spot_img
Homeਮਾਲਵਾਜਗਰਾਓਂਜੀ. ਐਚ. ਜੀ.ਅਕੈਡਮੀ,ਜਗਰਾਓਂ ਵਿਖੇ ਮਨਾਇਆ ਗਿਆ ਈਦ - ਉਲ- ਜ਼ੁਹਾ

ਜੀ. ਐਚ. ਜੀ.ਅਕੈਡਮੀ,ਜਗਰਾਓਂ ਵਿਖੇ ਮਨਾਇਆ ਗਿਆ ਈਦ – ਉਲ- ਜ਼ੁਹਾ

ਜਗਰਾਉਂ 21 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ,)ਜੀ. ਐਚ.ਜੀ. ਅਕੈਡਮੀ, ਜਗਰਾਓਂ ਵਿਖੇ ਈਦ ਉਲ ਜ਼ੁਹਾ ਦਾ ਤਿਉਹਾਰ ਮਨਾਇਆ ਗਿਆ ।ਇਸ ਮੌਕੇ ਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਅਵਨੀਤ ਪਾਲ ਕੌਰ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਆਪਣੇ ਭਾਸ਼ਣ ਰਾਹੀਂ ਦੱਸਿਆ ਕਿ ਬਕਰੀਦ ਜਾਂ ਈਦ – ਉਲ – ਜੁਹਾ ਮੁਸਲਮਾਨਾਂ ਦਾ ਤਿਉਹਾਰ ਹੈ। ਮੁਸਲਮਾਨ ਦੋ ਪ੍ਰਕਾਰ ਦੀ ਈਦ ਮਨਾਉਂਦੇ ਹਨ ।ਇੱਕ ਨੂੰ ਈਦ ਉਲ ਫ਼ਿਤਰ ਅਤੇ ਦੂਜੇ ਨੂੰ ਈਦ-ਉਲ- ਜ਼ੁਹਾ ਕਿਹਾ ਜਾਂਦਾ ਹੈ।ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ਦੇ ਲਗਪਗ 70ਦਿਨਾਂ ਬਾਅਦ ਇਸ ਨੂੰ ਮਨਾਇਆ ਜਾਂਦਾ ਹੈ । ਇਸਲਾਮੀ ਲੋਕ ਮਾਨਤਾ ਦੇ ਅਨੁਸਾਰ ਹਜ਼ਰਤ ਇਸਮਾਈਲ ਆਪਣੇ ਪੁੱਤਰ ਹਜ਼ਰਤ ਇਸਮਾਈਲ ਨੂੰ ਇਸ ਦਿਨ ਖ਼ੁਦਾ ਦੇ ਦੇ ਰਸਤੇ ਵਿੱਚ ਕੁਰਬਾਨ ਕਰਨ ਜਾ ਰਹੇ ਸਨ ਤਾਂ ਅੱਲ੍ਹਾ ਨੇ ਉਸ ਦੇ ਪੁੱਤਰ ਨੂੰ ਜੀਵਨ ਦਾਨ ਦੇ ਦਿੱਤਾ ਜਿਸ ਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਦੱਸਿਆ ਕਿ ਅਸਲ ਵਿੱਚ ਅਰਬੀ ਵਿੱਚ ਬਕਰ ਦਾ ਮਤਲਬ ਹੈ ਵੱਡਾ ਜਾਨਵਰ ਜੋ ਜਿਬਹ ਕੀਤਾ ਜਾਂਦਾ ਹੈ। ਉਸ ਤੋਂ ਵਿਗੜ ਕੇ ਅੱਜ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਇਸ ਨੂੰ ਬਕਰ- ਈਦ ਬੋਲਦੇ ਹਨ ।ਈਦ -ਏ- ਕੁਰਬਾਂ ਦਾ ਮਤਲਬ ਹੈ ਕੁਰਬਾਨੀ ਦੀ ਭਾਵਨਾ । ਅਰਬੀ ਵਿਚ ਕਰਬ ਨਜ਼ਦੀਕੀ ਜਾਂ ਬਹੁਤ ਕੋਲ ਰਹਿਣ ਨੂੰ ਕਹਿੰਦੇ ਹਨ ।ਮਤਲਬ ਇਸ ਮੌਕੇ ਉੱਤੇ ਭਗਵਾਨ ਇਨਸਾਨ ਦੇ ਬਹੁਤ ਨੇੜੇ ਹੋ ਜਾਂਦਾ ਹੈ।

RELATED ARTICLES
- Advertisment -spot_img

Most Popular

Recent Comments