ਮਨਵਾਉਣ ਅਤੇ ਮੰਨੀਆ ਮੰਗਾ ਲਾਗੂ ਕਰਾਉਣ ਸਬੰਧੀ ਅੱਜ ਠੋਸ ਫੈਸਲੇ ਲਏ ਜਿਸ ਵਿੱਚ ਮਿਤੀ 24 ਸਤੰਬਰ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ 2 ਘੰਟੇ ਬੰਦ ਕਰਨ ,ਕਿਸਾਨੀ ਸੰਘਰਸ਼ ਵਿੱਚ ਹਮਾਇਤ ਕਰਨ ਲਈ 27 ਨੂੰ ਯੂਨੀਅਨ ਵਲੋਂ ਸਾਰੇ ਸ਼ਹਿਰਾਂ ਵਿੱਚ ਧਰਨਿਆਂ ਵਿੱਚ ਸ਼ਮੂਲੀਅਤ ਕਰਨ,28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਜ਼ਿਲਾ ਪੱਧਰ ਤੇ ਮਨਾਉਣ ਤੋਂ ਬਾਅਦ ਵਰਕਰਾਂ ਨੂੰ ਲਾਮਬੰਦ ਕਰਨ ਲਈ 6 ਅਕਤੂਬਰ ਨੂੰ ਗੇਟ ਰੈਲੀਆ ਕਰਕੇ 11-12-13 ਅਕਤੂਬਰ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨਾ ਅਤੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਤਿੱਖੇ ਸੰਘਰਸ਼ ਕਰਨ ਦੇ ਨਾਲ ਨਾਲ ਜੇਕਰ ਫੇਰ ਵੀ ਸਰਕਾਰ ਨੇ ਹੱਲ ਨਾ ਕੀਤਾ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ

ਇਸ ਮੋਕੇ ਸੂਬਾ ਆਗੂ ਬਲਜਿੰਦਰ ਸਿੰਘ ਕੈਸ਼ੀਅਰ,ਸਹਾ ਸੈਕਟਰੀ ਜਲੋਰ ਸਿੰਘ, ਪ੍ਰੈੱਸ ਸਕੱਤਰ ਸ਼ਿਵ ਕੁਮਾਰ, ਸੁਖਦੇਵ ਸਿੰਘ,ਰਾਜ ਕੁਮਾਰ, ਰਾਜਵੰਤ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ, ਬਾਜ਼ ਸਿੰਘ ਸਮੇਤ ਪੀ ਆਰ ਟੀ ਸੀ ਅਤੇ ਪਨਬੱਸ ਦੇ ਸਾਰੇ ਡਿਪੂ ਪ੍ਰਧਾਨ ਅਤੇ ਸੈਕਟਰੀ ਸ਼ਾਮਿਲ ਹੋਏ ।

ਤੇ ਸਹਿਮਤੀ ਹੋਈ ਸੀ ਤਰੁੰਤ ਲਾਗੂ ਕੀਤਾ ਜਾਵੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments