spot_img
Homeਮਾਝਾਗੁਰਦਾਸਪੁਰਪੀਟਰ ਰੇੜਾ ਦਰੱਖਤ ਨਾਲ ਟਕਰਾਈ ਡਰਾਈਵਰ ਦੀ ਮੌਤ ਦੋ ਸਾਥੀ ਜ਼ਖਮੀ

ਪੀਟਰ ਰੇੜਾ ਦਰੱਖਤ ਨਾਲ ਟਕਰਾਈ ਡਰਾਈਵਰ ਦੀ ਮੌਤ ਦੋ ਸਾਥੀ ਜ਼ਖਮੀ

ਕਾਦੀਆਂ 14 ਮਾਰਚ (ਸਲਾਮ ਤਾਰੀ)
ਬੀਤੀ ਰਾਤ ਹਰਚੋਵਾਲ ਦੇ ਨੇੜੇ ਇਕ ਪੀਟਰ ਰੇਹੜਾ ਸ਼ੜਕ ਦੇ ਕਿਨਾਰੇ ਰੁੱਖਾਂ ਨਾਲ ਜਾ ਟਕਰਾਇਆ।ਇਸ ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਅਤੇ ਉਸਦੇ 2 ਸਾਥੀ ਜਖ਼ਮੀ ਹੋ ਗਏ। ਮਿਤਕ ਦੀ ਪਛਾਣ ਦਾ ਦਾਨਾ ਮਸੀਹ ਵਾਸੀ ਹਰਚੋਵਾਲ ਵਜੋਂ ਹੋਈ ਹੈ। ਇਸ ਤੋਂ ਇਲਾਵਾ ਜਖਮੀਆਂ ਦੀ ਪਛਾਣ ਅਮਰਜੀਤ ਅਤੇ ਡਿੰਪਲ ਵਜੋਂ ਹੋਈ ਹੈ ਜੋ ਕਿ ਪਿੰਡ ਹਰਚੋਵਾਲ ਦੇ ਹੀ ਰਹਿਣ ਵਾਲੇ ਹਨ। ਪੁਲਸ ਵੱਲੋਂ ਦਿੱਤੀ ਸੂਚਨਾ ਅਨੁਸਾਰ ਪੀਟਰ ਰੇਹੜੇ ਦੇ ਸਵਾਰ ਵਿਅਕਤੀ ਸ੍ਰੀ ਹਰਗੋਬਿੰਦਪੁਰ ਨੇੜੇ ਪੈਂਦੇ ਭੱਠੇ ਉੱਤੇ ਪਰਤ ਰਹੇ ਸਨ। ਜਦੋਂ ਉਹ ਹਰਚੋਵਾਲ ਦੇ ਕੋਲ ਪਹੁੰਚੇ ਤਾਂ ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਪੀਟਰ ਰੇਹੜਾ ਇੱਕ ਰੁੱਖ ਨਾਲ ਟਕਰਾ ਕੇ ਚਕਨਾਚੂਰ ਹੋ ਗਿਆ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਗੁਰਦਾਸਪੁਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀ ਵਿਅਕਤੀ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments