spot_img
Homeਮਾਝਾਗੁਰਦਾਸਪੁਰਐਨਐਸਐਸ ਵਾਲੰਟੀਅਰਾਂ ਵੱਲੋਂ 7 ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾਗਰੂਕਤਾ ਰੈਲੀ ਕੱਢੀ

ਐਨਐਸਐਸ ਵਾਲੰਟੀਅਰਾਂ ਵੱਲੋਂ 7 ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾਗਰੂਕਤਾ ਰੈਲੀ ਕੱਢੀ

ਕਾਦੀਆਂ 7 ਫ਼ਰਵਰੀ (ਸਲਾਮ ਤਾਰੀ )
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨਐਸਐਸ ਵਿਭਾਗ ਲੜਕੇ ਤੇ ਲੜਕੀਆਂ ਵੱਲੋਂ ਪਿੰਡ ਲੀਲਕਲਾਂ ਵਿਖੇ ਸੱਤ ਰੋਜ਼ਾ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਇਸ ਕੈਂਪ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵਲੋਂ ਪੋ੍ਗਰਾਮ ਅਫਸਰ ਪ੍ਰੋਫੈਸਰਸ ਸੁਖਪਾਲ ਕੋਰ ਤੇ ਪ੍ਰੋਫੈਸਰ ਹਰਕਵਲ ਸਿੰਘ ਬਲ ਦੀ ਿਨਗਰਾਨੀ ਹੇਠ ਕਰਵਾਈ
7 ਰੋਜ਼ਾ ਕੈਂਪ ਦੌਰਾਨ ਐਨਐਸਐਸ ਵਾਲੰਟੀਅਰਾਂ ਨੇ ਕਾਲਜ ਕੈਂਪਸ ਦੇ ਖੇਡ ਮੈਦਾਨ ਦੇ ਬਗੀਚਿਆਂ ਦੀ ਸਾਫ ਸਫਾਈ ਤੇ ਦਰਖ਼ਤਾਂ ਨੂੰ ਕਲੀ ਕਰਕੇ ਪਿੰਡ ਲੀਲ ਕਲਾਂ ਦੇ ਸਰਕਾਰੀ ਸਕੂਲ ਅੰਦਰ ਸਾਫ ਸਫਾਈ ਤੇ ਨਵੇਂ ਪੌਦੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਲਈ ਜਾਗਰੂਕ ਕੀਤਾ| ਸਕੂਲ ਅਦਰ ਨੁੱਕੜ ਨਾਟਕ ਖੇਡ ਕੇ ਤੇ ਇੱਕ ਜਾਗਰੂਕਤਾ ਰੈਲੀ ਕੱਢ ਕੇ ਨਸ਼ੇ ਛੱਡਣ ਭਰੂਣ ਹੱਤਿਆ ਬੰਦ ਕਰਨ ਧੀਆਂ ਦੀ ਸਿਖਿਆ ਦੀ ਮਹਤਤਾ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਪਿੰਡ ਦੇ ਸਰਦਾਰ ਗੁਰਨਾਮ ਸਿੰਘ ਵੱਲੋਂ ਐਨ ਐਸ ਐਸ ਵਲੰਟੀਅਰਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ 7 ਦਿਨਾ ਕੈਪ ਦੋਰਾਨ ਇਕ ਪ੍ਰਸ਼ਨੋਤਰੀ ਮੁਕਾਬਲਾ ਤੇ ਸਲੋਗਨ ਲੇਖਣ ਮੁਕਾਬਲਾ ਵਲੰਟੀਅਰਾਂ ਦਾ ਕਰਵਾਇਆ ਗਿਆ । ਯੋਗ ਦੀ ਮਹੱਤਤਾ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਤੇ ਸਮਾਜ ਸੇਵਾ ਵਾਸਤੇ ਯੋਗਦਾਨ ਆਦਿ ਵਿਸ਼ਿਆਂ ਬਾਰੇ ਭਾਸ਼ਨ ਵੀ ਪੇਸ਼ ਕੀਤੇ ਕੈਪ ਦੀ ਸਮਾਪਤੀ ਮੌਕੇ ਵਲੰਟੀਅਰਾਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਲੋਂ ਕਾਲਜ ਸਥਾਪਨਿਕ ਪ੍ਰਬੰਧਕ ਕਮੇਟੀ ਸਕੱਤਰ ਡਾਕਟਰ ਬਲਚਰਨ ਜੀਤ ਸਿੰਘ ਭਾਟੀਆ ਨੇ ਸ਼ਿਰਕਤ ਕੀਤੀ । ਵਲੰਟੀਅਰਾਂ ਵੱਲੋਂ ਲੋਕ ਗੀਤ ਕੋਰਿਓਗ੍ਰਾਫੀ ਸਕਿਟਾਂ ਨਾਟਕ ਭਾਸ਼ਣ ਕਵਿਤਾਵਾਂ ਰਾਹੀਂ ਆਏ ਮਹਿਮਾਨਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਦੇਸ਼ ਸੇਵਾ ਦਾ ਸੁਨੇਹਾ ਦਿੱਤਾ| ਮੁੱਖ ਮਹਿਮਾਨ ਡਾਕਟਰ ਭਾਟੀਆ ਵੱਲੋਂ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਪ੍ਰੋਗਰਾਮ ਅਫਸਰ ਪੋ੍ ਸੁਖਪਾਲ ਕੌਰ ਨੇ ਪੇਸ਼ ਕੀਤੀ ਪਿ੍ਸੀਪਲ ਪ੍ਰੋਫੈਸਰ ਡਾਕਟਰ ਹੁੰਦਲ ਨੇ ਕੈਂਪ ਦੀ ਸਫਲਤਾ ਪੂਰਵਕ ਸਮਾਪਤੀ ਤੇ ਪੋ੍ਗਰਾਮ ਅਫਸਰਾਂ ਤੇ ਵਲੰਟੀਅਰਾਂ ਨੂੰ ਵਧਾਈ ਭੇਂਟ ਕੀਤੀ । ਸਮਾਗਮ ਦੌਰਾਨ ਕਾਲਜ ਸਟਾਫ ਮੈਂਬਰ ਵੀ ਹਾਜ਼ਰ ਸਨ| ਮੰਚ ਚ ਸੰਚਾਲਨ ਵਲੰਟੀਅਰ ਮਹਿਕਦੀਪ ਕੌਰ ਪ੍ਰਭਜੋਤ ਕੌਰ ਸਮਰਥ ਸਿੰਘ, ਚਾਂਦ|ਪ੍ਰੀਤ ਕੌਰ ਕੁਲਵਿੰਦਰ ਕੌਰ ਵੱਲੋਂ ਬਾਖੂਬੀ ਕੀਤਾ ਗਿਆ ।ਵਲੰਟੀਅਰ ਗੁਰਪਾਲ ਸਿੰਘ ਸਿਮਰਨਜੀਤ , ਸੁਖਪ੍ਰੀਤ ਕੌਰ| ਸੁਮਨ ਜੱਬਾ ਗੁਰਲੀਨ ਕੌਰ ਗੁਰਪਿੰਦਰ ਕੋਰ ਪੋਲਸ ਸਿਮਰਨ ਕੌਰ ,ਸੁਖਪ੍ਰੀਤ ਕੌਰ ਵੱਲੋਂ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਤੇ ਸਨਮਾਨ ਪ੍ਰਾਪਤ ਕੀਤੇ ਫੋਟੋ :— 7 ਰੋਜ਼ਾ ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਨਾਲ ਵਲੰਟੀਅਰ
ਫੋਟੋ :— ਜਾਗਰੂਕਤਾ ਰੈਲੀ ਕਢਦੇ ਹੋਏ ਵਲੰਟੀਅਰ ਤੀਸਰਾ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਲੰਟੀਅਰ ਪੇਸ਼ਕਾਰੀ ਕਰਦੇ ਹੋਏ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments