spot_img
Homeਪੰਜਾਬਮਾਝਾਦਸਵੀਂ ਅਤੇ ਬਾਰਵੀਂ ਦੇ ਪੇਪਰ ਸੁਚਾਰੂ ਰੂਪ ਚ ਹੋਏ

ਦਸਵੀਂ ਅਤੇ ਬਾਰਵੀਂ ਦੇ ਪੇਪਰ ਸੁਚਾਰੂ ਰੂਪ ਚ ਹੋਏ

ਕਾਦੀਆਂ/16 ਫ਼ਰਵਰੀ (ਸਲਾਮ ਤਾਰੀ)
ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾ ਰਹੇ ਦਸਵੀਂ ਦੇ ਪੇਪਰ ਅੱਜ ਭਾਰਤ ਬੰਦ ਹੋਣ ਦੇ ਬਾਵਜੂਦ ਸੁਚਾਰੂ ਰੂਪ ਨਾਲ ਹੋਏ। ਪੁਲੀਸ ਵੱਲੋਂ ਸੁਰੱਖਿਆ ਦੇ ਵਧਿਆ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਵਿਦਿਆਰਥੀ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਈ। ਕਾਦੀਆਂ ਚ ਬਣੇ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਅਮਨ ਅਮਾਨ ਨਾਲ ਪੇਪਰ ਹੋ ਗਏ। ਵੇਦ ਕੌਰ ਸਕੂਲ ਕਾਦੀਆਂ ਜਿਥੇ ਦਸਵੀਂ ਅਤੇ ਬਾਰਵੀਂ ਜਮਾਤ ਦਾ ਸੈਂਟਰ ਬਣਿਆ ਹੋਇਆ ਹੈ ਉੱਥੇ ਵੀ ਬੜੇ ਹੀ ਵਧਿਆ ਤਰੀਕੇ ਨਾਲ ਦਸਵੀਂ ਦੀ ਪ੍ਰੀਖਿਆ ਲਈ ਗਈ। ਵਿਦਿਆਰਥਾਂ ਦੇ ਅਭਿਭਾਵਕਾਂ ਨੇ ਦੱਸਿਆ ਕਿ ਸਕੂਲਾਂ ਵੱਲੋਂ ਵਧਿਆ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments