spot_img
Homeਮਾਲਵਾਜਗਰਾਓਂਕਿਸਾਨ ਸੰਘਰਸ਼ ਮੋਰਚਾ 301 ਵੇਂ ਦਿਨ ਸ਼ਾਮਿਲ ਹੋਇਆ

ਕਿਸਾਨ ਸੰਘਰਸ਼ ਮੋਰਚਾ 301 ਵੇਂ ਦਿਨ ਸ਼ਾਮਿਲ ਹੋਇਆ

ਜਗਰਾਉਂ 28 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਅੱਜ ਸਥਾਨਕ ਰੇਲ ਪਾਰਕ ਜਗਰਾਂਓ ਵਿਖੇ ਕਿਸਾਨ ਸੰਘਰਸ਼ ਮੋਰਚਾ ਬਾਰਸ਼ ਦੇ ਬਾਵਜੂਦ ਵੀ ਚੱਲਦਾ ਰਿਹਾ। 301 ਵੇਂ ਦਿਨ ਇਸ ਧਰਨੇ ਚ ਸਭ ਤੋਂ ਪਹਿਲਾਂ ਗਦਰ ਪਾਰਟੀ ਦੇ ਯੋਧੇ , ਕਿਸਾਨੀ ਦੇ ਮੁਕਤੀ ਘੋਲ ਦੇ ਨਾਇਕ ਸ਼ਹੀਦ ਬਾਬਾ ਬੂਝਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਬੀਤੇ ਦਿਨੀਂ ਟੀਕਰੀ ਬਾਰਡਰ ਤੇ ਕਿਸਾਨ ਆਗੂ ਰੁਲਦੂ ਸਿੰਘ ਉਪਰ ਹਮਲਾ ਕਰਨ ਦੀ ਸਖਤ ਨਿੰਦਿਆ ਕਰਦਿਆਂ।ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਕੁਲਵਿੰਦਰ ਸਿੰਘ ਢੋਲਣ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਪਿੰਡਾਂ ਚ ਭਾਜਪਾ ਆਗੂਆਂ ਦਾ ਵੜਣਾ ਬੰਦ ਹੈ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਕਠੇ ਹੋ ਕੇ ਉਨਾਂ ਦੀਆਂ ਨੀਤੀਆਂ ਤੇ ਅਮਲ ਬਾਰੇ ਸਵਾਲ ਜਵਾਬ ਕਰਕੇ ਨਿਰੰਤਰ ਕਰਨਾ ਹੈ। ਇਸ ਸਮੇਂ ਧਰਨਾਕਾਰੀਆਂ ਨੇ ਮੋਰਚੇ ਚ ਨਵੇਂ ਨਾਅਰੇ ਗੁੰਜਾਏ। “ਮੋਹ ਮੁਹੱਬਤ ਗੀਤ ਰਹਿਣਗੇ : ਲੋਕ ਘੋਲ ਸੁਰਜੀਤ ਰਹਿਣਗੇ” ਅਤੇ “ਹਲ,ਹਥੌੜਾ,ਕਲਮ,ਕਿਤਾਬ: ਸਿਰਜਣ ਤੁਰੇ ਨਵਾਂ ਪੰਜਾਬ ” ਕਵੀ ਸੁਰਜੀਤ ਜੱਜ ਵਲੋਂ ਸਿਰਜੇ ਨਾਰਿਆਂ ਨੇ ਧਰਨੇ ਚ ਪੂਰਾ ਰੰਗ ਬੰਨ੍ਹਿਆ।

RELATED ARTICLES
- Advertisment -spot_img

Most Popular

Recent Comments