spot_img
Homeਮਾਲਵਾਜਗਰਾਓਂਸ਼ਹੀਦ ਹੋਏ ਸੋਹਣ ਸਿੰਘ ਦੇ ਪਰਿਵਾਰ ਨੂੰ ਸਰਕਾਰੀ...

ਸ਼ਹੀਦ ਹੋਏ ਸੋਹਣ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਾ ਚੈਕ ਨਾ ਪੰਹੁਚਣ ਤੇ ਭਲਕੇ ਸ਼ਹੀਦ ਦੀ ਦੇਹ ਸੰਗ ਜੀ ਟੀ ਰੋਡ ਜਾਮ ਕੀਤਾ ਜਾਵੇਗਾ

ਜਗਰਾਉਂ 12 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ )284 ਵੇਂ ਦਿਨ ਚ ਪੰਹੁਚੇ ਸਥਾਨਪਾਰਕ ਜਗਰਾਂਓ ਸੰਘਰਸ਼ ਮੋਰਚੇ ਚ ਅੱਜ ਦਿੱਲੀ ਬਾਰਡਰਾਂ ਤੇ ਸ਼ਹੀਦ ਹੋ ਰਹੇ ਕਿਸਾਨਾਂ ਮਜਦੂਰ ਦੀ ਸ਼ਹਾਦਤ ਲਈ ਜਿੰਮੇਵਾਰ ਮੌਦੀ ਹਕੂਮਤ ਵਿਰੁੱਧ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਧਰਨਾਕਾਰੀਆਂ ਨੇ ਜੋਰਦਾਰ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਬੀਤੇ ਦਿਨੀਂ ਭਾਜਪਾ ਆਗੂ ਹਰਜੀਤ ਗਰੇਵਾਲ ਵਲੋਂ ਕਿਸਾਨਾਂ ਨੂੰ ਗੁੰਡਾ ਕਹਿਣ ਅਤੇ ਅਪਸ਼ਬਦ ਬੋਲਣ ਤੇ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਲੋਕ ਰੋਹ ਵਡੇ ਵਡੇ ਹੰਕਾਰੀਆਂ ਦਾ ਹੰਕਾਰ ਤੋੜਣ ਦੀ ਸਮਰਥਾ ਰਖਦਾ ਹੈ।ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਵਪਾਰੀਆਂ ਦਾ ਸਟਾਕ ਸੀਮਿਤ ਕਰਨ ਦਾ ਐਲਾਨ ਕਿਸਾਨ ਸੰਘਰਸ਼ ਦੀ ਅੰਸ਼ਕ ਜਿਤ ਹੈ। ਇਸ ਐਲਾਨ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਦਾ ਜਰੂਰੀ ਵਸਤੂਆਂ ਐਕਟ ਚ ਸੋਧ ਕਰਕੇ ਵਪਾਰੀਆਂ ਨੂੰ ਜਮਾਂਖੋਰੀ ਦਾ ਕਨੂੰਨੀ ਹੱਕ ਦੇਣਾ ਲੋਕ ਵਿਰੋਧੀ ਫੈਸਲਾ ਸੀ।ਉਨਾਂ ਕਿਹਾ ਕਿ ਦੇਸ਼ ਭਰ ਚ ਜਰੂਰੀ ਵਸਤਾਂ ਦੀ ਕਿੱਲਤ ਪੈਦਾ ਕਰਕੇ ਲੋਕਾਂ ਦੀ ਆਰਥਿਕ ਲੁੱਟ ਕਰਨ ਦਾ ਹੱਕ ਦੇ ਕੇ ਅਪਣੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦੇ ਦਿੱਤਾ ਹੈ। ਅਜ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਤੀ ਰਾਤ ਸਿੰਘੂ ਬਾਰਡਰ ਤੇ ਪਿੰਡ ਕਾਉਂਕੇ ਕਲਾਂ ਦੇ ਸ਼ਹੀਦ ਹੋਏ 45 ਸਾਲਾ ਸੋਹਣ ਸਿੰਘ ਦੇ ਪਰਿਵਾਰ ਲਈ ਅੱਜ ਸ਼ਾਮ ਤਕ ਸਰਕਾਰੀ ਸਹਾਇਤਾ ਦਾ ਚੈਕ ਨਾ ਪੰਹੁਚਣ ਤੇ ਭਲਕੇ ਸ਼ਹੀਦ ਦੀ ਦੇਹ ਸੰਗ ਜੀ ਟੀ ਰੋਡ ਜਾਮ ਕੀਤਾ ਜਾਵੇਗਾ। ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਜੋਗਿੰਦਰ ਸਿੰਘ ਬਜੁਰਗ, ਜਗਤਾਰ ਸਿੰਘ ਦੇਹੜਕਾ,ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਫਾਈਲ ਐਸ ਡੀ ਐਮ ਜਗਰਾਂਓ ਵਲੋਂ ਭੇਜੇ ਜਾਣ ਦੇ ਬਾਵਜੂਦ ਜਿਲਾ ਪ੍ਰਸਾਸ਼ਨ ਮਾਮਲਾ ਲਟਕਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਲਾਨੀ ਸਹਾਇਤਾ ਨਾ ਮਿਲਣ ਤਕ ਸ਼ਹੀਦ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

RELATED ARTICLES
- Advertisment -spot_img

Most Popular

Recent Comments