spot_img
Homeਮਾਲਵਾਸੰਗਰੂਰ-ਬਰਨਾਲਾਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੜਤਾਲ ਨੂੰ ਗੈਰ ਕਨੂੰਨੀ ਕਰਾਰ ਦਿੱਤਾ !...

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੜਤਾਲ ਨੂੰ ਗੈਰ ਕਨੂੰਨੀ ਕਰਾਰ ਦਿੱਤਾ ! ਡਿਊਟੀ ਤੇ ਪਰਤਣ ਦੇ ਹੁਕਮ

ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਹੜਤਾਲ ਨੂੰ ਗੈਰ ਕਨੂੰਨੀ ਕਰਾਰ ਦਿੰਦਿਆਂ ਪੀ ਸੀ ਐੱਸ ਅਫਸਰਾਂ ਅਤੇ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਮੁੜ ਤੋਂ ਹਾਜ਼ਰੀਆਂ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ ਹੈ ! ਪੀ ਸੀ ਐੱਸ ਅਫਸਰਾਂ ਅਤੇ ਮਾਲ ਵਿਭਾਗ ਦੇ ਕਰਮਚਾਰੀਆਂ ਨੀ ਵਿਜੀਲੈਂਸ ਬਿਊਰੋ ਦੇ ਖਿਲਾਫ ਹੜਤਾਲ ਨੂੰ ਗੈਰਕਾਨੂੰਨੀ ਕਰਾਰ ਦਿੱਤੋ ਹੈ, ਅਤੇ ਨਾਲ ਨੋਟਿਸ ਵੀ ਜਾਰੀ ਕੀਤਾ ਹੈ ਕਿ, ਜੋ ਕਰਮਚਾਰੀ ਹੜਤਾਲ ਦਾ ਬਹਾਨਾ ਬਣਾ ਕਈ ਦਫਤਰਾਂ ਵਿੱਚੋ ਗੈਰਹਾਜਿਰ ਹਨ ! ਉਹਨਾਂ ਕਰਮਚਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਅਵਾਮ ਨੇ ਜੋ ਜਿੰਮੇਦਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ,ਕਿ ਸਰਕਾਰੀ ਸੇਵਾਵਾਂ ਆਮ ਆਦਮੀ ਤਕ ਪਹੁੰਚਣੀਆਂ ਚਾਹੀਦੀਆਂ ਹਨ !

ਉਹਨਾਂ ਨੂੰ ਕੁਝ ਰਿਸ਼ਵਤਖੋਰ ਕਰਮਚਾਰੀਆਂ ਨੇ ਵਿਭਾਗ ਦੇ ਇਮਾਨਦਾਰ ਕਰਮਚਾਰੀਆਂ ਅਤੇ ਵਿਭਾਗ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਖਰੜਾ ਕਰ ਦਿੱਤਾ ਹੈ ! ਜਿਸਦੇ ਖਿਲਾਫ ਵਿਜੀਲੈਂਸ ਵਿਭਾਗ ਨੇ ਕਾਰਵਾਈ ਕਰਦੇ ਹੋਏ ਬਹੁਤ ਹੀ ਸਹੀ ਢੰਗ ਨਾਲ ਨੇਪਰੇ ਲਾਇਆ ਹੈ !

ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਰਿਸ਼ਵਤਖੋਰੀ ਦੇ ਖਿਲਾਫ ਚੁਕੇ ਗਏ ਕਦਮਾਂ ਦੀ ਸ਼ਲਾਗਾ ਕਰਨੀ ਚਾਹੀਦੀ ਹੈ !-ਐਡਵੋਕੇਟ ਜਗਰੂਪ ਸਿੰਘ ਸੇਖਵਾਂ

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪੰਜਾਬ ਸਰਕਾਰ ਵਲੋਂ ਰਿਸ਼ਵਤਖੋਰੀ ਦੇ ਖਿਲਾਫ ਚੁਕੇ ਗਏ ਕਦਮਾਂ ਦੀ ਸ਼ਲਾਗਾ ਕਰਦਿਆਂ ਹੋਇਆਂ ਮਾਲ ਵਿਭਾਗ ਅਤੇ ਪੀ ਸੀ ਐੱਸ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਹੜਤਾਲ ਨੂੰ ਖਤਮ ਕਰਕੇ ਅਵਾਮ ਦੇ ਰੁੱਕੇ ਹੋਵੇ ਕਾਰਜਾਂ ਨੂੰ ਮੁਕਮਿੱਲ ਕੀਤਾ ਜਾਵੇ ਤਾਂ ਜੋ ਸਦਾ ਪੰਜਾਬ ਤਰੱਕੀ ਦੇ ਰਾਹ ਤੇ ਚਲਦਿਆਂ ਹੋਇਆਂ ਅਵਾਮ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪੰਜਾਬ ਸਰਕਾਰ ਨੇ ਬਹੁਤ ਹੈ ਸਹੀ ਕਦਮ ਚੁਕਿਆ ਹੈ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ! ਸਾਨੂੰ ਇਮਾਨਦਾਰ ਕਰਮਚਾਰੀਆਂ ਦੀ ਲੋੜ ਹੈ ਜੋ ਪੰਜਾਬ ਦੀ ਤਰੱਕੀ ਨੂੰ ਯਕੀਨੀ ਬਣਾਉਣ ਨਾ ਕਿ ਰਿਸ਼ਵਤਖੋਰੀ ਨੂੰ ਵਧਾਵਾ ਦੇਣ ਮੈਂ ਆਮ ਆਦਮੀ ਪਾਰਟੀ ਪੰਜਾਬ ਦੇ ਇਸ ਰਿਸ਼ਵਤਖੋਰੀ ਦੇ ਖਿਲਾਫ ਚੁੱਕੇ ਹੋਏ ਕਦਮਾਂ ਦੀ ਸ਼ਲਾਗਾ ਕਰਦਾ ਹਾਂ

ਆਮ ਆਦਮੀ ਪਾਰਟੀ ਇਕ ਕੱਟੜ ਇਮਾਰਦਾਰ ਪਾਰਟੀ ਹੈ ! ਅਤੇ ਅਵਾਮ ਦੇ ਹੱਕਾਂ ਲਈ ਲੜਦੀ ਹੈ, ਅਤੇ ਲੜਦੀ ਰਹੇਗੀ ! ਵਿਜੀਲੈਂਸ ਵਿਭਾਗ ਦੇ ਕਰਮਚਾਰੀਆਂ ਦੇ ਖਿਲਾਫ ਹੜਤਾਲ ਕਰਨ ਵਾਲੇ ਪੀ.ਸੀ.ਐਸ ਅਤੇ ਮਾਲ ਅਫਸਰਾਂ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹੋਏ ਹੜਤਾਲ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ! ਅਤੇ ਅੱਜ ਦੁਪਹਿਰ 2.00 ਵਜੇ ਤੱਕ ਹਾਜਿਰ ਨਾ ਹੋਣ ਵਾਲੇ ਸਾਰੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ! ਅਤੇ ਨਾਲ ਹੀ ਉਹਨਾਂ ਲਈ ਜੋ ਸ਼ਾਮਲ ਨਹੀਂ ਹੁੰਦੇ ਹਨ, ਉਹਨਾਂ ਦੀ ਗੈਰਹਾਜ਼ਰੀ ਦੀ ਮਿਆਦ ਨੂੰ ਗੈਰਜਿੰਮੇਵਾਰ ਸਮਝਦੇ ਹੋਏ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ !


Join our youtube for Video Updates


 

Jasbir Singh
Jasbir Singh
Jasbir Singh is a skilled writer and Author at Salam News Punjab, leveraging their graduation from Punjab to craft engaging and informative articles. Committed to journalistic excellence, they adhere to AP News and Google News guidelines, delivering high-quality, unbiased content. With a focus on sharing the pulse of Punjab, their dedication to storytelling upholds the publication's standards, ensuring a captivating narrative that resonates with readers.
RELATED ARTICLES
- Advertisment -spot_img

Most Popular

Recent Comments