spot_img
Homeਮਾਝਾਗੁਰਦਾਸਪੁਰਰੋਟਰੀ ਭਵਨ ਵਿਖੇ ਇਨਰਵੀਲ ਕਲੱਬ ਬਟਾਲਾ ਨੇ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ...

ਰੋਟਰੀ ਭਵਨ ਵਿਖੇ ਇਨਰਵੀਲ ਕਲੱਬ ਬਟਾਲਾ ਨੇ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ

ਬਟਾਲਾ, 5 ਅਗਸਤ (ਸਲਾਮ ਤਾਰੀ ) – ਅੱਜ ਸਥਾਨਕ ਰੋਟਰੀ ਭਵਨ ਵਿਖੇ ਇਨਰਵੀਲ ਕਲੱਬ ਬਟਾਲਾ ਵੱਲੋਂ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰੈਡ ਕਰਾਸ ਹਾਸਪੀਟਲ ਵੈਲਫੇਅਰ ਸੈਂਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਹਲਾ ਕਾਦਰੀ (ਧਰਮਪਤਨੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ) ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਇਨਰਵੀਲ ਕੱਲਬ ਬਟਾਲਾ ਵੱਲੋਂ ਡਾ. ਸਤਿੰਦਰ ਕੌਰ ਨਿੱਜਰ, ਪ੍ਰਧਾਨ ਹਰਵਿੰਦਰ ਕੌਰ ਕਾਹਲੋਂ ਅਤੇ ਕਲੱਬ ਦੀਆਂ ਹੋਰ ਮਹਿਲਾ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈਆਂ।

ਇਸ ਮੌਕੇ ਇਕੱਤਰ ਹੋਈਆਂ ਕਲੱਬ ਮੈਂਬਰਾਂ ਨੂੰ ਤੀਆਂ ਦੀ ਮੁਬਾਰਕਬਾਦ ਦਿੰਦਿਆਂ ਮੋਹਤਰਮਾ ਸ਼ਾਹਲਾ ਕਾਦਰੀ ਨੇ ਕਿਹਾ ਕਿ ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਅਤੇ ਇਨ੍ਹਾਂ ਤਿਉਹਾਰਾਂ ਵਿਚੋਂ ਇੱਕ ਤਿਉਹਾਰ ਤੀਆਂ ਦਾ ਹੈ ਜਿਸਨੂੰ ਔਰਤਾਂ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਉਮਰ ਦੀਆਂ ਕੁੜੀਆਂ, ਔਰਤਾਂ ਲਈ ਇਹ ਤਿਉਹਾਰ ਬਹੁਤ ਖਾਸ ਹੁੰਦਾ ਹੈ ਅਤੇ ਇਸ ਤਿਉਹਾਰ ਦੌਰਾਨ ਔਰਤਾਂ ਲੋਕ ਨਾਚ ਗਿੱਧਾ, ਲੋਕ ਗੀਤ, ਸਿੱਠਣੀਆਂ ਆਦਿ ਗਾ ਕੇ, ਪੇਸ਼ ਕਰਕੇ ਆਪਣੇ ਮਨ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਅਤੇ ਇਸ ਵਿੱਚ ਔਰਤਾਂ ਨੂੰ ਹੱਸਣ-ਖੇਡਣ, ਆਪਣੇ ਮਨ ਦੀ ਗੱਲ ਕਰਨ ਦੀ ਪੂਰੀ ਅਜ਼ਾਦੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਦੌਰ ਵਿੱਚ ਨਵੀਂ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਜਿਸ ਕਾਰਨ ਤੀਆਂ ਵਰਗੇ ਤਿਉਹਾਰਾਂ ਵਿੱਚ ਪਹਿਲਾਂ ਵਰਗੀਆਂ ਰੌਣਕਾਂ ਨਹੀਂ ਰਹੀਆਂ। ਮੋਹਤਰਮਾ ਸ਼ਾਹਲਾ ਕਾਦਰੀ ਨੇ ਕਿਹਾ ਕਿ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜਨਾ ਸਾਡਾ ਫਰਜ ਹੈ। ਉਨ੍ਹਾਂ ਕਿਹਾ ਇਨਰਵੀਲ ਕੱਲਬ ਬਟਾਲਾ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਜਿਨ੍ਹਾਂ ਨੇ ਉਦਮ ਕਰਕੇ ਨੌਜਵਾਨ ਮੁਟਿਆਰਾਂ ਸਮੇਤ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਤੀਆਂ ਦੀਆਂ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ ਹੈ।

ਇਸ ਮੌਕੇ ਇਨਰਵੀਲ ਕਲੱਬ ਵੱਲੋਂ ਬੋਲਦਿਆਂ ਡਾ. ਸਤਿੰਦਰ ਕੌਰ ਨਿੱਜਰ ਨੇ ਵੀ ਤੀਆਂ ਦੇ ਤਿਉਹਾਰ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਉਤਸਵ ਸਮਾਜ ਵਿਚਲੀਆਂ ਆਪਸੀ ਸਾਝਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਂਵੇਂ ਅਸੀਂ ਆਪਣੇ ਆਪ ਨੂੰ ਕਿਨੇ ਵੀ ਅਧੁਨਿਕ ਕਿਉਂ ਨਾ ਬਣਾ ਲਈਏ ਪਰ ਜੋ ਮਨ ਦੀ ਖੁਸ਼ੀ ਆਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੁੜ ਕੇ ਮਿਲਦੀ ਹੈ ਉਹ ਹੋਰ ਕਿਤੋਂ ਨਹੀਂ ਮਿਲ ਸਕਦੀ।

ਇਸ ਮੌਕੇ ਇਨਰਵੀਲ ਕੱਲਬ ਬਟਾਲਾ ਦੀਆਂ ਸਾਰੀਆਂ ਮੈਂਬਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਪਹਿਰਾਵੇ ਪਹਿਨੇ ਹੋਏ ਸਨ ਅਤੇ ਸਾਰੀਆਂ ਸਖੀਆਂ ਨੇ ਰਲ ਕੇ ਗਿੱਧਾ ਪਾਉਣ ਦੇ ਨਾਲ ਲੋਕ ਗੀਤ, ਸਿੱਠਣੀਆਂ ਵੀ ਪੇਸ਼ ਕੀਤੀਆਂ। ਰੋਟਰੀ ਭਵਨ ਅੱਜ ਪੂਰੀ ਤਰਾਂ ਪੰਜਾਬੀ ਸੱਭਿਆਚਾਰ ਨਾਲ ਰੰਗਿਆ ਦਿਖਾਈ ਦਿੱਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments