spot_img
Homeਪੰਜਾਬਮਾਝਾਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ 

ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ 

ਬਟਾਲਾ,12 ਅਪਰੈਲ ( ਅਬਦੁਲ ਸਲਾਮ ਤਾਰੀ) ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ, ਲਾਇਨ ਵੀ.ਐਮ ਗੋਇਲ, ਰਿਟਾ ਐਡੀਸ਼ਨਲ ਡਾਇਰੈਕਟਰ ਵਿਰਸਾ ਸਿੰਘ,ਰਿਟਾ. ਪ੍ਰਿੰਸੀਪਲ ਅਸ਼ੋਕ ਪੁਰੀ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਸੰਧੂ, ਜਸਵਿੰਦਰ ਕੌਰ ਸੰਧੂ, ਆਰ ਆਰ ਬਾਵਾ ਕਾਲਜ ਦੇ ਪ੍ਰਿੰ ਡਾ. ਏਕਤਾ ਖੋਸਲਾ, ਪ੍ਰਿੰ. ਤਜਿੰਦਰ ਕੌਰ, ਜਿਲਾ ਲੋਕ ਸੰਪਰਕ ਅਫਸਰ ਹਰਜਿੰਦਰ ਸਿੰਘ ਕਲਸੀ, ਹਰਿੰਦਰਜੀਤ ਸਿੰਘ ਮਰੋਕ ਪ੍ਰਿੰਸੀਪਲ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ,ਮੋਨਿਕਾ ਸੇਠੀ ਪ੍ਰਿੰਸੀਪਲ ਸਰਕਾਰੀ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀ ਅੰਮ੍ਰਿਤਸਰ, ਗੁਰਲੀਨ ਕੌਰ, ਨਵਨੀਤ ਕੌਰ, ਸ਼ਹਿਬਾਜ ਸਿੰਘ, ਐਸ.ਪੀ ਸਿੰਘ, ਅਕਸ਼ੇ ਜਲੋਆ, ਜਸਪਾਲ ਪਠਾਣੀਆ, ਰਵੀ ਕੁਮਾਰ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਲਾਇਨ ਪਦਮ ਕੋਹਲੀ, ਲਾਇਨ ਨਰੇਸ਼ ਲੁਥਰਾ, ਲਾਇਨ ਜਸਵੰਤ ਪਠਾਣੀਆ ਪਹੁੰਚੇ। ਜਿਨਾਂ ਵੱਲੋਂ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।
 ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਵੱਲੋਂ ਧਾਰਮਿਕ ਗੀਤ ਸ਼ੁਕਰ ਦਾਤਿਆਂ ਨਾਲ ਕੀਤੀ ਗਈ, ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ, ਗੀਤ, ਸਕਿੱਟਾਂ, ਕੋਰਿਓਗ੍ਰਾਫੀ, ਗਿੱਧਾ, ਭੰਗੜਾ ਆਦਿ ਦੀ ਬਾ-ਕਮਾਲ ਪੇਸ਼ਕਾਰੀ ਕੀਤੀ ਗਈ।
    ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਵੱਲੋਂ ਕਾਲਜ ਦੀ ਸਲਾਨਾ ਰਿਪੋਰਟ ਪੜਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਇਸ ਸਲਾਨਾ ਸਮਾਗਮ ਵਿੱਚ ਪੰਜਾਬ ਦੇ ਉੱਘੇ ਕਲਾਕਾਰ ਅਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੰਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਮੇਲੇ ਵਿੱਚ ਜਿੱਥੇ ਵਿਸ਼ੇਸ਼ ਰੰਗਤ ਭਰੀ ਉੱਥੇ ਹਾਜ਼ਰੀਨ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਖਾਸ ਕਰਕੇ ਮਹਿਲਾ ਸਟਾਫ ਮੈਂਬਰਾਂ ਨੂੰ ਵੀ ਸਟੇਜ ਤੇ ਭੰਗੜਾ ਪਾਉਣ ਲਈ ਮਜਬੂਰ ਕਰ ਦਿੱਤਾ।
   ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਜਿੰਮੇਵਾਰੀ ਅਤੀਸ਼ ਕੁਮਾਰ, ਜਸਪ੍ਰੀਤ ਕੌਰ ਅਤੇ ਤੇਜ ਪ੍ਰਤਾਪ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ। ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੇ ਨਾਲ ੳਪਰੋਤਕ ਮਹਿਮਾਨਾਂ ਅਤੇ ਕਾਲਜ ਦੇ ਵਿਭਾਗੀ ਮੁਖੀ ਰਾਜਦੀਪ ਸਿੰਘ ਬੱਲ,  ਇਲੈਕਟਰੀਕਲ ਵਿਭਾਗ ਵਿਜੇ ਮਨਿਹਾਸ, ਕਲਚਰ ਕਮੇਟੀ ਦੇ ਪ੍ਰਧਾਨ ਅਤੇ ਇੰਚਾਰਜ ਸਿਵਿਲ ਵਿਭਾਗ ਸ਼ਿਵਰਾਜਨਪੁਰੀ, ਐਸ ਆਰ ਸੀ ਪ੍ਰਧਾਨ ਅਤੇ ਇੰਚਾਰਜ ਮਕੈਨੀਕਲ ਵਿਭਾਗ ਹਰਜਿੰਦਰਪਾਲ ਸਿੰਘ, ਸੈਕਟਰੀ ਅਤੇ ਇੰਚਾਰਜ ਕੈਮੀਕਲ ਵਿਭਾਗ ਮੈਡਮ ਰੇਖਾ, ਇੰਚਾਰਜ ਅਪਲਾਈਡ ਸਾਇੰਸ ਵਿਭਾਗ ਸੁਨਿਮਰਜੀਤ ਕੌਰ, ਸੁਪਰਡੰਟ ਹਰਪਾਲ ਸਿੰਘ ਭਾਂਮੜੀ, ਇੰਚਾਰਜ ਵਰਕਸ਼ਾਪ ਵਿਭਾਗ ਮੁਖਤਾਰ ਸਿੰਘ, ਪਲੇਸਮੈਂਟ ਅਫਸਰ ਜਸਬੀਰ ਸਿੰਘ, ਸਪੋਰਟਸ ਅਫਸਰ ਜਗਦੀਪ ਸਿੰਘ, ਅਸਟੇਟ ਅਫਸਰ ਸਾਹਿਬ ਸਿੰਘ, ਐਫ.ਆਈ ਸੁਖਵਿੰਦਰ ਸਿੰਘ, ਐਨ.ਸੀ.ਸੀ ਅਫਸਰ ਨਵਜੋਤ ਸਲਾਰੀਆ, ਲੈਕਚਰਾਰ ਹੁਨਰਬੀਰ ਸਿੰਘ, ਰਜਿੰਦਰ ਕੁਮਾਰ  ਸ਼ਾਲਿਨੀ ਮਹਾਜਨ, ਰੰਜੂ ਓਹਰੀ, ਜਸਪ੍ਰੀਤ ਕੌਰ, ਰਜਨੀਤ ਮੱਲੀ, ਸਤਵਿੰਦਰ ਕੌਰ, ਹਰਜਿੰਦਰ ਕੌਰ, ਕਮਲਜੀਤ ਕੌਰ, ਕਿਰਨਜੀਤ ਕੌਰ, ਕੁਲਵਿੰਦਰ ਕੌਰ, ਸਚਿਨ ਅਠਵਾਲ, ਜਤਿੰਦਰ ਕੁਮਾਰ, ਸੁਰਜੀਤ ਰਾਮ, ਰਮਨਦੀਪ ਸਿੰਘ, ਰਾਮ ਸਿੰਘ, ਰਤਨ ਲਾਲ ਵੱਲੋਂ ਆਈਆਂ ਸ਼ਖਸੀਅਤਾਂ ਨੂੰ ਸਨਮਾਨ ਅਤੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਮਾਨਸੀ ਮਹਾਜਨ, ਜਤਿੰਦਰ ਸਿੰਘ, ਅਤੁਲ, ਗੁਰਵਿੰਦਰ ਸਿੰਘ, ਪਰਮਜੀਤ ਕੌਰ ਆਦਿ ਵੀ ਹਾਜਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments