spot_img
Homeਮਾਲਵਾਜਗਰਾਓਂਕਿਸਾਨਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ

ਕਿਸਾਨਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ

ਜਗਰਾਉਂ,8ਜੁਲਾਈ(ਰਛਪਾਲ ਸਿੰਘ ਸ਼ੇਰਪੁਰੀ )ਸੁਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਅੱਠ ਜੁਲਾਈ ਨੂੰ ਦਸ ਤੋਂ ਲੈਕੇ ਬਾਰਾਂ ਵਜੇ ਤੱਕ ਆਪਣੇ ਟਰੈਕਟਰ, ਕਾਰਾਂ, ਟਰੱਕ ਅਤੇ ਮੋਟਰਸਾਈਕਲ ਵਗੈਰਾ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧਾਈਆਂ ਕੀਮਤਾਂ ਖਿਲਾਫ ਸੜਕਾਂ ਤੇ ਖੜ੍ਹੇ ਕਰਕੇ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਆਪਣੇ ਮਨ ਦੀ ਭੜਾਸ ਕੱਢੀ।
ਪਿੰਡ ਦੇਹੜਕਾ ਅਤੇ ਮਾਣੂਕੇ ਦੇ ਸਾਰੇ ਕਿਸਾਨਾਂ ਨੇ ਆਪਣੇ ਸਾਰੇ ਟਰੈਕਟਰ ਤੇ ਹੋਰ ਵਹੀਕਲਜ਼ ਵੱਡੀ ਗਿਣਤੀ ਵਿੱਚ ਸੜਕ ਤੇ ਲਿਆ ਕੇ ਖੜ੍ਹੇ ਕਰ ਦਿੱਤੇ,ਇਸੇ ਤਰ੍ਹਾਂ ਹਠੂਰ, ਲੱਖਾਂ ਤੇ ਬੁਰਜ ਕਲਾਲੇ ਦੇ ਕਿਸਾਨਾਂ ਨੇ ਜਗਰਾਉਂ ਹਠੂਰ ਬਰਨਾਲਾ ਰੋਡ ਉੱਤੇ ਸੈਂਕੜੇ ਵਾਹਨ ਜਿਨ੍ਹਾਂ ਵਿੱਚ ਟਰੱਕ ਯੂਨੀਅਨ ਵੱਲੋਂ ਟਰੱਕ ਵੀ ਖੜ੍ਹੇ ਕੀਤੇ ਗਏ, ਮਾਣੂੰਕੇ ਦੇ ਕਿਸਾਨਾਂ ਨੇ ਵੀ ਆਪਣੇ ਪਿੰਡ ਵਿੱਚ ਲੰਘਦੀਆਂ ਚਾਰ ਸੜਕਾਂ ਦੇ ਚਾਰੇ ਪਾਸੇ ਬਲਦੇਵ ਸਿੰਘ ਸੰਧੂ ਦੀ ਅਗਵਾਈ ਵਿੱਚ ਵਾਹਨਾਂ ਦੀ ਲੰਮੀ ਕਤਾਰ ਲਾਈ ਅਤੇ ਭੰਮੀਪੁਰਾ ਤੇ ਬੱਸੂਵਾਲ ਦੇ ਕਿਸਾਨਾਂ ਨੇ ਪਿੰਡ ਕੋਲ ਦੀ ਲੰਘਦੀ ਬਰਨਾਲਾ ਜਗਰਾਓਂ ਰੋਡ ਤੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਵਾਹਨਾਂ ਨੂੰ ਸੜਕਾਂ ਤੇ ਉਤਾਰਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਚਾਰ ਥਾਵਾਂ ਤੇ ਹੋਏ ਕਿਸਾਨਾਂ ਦੇ ਇਕੱਠਾਂ ਨੂੰ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕੇ ਅਤੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਅਤੇ ਸਾਰੇ ਪਿੰਡਾਂ ਦੀਆਂ ਇਕਾਈਆਂ ਦੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਸਰਕਾਰ ਦੀਆਂ ਲੋਕ ਮਾਰੂ ਤੇ ਫੁੱਟ ਪਾਊ ਨੀਤੀਆਂ ਖਿਲਾਫ ਡਟ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਮਜ਼ਬੂਤ ਕਰਕੇ ਲੋਹੇ ਦੀ ਲੱਠ ਬਣਕੇ ਸਰਕਾਰ ਨਾਲ ਟੱਕਰ ਲੈਣ ਦੀ ਸਲਾਹ ਦਿੱਤੀ, ਲੋਕਾਂ ਨੇ ਕਾਲ਼ੇ ਕਾਨੂੰਨ ਖ਼ਤਮ ਹੋਣ ਤੱਕ ਆਰ ਪਾਰ ਦੀ ਲੜਾਈ ਲੜ੍ਹਨ ਦਾ ਅਹਿਦ ਲਿਆ ।
ਸਖ਼ਤ ਗਰਮੀ ਵਿੱਚ ਸੜਕਾਂ ਤੇ ਉਤਰੇ ਲੋਕਾਂ ਦਾ ਕਿਸਾਨ ਆਗੂਆਂ ਨੇ ਦਿਲੋਂ ਧੰਨਵਾਦ ਕੀਤਾ। ਸਮਾਂ ਖਤਮ ਹੋਣ ਤੋਂ ਬਾਅਦ ਸਾਰੇ ਵਾਹਨਾਂ ਸਮੇਤ ਪਿੰਡਾਂ ਵਿੱਚ ਦੀ ਰੋਸ ਮਾਰਚ ਕਰਦਿਆਂ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

RELATED ARTICLES
- Advertisment -spot_img

Most Popular

Recent Comments