spot_img
Homeਮਾਝਾਗੁਰਦਾਸਪੁਰਪੁਲਿਸ ਜ਼ਿਲ੍ਹਾ ਬਟਾਲਾ ਨੇ ਕਤਲ ਦੇ ਦੋਸ਼ੀ ਸੁਰਿੰਦਰ ਕੁਮਾਰ ਉਰਫ ਲੱਬੂ ਵਾਸੀ...

ਪੁਲਿਸ ਜ਼ਿਲ੍ਹਾ ਬਟਾਲਾ ਨੇ ਕਤਲ ਦੇ ਦੋਸ਼ੀ ਸੁਰਿੰਦਰ ਕੁਮਾਰ ਉਰਫ ਲੱਬੂ ਵਾਸੀ ਹਰਨਾਮ ਨਗਰ ਨੂੰ ਕੀਤਾ ਗ੍ਰਿਫਤਾਰ

ਬਟਾਲਾ, 13 ਮਾਰਚ (ਸਲਾਮ ਤਾਰੀ) – ਐਸ.ਐਸ.ਪੀ. ਬਟਾਲਾ ਮੈਡਮ ਅਸ਼ਵਨੀ ਗੋਟਿਆਲ ਵੱਲੋਂ ਪ੍ਰੈਸ ਕਾਨਫਰੰਸ ਕਰਦੇ  ਹੋਏ ਦੱਸਿਆ ਕਿ ਮਿਤੀ 11.03 2023 ਨੂੰ ਸਮਾਂ ਕਰੀਬ 8.15 ਵਜੇ ਸ਼ਾਮ ਹਰਨਾਮ ਨਗਰ ਬੱਖੇਵਾਲ ਵਿਖੇ ਸੁਰਿੰਦਰ ਕੁਮਾਰ ਉਰਫ ਲੱਭੂ ਪੁੱਤਰ ਬਚਨ ਲਾਲ ਵਾਸੀ ਹਰਨਾਮ ਨਗਰ ਨੇ ਕਿਸੇ ਮਾਮੂਲੀ ਰੰਜਿਸ ਦੇ ਚਲਦਿਆ ਆਪਣੀ ਪਿਸਟਲ ਨਾਲ ਤੀਰਥ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੁੰਦਰ ਨਗਰ ਬਟਾਲਾ ਉਪਰ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀਜਿਸ ਦੀ ਇਲਾਜ  ਦੌਰਾਨ ਮੌਤ ਹੋ ਗਈ । ਜਿਸ ਤੇ ਮੁਕਦਮਾ ਨੰਬਰ 59 ਮਿਤੀ 11-03-2023  ਜੁਰਮ 307,34 ਭ.ਦ, 25,27-54-59 ਅਸਲਾ ਐਕਟ ਵਾਧਾ ਜੁਰਮ 302 ਥਾਣਾ ਸਿਵਲ ਲਾਈਨ ਬਟਾਲਾ ਦਰਜ ਕੀਤਾ ਗਿਆ।

 ਉਨ੍ਹਾਂ ਅੱਗੇ ਦੱਸਿਆ ਕਿ  ਇਸ ਸਬੰਧੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਗੁਰਪ੍ਰੀਤ ਸਿੰਘਐਸ.ਪੀ ਇੰਨਵੈਸਟੀਗੇਸ਼ਨਬਟਾਲਾ ਦੀ ਰਹਿਨੁਮਾਈ ਹੇਠ ਅਤੇ ਲਲਿਤ ਸ਼ਰਮਾਡੀ.ਐਸ.ਪੀ. ਸਿਟੀ ਬਟਾਲਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਟਾਲਾ ਅਤੇ ਇੰਚਾਰਜ ਸੀ.ਆਈ.ਏ. ਬਟਾਲਾ ਦੀਆਂ ਵੱਖ-ਵੱਖ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਜੋ ਇੰਨ੍ਹਾਂ ਪੁਲਿਸ ਟੀਮਾਂ ਵਲੋਂ ਮੁਸਤੱਦੀ ਨਾਲ ਦੋਸ਼ੀ ਦੀ ਭਾਲ ਕਰਦੇ ਹੋਏ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਮੁਕੱਦਮਾ ਉਕਤ ਦਾ ਦੋਸ਼ੀ ਸੁਰਿੰਦਰ ਕੁਮਾਰ ਉਰਫ ਲੱਬੂ ਪੁੱਤਰ ਬਚਨ ਲਾਲ ਵਾਸੀ ਹਰਨਾਮ ਨਗਰ ਨੂੰ ਗ੍ਰਿਫਤਾਰ ਕਰਕੇ ਘਟਨਾ ਸਮੇਂ ਚਲਾਇਆ ਪਿਸਟਲ ਬ੍ਰਾਮਦ ਕੀਤਾ ਗਿਆ। ਦੋਸੀ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments