spot_img
Homeਮਾਝਾਗੁਰਦਾਸਪੁਰਪਬਲਿਕ ਮੀਟਿੰਗ ਦੌਰਾਨ ਸਿਹਤ ਸੇਵਾਵਾਂ ਪ੍ਰਤੀ ਕੀਤਾ ਜਾਗਰੂਕ

ਪਬਲਿਕ ਮੀਟਿੰਗ ਦੌਰਾਨ ਸਿਹਤ ਸੇਵਾਵਾਂ ਪ੍ਰਤੀ ਕੀਤਾ ਜਾਗਰੂਕ

ਕਾਦੀਆਂ15 ਅਪ੍ਰੈਲ,( ਸਲਾਮ ਤਾਰੀ  )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਪੀ ਐਚ ਸੀ ਉਧਨਵਾਲ ਵਿਖੇ ਇਕ ਪਬਲਿਕ ਮੀਟਿੰਗ ਕੀਤੀ ਗਈ। ਜਿਸ ਵਿਚ ਨੇੜੇ ਦੇ ਪਿੰਡ ਦੇ ਮੋਹਤਬਰ ਲੋਕਾਂ, ਸਰਪੰਚ, ਮੇਮਬਰ ਪੰਚਾਇਤ ਨੇ ਭਾਗ ਲਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਸਿਹਤ ਵਿਭਾਗ ਨਾਲ ਸਬੰਧਿਤ ਸਮੂਹ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦੱਸਿਆ। ਜੱਚਾ ਬੱਚਾ ਸੁਵਿਧਾ,ਜਨਨੀ ਸ਼ਿਸ਼ੂ ਸੁਰੱਖਿਆ ਕਾਰ੍ਯਕ੍ਰਮ, ਬੇਟੀ ਬਚਾਓ ਬੇਟੀ ਪੜਾਓ, 108 ਅਤੇ 104 ਹੈਲਪਲਾਈਨ, ਰਾਸ਼ਟਰੀ ਬਾਲ ਸੁਰਾਖਿਆ ਕਾਰ੍ਯਕ੍ਰਮ, ਆਯੂਸ਼ਮਾਨ ਭਾਰਤ, ਰਾਸ਼ਟਰੀ ਵੇਕਟਰ ਬੋਰਨ ਡੀਜੀਜ ਪ੍ਰੋਗਰਾਮ, ਟੀ ਬੀ ਕੰਟਰੋਲ ਪ੍ਰੋਗਰਾਮ ਆਦਿ ਬਾਰੇ ਚਾਨਣਾ ਪਾਇਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਬਲਾਕ ਭਾਮ ਦੇ ਸਿਹਤ ਕਰਮਚਾਰੀਆਂ ਦਾ ਮੁੱਖ ਉਦੇਸ਼ ਪਿੰਡ ਪੱਧਰ ਤੱਕ ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ।ਇਸੇ ਉਪਰਾਲੇ ਅਧੀਨ ਅੱਜ ਦੀ ਇਹ ਮੀਟਿੰਗ ਉਲੀਕੀ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ,ਬੀ ਈ ਈ ਸੁਰਿੰਦਰ ਕੌਰ, ਡਾਕਟਰ ਜਸਪਿੰਦਰ ਚਾਹਲ, ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਹਰਭਜਨ ਕੌਰ ਐਲ ਐਚ ਵੀ, ਲਾਜਵੰਤੀ ਐਲ ਐਚ ਵੀ ,ਸੁਖਵਿੰਦਰ ਸਿੰਘ ਹੈਲਥ ਵਰਕਰ, ਦਵਿੰਦਰ ਕੌਰ ਏ ਐਨ ਐਮ, ਰੱਜਵਿੰਦਰ ਕੌਰ ਸੀ ਐਚ ਓ,ਸਮੂਹ ਸਟਾਫ,ਤਾਰਾ ਸਿੰਘ ਸਰਪੰਚ , ਮੌਜੂਦ ਰਿਹਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments