spot_img
Homeਪੰਜਾਬਮਾਝਾਸਿੱਖ ਨੈਸ਼ਨਲ ਕਾਲਜ ਕਾਦੀਆਂ ਪੇਂਡੂ ਖੇਤਰ ਦੀ ਉੱਚ ਮਿਆਰੀ ਵਿਦਿਅਕ ਸੰਸਥਾ ਸਾਰਿਆਂ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਪੇਂਡੂ ਖੇਤਰ ਦੀ ਉੱਚ ਮਿਆਰੀ ਵਿਦਿਅਕ ਸੰਸਥਾ ਸਾਰਿਆਂ ਲਈ ਬਣੀ ਚਾਨਣ ਮੁਨਾਰਾ

ਕਾਦੀਆਂ 16 ਫਰਵਰੀ (ਸਲਾਮ ਤਾਰੀ)

ਪੰਜਾਬ ਦੇ ਇਤਿਹਾਸ ਦੇ ਪੰਨਿਆਂ ਤੇ ਜੇਕਰ ਪਿੱਛੇ ਝਾਤ ਮਾਰੀਏ ਤਾਂ ਅੱਜ ਵੀ ਕੁਝ ਇਤਿਹਾਸਿਕ ਸੰਸਥਾਵਾਂ ਲੰਮਾ ਪੈਂਡਾ ਤੈਅ ਕਰਨ ਦੇ ਬਾਵਜੂਦ ਜਿਉਂਦੀਆਂ ਨਜ਼ਰ ਆਉਂਦੀਆਂ ਪਈਆਂ ਹਨ ਵਿਦਿਆ ਖੇਤਰ ਚ ਇੱਕ ਸੰਸਥਾ ਜੋ ਅੱਜ ਵੀ ਆਪਣੇ ਵਿਰਸੇ ਇਤਿਹਾਸ ਤੇ ਰਵਾਇਤਾਂ ਨੂੰ ਸੰਭਾਲਦੀ ਹੋਈ ਨਜ਼ਰ ਆਉਂਦੀ ਹੈ| ਉਸ ਵਿਦਿਅਕ ਸੰਸਥਾ ਦਾ ਨਾਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਹੈ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਇਸ ਵਿਦਿਅਕ ਸੰਸਥਾ ਦਾ ਨਾਂਅ ਉਸੇ ਤਰ੍ਹਾਂ ਕਾਇਮ ਹੈ ਅੱਜ ਆਪਣੀ ਪੁਨਰ ਸਥਾਪਨਾ ਦੀ 75ਵੀਂ ਵਰੇਗੰਡ ਦਾ ਜਸ਼ਨ ਮਨਾਉਣ ਜਾ ਰਹੀ ਹੈ । ਸਿੱਖ ਨੈਸ਼ਨਲ ਕਾਲਜ ਕਾਦੀਆਂ ਜਿਸ ਦੀ ਸ਼ੁਰੂਆਤ ਸੰਨ 1938 ਈਸਵੀ ਵਿੱਚ ਲਾਹੌਰ ਵਿੱਚ ਹੋਈ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਸ ਕਾਲਜ ਦੀ ਪੁਨਰ ਸਥਾਪਨਾ ਮਾਰਚ 1948 ਈਸਵੀ ਵਿੱਚ ਕੀਤੀ ਗਈ ਸੀ। ਵੰਡ ਦੇ ਸੰਤਾਪ ਨੂੰ ਇਸ ਗੌਰਵਮਈ ਤੇ ਇਤਿਹਾਸਿਕ ਵਿਦਿਅਕ ਸੰਸਥਾ ਨੇ ਝੱਲਿਆ ਪਰ ਖੁਸ਼ ਕਿਸਮਤੀ ਕਹਿ ਸਕਦੇ ਹਾਂ ਕਿ ਇਸ ਕਾਲਜ ਨਾਲ ਜੁੜੇ ਬੁੱਧੀਜੀਵੀਆਂ ਦੇ ਯਤਨਾਂ ਸਦਕਾ ਇਸ ਦੀ ਪੁਨਰ ਸਥਾਪਨਾ ਹੋ ਗਈ| ਵੰਡ ਤੋਂ ਪਹਿਲਾਂ ਕਾਲਜ ਨਾਲ ਜੁੜੇ ਪ੍ਰਿੰਸੀਪਲ ਨਿਰੰਜਨ ਸਿੰਘ , ਸ: ਨਰਾਇਣ ਸਿੰਘ ਸਰਦਾਰ ਕਰਤਾਰ ਸਿੰਘ ਡੀਪੀਈ ਤੇ ਪ੍ਰਮੁੱਖ ਸ਼ਖਸੀਅਤਾਂ ਦੇ ਉੱਦਮ ਨਾਲ ਕਾਦੀਆਂ ਕਸਬੇ ਅੰਦਰ ਤਾਲੀਮ ਉਲ ਇਸਲਾਮ ਅਾਈ ਟੀ ਆਈ ਕਾਲਜ ਦੀ ਇਮਾਰਤ ਵਿੱਚ ਮਾਰਚ 1948 ਈਸਵੀ ਵਿੱਚ ਇਸ ਦੀ| ਸ਼ੁਰੂਆਤ ਕੀਤੀ ਗਈ| ਸਿੱਖ ਬੁੱਧੀਜੀਵੀ ਬਾਵਾ ਹਰੀਕਿਸ਼ਨ ਸਿੰਘ ਵੱਲੋਂ ਬਤੌਰੇ ਪ੍ਰਿੰਸੀਪਲ ਪ੍ਰਬੰਧ ਸੰਭਾਲਿਆ । ਦੇਸ਼ ਦੀ ਵੰਡ ਤੋਂ ਪਹਿਲਾਂ ਸਥਾਪਿਤ ਸਿੱਖ ਐਜੂਕੇਸ਼ਨਲ ਸੁਸਾਇਟੀ ਇਸ ਕਾਲਜ ਦਾ ਪ੍ਰਬੰਧ ਦੇਖ ਰਹੀ ਹੈ| ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਨੂੰ ਚਲਾ ਰਹੇ ਸਰਦਾਰ ਗੁਰਦੇਵ ਸਿੰਘ ਬਰਾੜ ਸੇਵਾ ਮੁਕਤ ਆਈ ਏ ਐਸ ਮੌਜੂਦਾ ਪ੍ਰਧਾਨ ਉਪ ਪ੍ਰਧਾਨ ਸਰਦਾਰ ਕੁਲਬੀਰ ਸਿੰਘ ਸੇਵਾ ਮੁਕਤ ਚੀਫ ਇੰਜੀਨੀਅਰ ਸਕੱਤਰ ਕਰਨਲ ਸੇਵਾ ਮੁਕਤ ਜਸਮੇਰ ਸਿੰਘ ਬਾਲਾ ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਕਾਰਜਕਾਰਨੀ ਦੇ ਮੈਂਬਰ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ( ) ਤੇ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਸਮੇਤ ਮੈਂਬਰਾਨ ਤੇ ਇਲਾਕੇ ਦੇ ਬੁੱਧੀਜੀਵੀ ਇਸ ਦੇ ਵਿਕਾਸ ਲਈ ਯਤਨਸ਼ੀਲ ਹਨ। ਪਿਛਲੇ 75 ਵਰਿਆਂ ਦੌਰਾਨ ਇਸ ਵਿਦਿਅਕ ਸੰਸਥਾ ਨੇ ਕਈ ਉੱਤਰਾ ਚੜਾਅ ਦੇਖੇ ਹਨ| ਸਿੱਖਿਆ ਦੀ ਗੁਣਵਤਾ ਤੇ ਉੱਚ ਮਿਆਰ ਨੂੰ ਕਾਇਮ ਰੱਖਦਿਆਂ ਪੇਂਡੂ ਖੇਤਰ ਦੇ ਬੱਚਿਆਂ ਦੀ ਸਿੱਖਿਆ ਲੋੜਾਂ ਨੂੰ ਕਾਲਜ ਪੂਰਿਆਂ ਕਰ ਰਿਹਾ| ਕਾਲਜ ਕੈਂਪਸ ਚ ਨਵੀਆਂ ਇਮਾਰਤਾਂ ਖੇਡ ਸਟੇਡੀਅਮ ਸਮੇਤ ਸਕੂਲ ਕੈਂਪਸ ਲਈ ਵੱਖਰੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ। ਮੌਜੂਦਾ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਸਟਾਫ ਦੀ ਮਿਹਨਤ ਨਾਲ ਯੂਨੀਵਰਸਿਟੀ ਪੱਧਰ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋ ਰਹੇ ਹਨ| ਇਸ ਸਮੇਂ ਬੀ ਸੀ ਏ ਬੀ ਐਸ ਸੀ ( ਆਈਟੀ ) ਬੀ ਕਾਮ ਐਮ ਐਸ ਸੀ ਆਈਟੀ ਐਮਏ ਪੰਜਾਬੀ ਡਿਗਰੀ ਕੋਰਸਾਂ ਦੀ ਪੜ੍ਹਾਈ ਕਰਵਾਈ ਜਾ ਰਹੀ| ਪਿਛਲੇ 75 ਸਾਲ ਦੇ ਅਰਸੇ ਦੌਰਾਨ ਇੱਥੋਂ ਵਿਦਿਆ ਪ੍ਰਾਪਤ ਕਰਕੇ ਕਈ ਵਿਦਿਆਰਥੀ ਦੇਸ਼ ਦੀਆਂ ਉੱਚ ਪਦਵੀਆਂ ਸੈਨਿਕ ਸੇਵਾਵਾਂ ਅਕਾਦਮਿਕ ਰਾਜਸੀ ਧਾਰਮਿਕ ਸਮਾਜਿਕ ਖੇਤਰਾਂ ਚ ਕਾਰਜਸ਼ੀਲ ਹਨ ਸ਼ਾਨਾਮਤੇ ਇਤਿਹਾਸ ਨੂੰ ਕਾਇਮ ਕਰਦਿਆਂ ਇਹ ਵਿਦਿਅਕ ਸੰਸਥਾ ਆਪਣਾ ਸਫਰ ਇਸੇ ਤਰ੍ਹਾਂ ਜਾਰੀ ਰੱਖੇ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments