spot_img
Homeਪੰਜਾਬਮਾਝਾਐੱਸ ਐੱਸ ਬਾਜਵਾ ਸਕੂਲ ਵਿੱਚ ਬੜੇ ਉਤਸ਼ਾਹ ਨਾਲ ਮਨਾਈ ਗਈ ਵਿਸਾਖੀ

ਐੱਸ ਐੱਸ ਬਾਜਵਾ ਸਕੂਲ ਵਿੱਚ ਬੜੇ ਉਤਸ਼ਾਹ ਨਾਲ ਮਨਾਈ ਗਈ ਵਿਸਾਖੀ

ਕਾਦੀਆਂ 13 ਅਪ੍ਰੈਲ (ਸਲਾਮ ਤਾਰੀ)

ਐੱਸ ਐੱਸ ਬਾਜਵਾ ਸਕੂਲ ਕਾਦੀਆਂ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸਕੂਲ ਦੇ ਕੋਆਰਡੀਨੇਟਰ ਮੈਡਮ ਸ਼ਾਲਿਨੀ ਸ਼ਰਮਾ, ਸਕੂਲ ਦੀ ਪ੍ਰਿੰਸੀਪਲ ਕੋਮਲ ਅਗਰਵਾਲ ਅਤੇ ਵਾਈਸ ਪ੍ਰਿੰਸੀਪਲ ਰਾਕੇਸ਼ ਕੁਮਾਰ ਜੀ ਦੁਆਰਾ ਕਰਵਾਇਆ ਗਿਆ। ਇਸ ਵਿੱਚ ਬੱਚਿਆਂ ਨੇ ਕਵਿਤਾਵਾਂ, ਭਾਸ਼ਣ , ਗਿੱਧਾ , ਭੰਗੜਾ ਅਤੇ ਸਮੂਹਿਕ ਨਾਚ ਪੇਸ਼ ਕੀਤਾ। ਕਲਾਸ 12ਵੀਂ ਦੀ ਵਿਦਿਆਰਥਨ ਜਸ਼ਨਪ੍ਰੀਤ ਕੌਰ ਦੇ ਦੁਆਰਾ ਭਾਸ਼ਣ , ਕਲਾਸ ਦਸਵੀਂ ਦੀ ਵਿਦਿਆਰਥਨ ਹਰਪ੍ਰੀਤ ਕੌਰ ਨੇ ਕਵਿਤਾ ਪੇਸ਼ ਕੀਤੀ। ਕਲਾਸ ਪੰਜਵੀਂ ਅਤੇ ਛੇਵੀਂ ਦੇ ਬੱਚਿਆਂ ਦੁਆਰਾ ਭੰਗੜਾ ਅਤੇ ਪੰਜਾਬੀ ਗਿੱਧਾ ਪੇਸ਼ ਕੀਤਾ ਗਿਆ ।ਕਲਾਸ ਬਾਰਵੀਂ ਦੀ ਵਿਦਿਆਰਥਨ ਮਨੂੰ ਸ੍ਰੀ ਦੁਆਰਾ ਲੋਕ ਨਾਚ ਬੜੇ ਜੋਸ਼ ਦੇ ਨਾਲ ਪੇਸ਼ ਕੀਤਾ ਗਿਆ।ਇਹਨਾਂ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਪ੍ਰੋਗਰਾਮ ਵਿੱਚ ਆਪਣੀ ਭੂਮਿਕਾ ਨਿਭਾਈ। ਇਸ ਮੌਕੇ ਸਕੂਲ ਕੋਆਰਡੀਨੇਟਰ ਮੈਡਮ ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਵਿਸਾਖੀ ਪੰਜਾਬ ਦਾ ਮੁੱਖ ਤਿਉਹਾਰ ਹੈ। ਜੋ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕਿਸਾਨਾਂ ਦੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਗੰਗਾ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਡਾਕਟਰ ਰਾਜੇਸ਼ ਕੁਮਾਰ ਅਤੇ ਡਾਇਰੈਕਟਰ ਐੱਮ ਐੱਲ ਸ਼ਰਮਾ ( ਨੈਸ਼ਨਲ ਅਵਾਰਡੀ )ਨੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments