spot_img
Homeਮਾਝਾਗੁਰਦਾਸਪੁਰਡਾਕਟਰ ਵਸੀਮ ਅਹਿਮਦ ਫ਼ਰੀਦੀ ਨੇ ਸਾਉਦੀ ਅਰਬ ਵਿੱਚ ਭਾਰਤ ਦਾ ਨਾਂ ਰੋਸ਼ਣ...

ਡਾਕਟਰ ਵਸੀਮ ਅਹਿਮਦ ਫ਼ਰੀਦੀ ਨੇ ਸਾਉਦੀ ਅਰਬ ਵਿੱਚ ਭਾਰਤ ਦਾ ਨਾਂ ਰੋਸ਼ਣ ਕੀਤਾ

ਕਾਦੀਆਂ/24 ਦਸੰਬਰ  (ਸਲਾਮ ਤਾਰੀ)
ਭਾਰਤ ਦੇ ਲੋਕਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਵਿਦੇਸ਼ਾਂ ਵਿੱਚ ਕਾਇਮ ਕੀਤਾ ਹੈ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਪੰਜਾਬ ਵਿੱਚ ਪੜ੍ਹਾ ਲਿਖ ਕੇ ਫ਼ਿਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਕਈ ਦਹਾਕੇ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਸਾਉਦੀ ਅਰਬ ਵਿੱਚ ਜਾ ਕੇ ਕਿੰਗ ਅਬਦੁਲ ਅਜ਼ੀਜ਼ ਯੂਨੀਵਰਸਿਟੀ ‘ਚ ਸੈਂਟਰ ਆਫ਼ ਐਕਸੀਲੈਂਸ ਇਨ ਜੀਨੋਮਿਕ, ਮੈਡੀਸਨ ਰੀਸਰਚ ਦੀ ਸਥਾਪਨਾ ਕਰਨ ਦਾ ਸਹਿਰਾ ਡਾਕਟਰ ਵਸੀਮ ਅਹਿਮਦ ਫ਼ਰੀਦੀ ਨੂੰ ਜਾਂਦਾ ਹੈ। ਉਹ ਮੈਡੀਕਲ ਬਾਈਲੋਜੀ ਦੇ ਪ੍ਰੋਫ਼ੈਸਰ, ਸੀ ਈ ਜੀ ਐਮ ਆਰ ਸਾਉਦੀ ਅਰਬ ਵਿੱਚ ਕੰਸਲਟੈਂਟ, ਜ਼ੂਲੋਜੀ ਵਿਭਾਗ ਅਲੀ ਗੜ ਮੁਸਲਿਮ ਯੂਨੀਵਰਸਿਟੀ ਵਿੱਚ ਆਪਣੀ ਸੇਵਾਵਾਂ ਦੇ ਚੁੱਕੇ ਹਨ। ਉਹ ਦੁਨੀਆ ਦੀ ਕਈ ਖੋਜ ਸੰਸਥਾਵਾਂ ਲਈ ਕੰਮ ਕਰ ਚੁੱਕੇ ਹਨ। ਉਹ ਕਈ ਐਵਾਰਡ ਹਾਸਲ ਕਰ ਚੁੱਕੇ ਹਨ। ਉਨ੍ਹਾਂ ਏਡਜ਼, ਡੀ ਐਨ ਏ ਫ਼ਿੰਗਰ ਪ੍ਰਿੰਟਿੰਗ, ਜੈਨੇਟਿਕਸ ਐਂਡ ਜੀਨੋਮਿਕਸ ਵਿਸ਼ੇ ਤੇ ਕਿਤਾਬਾਂ ਲਿੱਖ ਚੁੱਕੇ ਹਨ। ਉਹ ਸੈੱਲ ਟੂ ਜੀਨੋਮੀ ਅਤੇ ਐਡਵਾਂਸ ਬਿਮਾਰੀਆਂ ਤੇ ਕਿਤਾਬ ਲਿਖਣ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ। 1980 ਵਿੱਚ ਉਨ੍ਹਾਂ ਅਲੀਗੜ੍ਹ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਸੀ। ਉਨ੍ਹਾਂ ਆਪਣੀ ਬੀ ਐਸ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਾਸ ਕੀਤੀ ਸੀ। ਉਹ ਤਾਲੀਮ ਉਲ ਇਸਲਾਮ ਸਕੂਲ ਅਤੇ ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ। ਉਹ ਅੱਜਕਲ੍ਹ ਕਾਦੀਆਂ ਵਿੱਚ ਰਹਿ ਕੇ ਆਪਣੀ ਸੇਵਾਵਾਂ ਦੇ ਰਹੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments