ਕਾਦੀਆਂ/22 ਸਤੰਬਰ(ਮੁਨੀਰਾ ਸਲਾਮ ਤਾਰੀ )
ਕੈਮਿਸਟ ਐਸੋਸੀਏਸ਼ਨ ਕਾਦੀਆਂ 27 ਸਤੰਬਰ ਨੂੰ ਕਾਦੀਆਂ ਚ ਕਿਸਾਨਾਂ ਦੇ ਹੱਕ ਚ ਰੱਖੇ ਗਏ ਭਾਰਤ ਬੰਦ ਚ ਆਪਣਾ ਸਮਰਥਨ ਦਿੰਦੇ ਹੋਏ ਕੈਮਿਸਟ ਦੁਕਾਨਾਂ ਬੰਦ ਰਖੇਗੀ। ਇੱਸ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਕਾਦੀਆਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰਪਲਾ ਸਿੰਘ ਸੁੱਖ ਭਾਟੀਆ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਬਾਰਡਰ ਚ ਆਪਣੀ ਮੰਗਾਂ ਦੇ ਹੱਕ ਚ ਬੈਠੇ ਹੋਏ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਖ਼ਾਮੋਸ਼ ਤਮਾਸ਼ਾਈ ਬਣੀ ਬੈਠੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕਰਦੇ ਹਾਂ। ਉਨ੍ਹਾਂ ਸਮੂਹ ਕੈਮਿਸਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਬੰਦ ਚ ਆਪਣੀਆਂ ਦੁਕਾਨਾਂ ਬੰਦ ਰਖਣ।