spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ| ਸੌ ਤੋਂ ਵੱਧ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ| ਸੌ ਤੋਂ ਵੱਧ ਵਿਦਿਆਰਥੀਆਂ ਪ੍ਰਾਪਤ ਕੀਤੇ ਇਨਾਮ

ਕਾਦੀਆਂ 15 ਅਪ੍ਰੈਲ  (ਸਲਾਮ ਤਾਰੀ  )ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਾਲਜ ਆਡੀਟੋਰੀਅਮ ਵਿਚ ਪੂਰੀ ਸ਼ਾਨੋ-ਸ਼ੌਕਤ ਤੇ ਉਤਸ਼ਾਹ ਨਾਲ ਕਰਵਾਇਆ ਗਿਆ| ਇਸ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਉਪ ਕੁਲਪਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਡਾ ਧਰਮਜੀਤ ਸਿੰਘ ਸਨ ਜਦ ਕਿ ਸਮਾਗਮ ਦੀ ਪ੍ਰਧਾਨਗੀ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ ਸੇਵਾਮੁਕਤ ਵੱਲੋਂ ਕੀਤੀ ਗਈ ਮਹਿਮਾਨ ਸ਼ਖ਼ਸੀਅਤਾਂ ਦਾ ਕਾਲਜ ਕੈਂਪਸ ਅੰਦਰ ਨਿੱਘਾ ਸਵਾਗਤ ਕੀਤਾ ਗਿਆ|

ਸਥਾਨਕ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾਕਟਰ ਬਲਚਰਣਜੀਤ ਸਿੰਘ ਭਾਟੀਆ ਅਤੇ ਮੈਂਬਰ ਇੰਜੀਨੀਅਰ ਨਰਿੰਦਰਪਾਲ ਸਿੰਘ ਸੰਧੂ| ਕਸ਼ਮੀਰ ਸਿੰਘ ਬੋਪਾਰਾਏ ਗੁਰਿੰਦਰਪਾਲ ਸਿੰਘ ਸਾਬੀ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਮਹਿਮਾਨ ਸ਼ਖ਼ਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ । ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਕਾਲਜ ਸ਼ਬਦ ਦਾ ਗਾਇਨ ਕਰਨ ਉਪਰੰਤ ਕੀਤੀ ਗਈ| ਮੁੱਖ ਮਹਿਮਾਨ ਡਾਕਟਰ ਧਰਮਜੀਤ ਸਿੰਘ ਦੀ ਜਾਣ ਪਛਾਣ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕਰਵਾਈ ਗਈ| ਕਰਨਲ ਜਸਮੇਰ ਸਿੰਘ ਬਾਲਾ ਨੂੰ ਪ੍ਰੋਫ਼ੈਸਰ ਕੁਲਵਿੰਦਰ ਸਿੰਘ ਵੱਲੋਂ ਰੂ-ਬ-ਰੂ ਕਰਵਾਇਆ ਗਿਆ| ਕਾਲਜ ਦੀ ਸਾਲਾਨਾ ਰਿਪੋਰਟ ਮੁੱਖ ਮਹਿਮਾਨ ਤੇ ਆਈਆਂ ਮਹਿਮਾਨ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤੀ ਗਈ| ਇਸ ਮੌਕੇ ਕਾਲਜ ਦੇ ਸੌ ਤੋਂ ਵੱਧ ਹੋਣਹਾਰ ਵਿਦਿਆਰਥੀਆਂ ਜਿਨ੍ਹਾਂ ਯੂਨੀਵਰਸਿਟੀ ਇਮਤਿਹਾਨਾ ਧਾਰਮਿਕ ,ਖੇਡਾਂ ,ਯੁਵਕ ਮੇਲੇ ,ਐਨ ਸੀ ਸੀ ਐਨ ਐਸ ਐਸ ਗਤੀਵਿਧੀਆਂ ਮੱਲਾਂ ਮਾਰੀਆਂ ਸਨ ਨੂੰ ਇਨਾਮ ਤਕਸੀਮ ਕੀਤੇ ਗਏ| ਮੁੱਖ ਮਹਿਮਾਨ ਉਪ ਕੁਲਪਤੀ ਡਾਕਟਰ| ਧਰਮਜੀਤ ਸਿੰਘ| ਨੇ ਆਪਣੇ ਸੰਬੋਧਨ ਚ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਮਿਹਨਤ ਲਗਨ ਨਾਲ ਪੜ੍ਹਾਈ ਕਰਨ ਦੇ ਨਾਲ-ਨਾਲ ਬਹੁਪੱਖੀ ਸ਼ਖ਼ਸੀਅਤ| ਦੀ ਉਸਾਰੀ ਲਈ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ| ਕਾਲਜ ਤੇ ਵਿਦਿਅਕ ਸੰਸਥਾਵਾਂਇਹਨਾਂ ਗਤੀਵਿਧੀਆਂ ਲਈ ਵਧੀਆ ਪਲੇਟਫਾਰਮ ਵਿਦਿਆਰਥੀ ਵਰਗ ਨੂੰ ਪ੍ਰਦਾਨ ਕਰਦੇ ਹਨ| ਪ੍ਰਧਾਨਗੀ ਭਾਸ਼ਣ ਦਿੰਦਿਆਂ ਸਕੱਤਰ ਸਰਦਾਰ ਜਸਮੇਰ ਸਿੰਘ ਬਾਲਾ ਨੇ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਸਟਾਫ ਨੂੰ ਵਧਾਈ ਭੇਂਟ ਕੀਤੀ ਤੇ ਕਿਹਾ ਕਿ ਪੰਜਾਬ ਦੀ ਇਤਿਹਾਸਕ ਤੇ ਵਿਰਾਸਤੀ ਸੰਸਥਾ ਅਾਪਣੀਆ ਰਵਾਇਤਾ ਨੂੰ ਬਰਕਰਾਰ ਰੱਖ ਕੇ ਉਚੇਰੀ ਵਿਦਿਆ ਵਿੱਚ ਸ਼ਾਨਦਾਰ ਮੁਕਾਮ ਹਾਸਲ ਕਰ ਰਹੀ ਹੈ| ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ| ਸਾਲਾਨਾ ਰਿਪੋਰਟ| ਤੋਂ ਪਹਿਲਾਂ ਪੇਸ਼ ਕਰਦਿਆਂ ਕਾਲਜ ਦੀਆਂ ਵੱਖ ਵੱਖ ਖੇਤਰਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ| ਕਾਲਜ ਵਿਦਿਆਰਥਣਾਂ| ਵੱਲੋਂ ਗਿੱਧਾ ਲੋਕ ਗੀਤ ਸੁਹਾਗ ਪੇਸ਼ ਕਰਕੇ ਸੱਭਿਆਚਾਰਕ ਰੰਗ ਬੰਨ੍ਹਿਆ ਕਾਲਜ ਵੱਲੋਂ ਇਸ ਮੌਕੇ ਸਮਾਜ ਸੇਵੀ ਸ਼ਖ਼ਸੀਅਤਾਂ ਸਰਦਾਰ ਸਰਵਣ ਸਿੰਘ ਡੱਲਾ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਸੇਵਾਮੁਕਤ ਮੁਲਾਜ਼ਮ| ਉਹਨਾਂ| ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਸਰਵਨ ਸਿੰਘ ਦਲਾਂ ਵੱਲੋਂ ਕਾਲਜ ਦੀਆਂ ਲੋੜਵੰਦ ਵਿਦਿਆਰਥਣਾਂ ਲਈ 10 ਹਜ਼ਾਰ ਰੁਪਏ ਵਜ਼ੀਫਾ ਰਾਸ਼ੀ ਭੇਂਟ ਕੀਤੀ ਗਈ| ਆਈਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਨਗਦ ਇਨਾਮ ਵਿਦਿਆਰਥੀਆਂ ਨੂੰ ਭੇਂਟ ਕੀਤੇ ਗਏ| ਕਾਲਜ ਵੱਲੋਂ ਡਾ ਸਤਿੰਦਰ ਕੌਰ ਪ੍ਰੋ ਕੁਲਵਿੰਦਰ ਸਿੰਘ ਭਾਟੀਆ ਅਤੇ ਪ੍ਰੋਫੈਸਰ ਲਵਪ੍ਰੀਤ ਕੌਰ ਦਾ ਵਧੀਆ ਅਧਿਆਪਕ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਨਾਨ ਟੀਚਿੰਗ ਸਟਾਫ਼ ਚੋਂ ਸਟੈਨੋ ਅਮਨਦੀਪ ਸਿੰਘ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ| ਇਸ ਇਨਾਮ ਵੰਡ ਸਮਾਗਮ ਵਿੱਚ ਸਾਬਕਾ ਨਗਰ ਕੌਂਸਲ ਪ੍ਰਧਾਨ ਸਰਦਾਰ ਜਰਨੈਲ ਸਿੰਘ ਮਾਹਲ| ਸਰਵਨ ਸਿੰਘ ਡੱਲਾ| ਸਰਪੰਚ ਯੁੱਧਵੀਰ ਸਿੰਘ ਡੱਲਾ| ਇੰਜੀਨੀਅਰ ਨਰਿੰਦਰਪਾਲ ਸਿੰਘ| ਗੁਰਿੰਦਰ ਸਿੰਘ ਸਾਬੀ| ਕਸ਼ਮੀਰ ਸਿੰਘ ਬੋਪਾਰਾਏ| ਸ੍ਰੀਮਤੀ ਬਾਲਾ| ਬੀ ਪੀ ਈ ਓ ਔ ਪ੍ਰਲੋਕ ਸਿੰਘ ਕਾਦੀਆਂ| ਸਟੇਟ ਅਵਾਰਡੀ ਕੌਂਸਲਰ ਗੁਰਬਚਨ ਸਿੰਘ| ਸੁਰਿੰਦਰ ਪੱਪੀ ਸ਼ਰਮਾ| ਸਾਬਕਾ ਕੌਂਸਲਰ| ਤਿਲਕ ਰਾਜ ਮਹਾਜਨ ਬਲਾਕ ਪ੍ਰਧਾਨ ਰਕੇਸ਼ ਕਾਲੀਆ| ਕਾਮਰੇਡ ਗੁਰਮੀਤ ਸਿੰਘ ਸ੍ਰੀ ਮੁਨੀਰ ਅਹਿਮਦ ਹਾਫਿਜਾਬਾਦੀ , ਚੌਧਰੀ ਅਕਰਮ ਗੁਜਰਾਤੀ| ਜਮਾਤ ਅਹਮਦਿਆ| ਕਰਨਲ ਬਲਰਾਜ ਸਿੰਘ ਘੁੰਮਣਸਰਪੰਚ ਗੁਰਨਾਮ ਸਿੰਘ ਲੀਲ ਕਲਾਂ| ਜਸਬੀਰ ਸਿੰਘ ਰਿਆੜ| ਬਲਜੀਤ ਸਿੰਘ ਭਾਟੀਆ ਸ੍ਰੀਮਤੀ ਜਸਪਿਦਰ ਕੋਰ ਸੁੱਚਾ ਸਿੰਘ ਪਸਨਾਵਾਲ| ਆਦਿ ਪਤਵੰਤੇ ਹਾਜ਼ਰ ਸਨ| ਕਾਲਜ ਦਾ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ| ਆਏ ਮਹਿਮਾਨਾਂ ਦਾ ਡਾਕਟਰ ਬਲਚਰਣਜੀਤ ਸਿੰਘ ਭਾਟੀਆ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਧੰਨਵਾਦ ਕੀਤਾ ਗਿਆ| ਮੰਚ ਦਾ ਸੰਚਾਲਨ ਪ੍ਰੋਫ਼ੇਸਰ ਹਰਜਿੰਦਰ ਸਿੰਘ ਪ੍ਰੋਫ਼ੈਸਰ ਸਿਮਰਨਜੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments