spot_img
Homeਪੰਜਾਬਮਾਝਾਦਿਨੋ ਦਿਨ ਵੱਧ ਰਹੀ ਗਰਮੀ ਤੋਂ ਬਚਣ ਲਈ ਸਿਹਤ ਸੰਭਾਲ ਜਰੂਰੀ- ਡਾ....

ਦਿਨੋ ਦਿਨ ਵੱਧ ਰਹੀ ਗਰਮੀ ਤੋਂ ਬਚਣ ਲਈ ਸਿਹਤ ਸੰਭਾਲ ਜਰੂਰੀ- ਡਾ. ਰਵਿੰਦਰ ਸਿੰਘ

ਬਟਾਲਾ, 12  ਅਪ੍ਰੈਲ (ਅਬਦੁਲ ਸਲਾਮ ਤਾਰੀ)   ਦਿਨੋ ਦਿਨ ਵੱਧ ਰਹੀ ਗਰਮੀ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆ ਐਸ.ਐਮ. ਓ ਬਟਾਲਾ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜਰੂਰਤ ਹੈ। ਉਨਾਂ ਦੱਸਿਆ ਕਿ ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਨਾਲ ਡੀ ਹਾਈਡਰੇਸ਼ਨਹੀਟ ਸਟਰੋਕਬੁਖਾਰਸਿਰਦਰਦਉਲਟੀਡਾਇਰੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾ ਹੋ ਸਕਦੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਖਾਸ ਕਰਕੇ ਬਜੁਰਗਾਂਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਇਸ ਮੌਸਮ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਥਕਾਵਟਬੁਖਾਰਉਲਟੀਆਂਦਿਲ ਦੀ ਧੜਕਣ ਤੇਜ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਅਜਿਹੇ ਹਾਲਾਤਾਂ ਵਿਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕਰਨ।

ਐਸ.ਐਮ.ਓ ਨੇ ਲੋਕਾਂ ਨੂ ਅਪੀਲ ਕੀਤੀ ਕਿ ਲੂ ਅਤੇ ਗਰਮੀ ਤੋਂ ਬਚਣ ਲਈ ਤਰਲ ਪਦਾਰਥ ਜਿਵੇਂ ਨਿੰਬੂ ਪਾਣੀਲੱਸੀ ਅਤੇ ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇਸੰਤੁਲਤ ਤੇ ਘਰ ਦਾ ਬਣਿਆ ਭੋਜਨ ਖਾਧਾ ਜਾਵੇਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਜ ਕੀਤਾ ਜਾਵੇ ਅਤੇ ਆਸ ਪਾਸ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments