spot_img
Homeਮਾਝਾਗੁਰਦਾਸਪੁਰਅੰਗਰੇਜ਼ੀ ਦਾ ਪੇਪਰ ਰੱਦ ਹੋਣ ਕਾਰਨ ਵਿਦਿਆਰਥੀ ਹੋਏ ਨਿਰਾਸ਼

ਅੰਗਰੇਜ਼ੀ ਦਾ ਪੇਪਰ ਰੱਦ ਹੋਣ ਕਾਰਨ ਵਿਦਿਆਰਥੀ ਹੋਏ ਨਿਰਾਸ਼

ਕਾਦੀਆਂ, 24 ਫਰਵਰੀ ( ਸਲਾਮ ਤਾਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਅੱਜ ਦੁਪਹਿਰ ਦੇ ਸੈਸ਼ਨ 2 ਤੋਂ 5 ਵਜੇ ਤੱਕ ਬਾਰ੍ਹਵੀਂ ਜਮਾਤ ਦਾ ਲਾਜ਼ਮੀ ਅੰਗਰੇਜ਼ੀ ਵਿਸ਼ੇ ਦਾ ਪੇਪਰ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਮੁਲਤਵੀ ਕਰਨ ਦੀ ਖ਼ਬਰ ਆਉਣ ਨਾਲ ਪ੍ਰੀਖਿਆ ਕੇਂਦਰਾ ’ਤੇ ਪੁੱਜੇ, ਦੂਰ-ਦੁਰਾਡੇ ਤੋਂ ਆਏ ਵਿਦਿਆਰਥੀਆਂ ਨੂੰ ਭਾਰੀ ਨਿਰਾਸ਼ਾ ਹੋਈ। ਬਾਰ੍ਹਵੀਂ ਜਮਾਤ ਦੇ ਪੇਪਰ ਮੁਲਤਵੀ ਹੋਣ ਬਾਰੇ ਬੋਰਡ ਨੇ ਪ੍ਰਸ਼ਾਸਨਿਕ ਕਾਰਨ ਦੱਸੇ ਹਨ, ਪਰ ਵਿਦਿਆਰਥੀ ਵਰਗ ਨਾਲ ਗੱਲਬਾਤ ਕਰਨ ’ਤੇ ਇਹ ਚਰਚਾ ਜ਼ੋਰਾਂ ’ਤੇ ਰਹੀ ਕਿ ਪੇਪਰ ਲੀਕ ਹੋ ਗਿਆ ਹੈ।ਓਧਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਰਜੀਤ ਸਿੰਘ ਭਾਟੀਆ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਹ ਬੋਰਡ ਅਧਿਕਾਰੀ ਹੀ ਸਪੱਸ਼ਟ ਕਰ ਸਕਦੇ ਹਨ, ਸਿਰਫ਼ ਮੁਲਤਵੀ ਹੀ ਕਰਨ ਦੇ ਹੁਕਮ ਮਿਲੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments