spot_img
Homeਮਾਝਾਗੁਰਦਾਸਪੁਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ ਟੂਰ ITI ਕਾਦੀਆਂ ਲਈ ਰਵਾਨਾ ਹੋਇਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ ਟੂਰ ITI ਕਾਦੀਆਂ ਲਈ ਰਵਾਨਾ ਹੋਇਆ

 

ਕਾਦੀਆਂ 7 ਫਰਵਰੀ (ਸਲਾਮ ਤਾਰੀ )
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਦੇ ਇੱਕ ਰੋਜ਼ਾ ਵਿੱਦਿਅਕ ਟੂਰ ਨੂੰ ਪ੍ਰਿੰਸੀਪਲ ਸੁਨੀਤਾ ਕੌਸ਼ਲ ਨੇ ਹਰੀ ਝੰਡੀ ਦੇ ਕੇ ਆਈ.ਟੀ.ਆਈ ਕਾਦੀਆਂ ਲਈ ਰਵਾਨਾ ਕੀਤਾ। ਸਕੂਲ ਦਾ ਟੂਰ ਲੈਕਚਰਾਰ ਦਿਨੇਸ਼ ਕੁਮਾਰ ਡੀਪੀਈ ਕੁਲਦੀਪ ਕੌਰ ਅਤੇ ਆਰਟ ਐਂਡ ਕਰਾਫਟ ਅਧਿਆਪਕ ਗੁਰਟੇਕ ਸਿੰਘ ਦੀ ਅਗਵਾਈ ਵਿੱਚ ਟੂਰ ਆਈ.ਟੀ.ਆਈ ਲਈ ਰਵਾਨਾ ਹੋਇਆ। ਉਦਯੋਗਿਕ ਤਕਨੀਕੀ ਸੰਸਥਾਨ ਵਿਖੇ
ਪ੍ਰਿੰਸੀਪਲ ਤੇਜਿੰਦਰ ਵੋਹਰਾ ਨੇ ਵੀ ਸਮੂਹ ਵਿਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਇਹ ਟੂਰ ਐਸ.ਐਨ.ਕਾਲਜ ਲਈ ਰਵਾਨਾ ਹੋਇਆ, ਜਿੱਥੇ ਕਾਲਜ ਦੇ ਪ੍ਰੋਫ਼ੈਸਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਸਟੱਡੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਉਦਯੋਗਿਕ ਤਕਨੀਕੀ ਸੰਸਥਾਵਾਂ ਅਤੇ ਕਾਲਜ ਵਿੱਚ ਚਲਾਏ ਜਾ ਰਹੇ ਕੋਰਸਾਂ ਸਬੰਧੀ ਆਪਣੀ ਵਿਸ਼ੇਸ਼ ਦਿਲਚਸਪੀ ਦਿਖਾਈ। ਸਕੂਲ ਪਹੁੰਚਣ ‘ਤੇ ਪਿ੍ੰਸੀਪਲ ਸੁਨੀਤਾ ਕੌਸ਼ਲ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਦਾ ਭਰਪੂਰ ਲਾਭ ਮਿਲੇਗਾ |
ਫੋਟੋ ਵਿੱਚ ਲੈਕਚਰਾਰ ਦਿਨੇਸ਼ ਕੁਮਾਰ ਦੀ ਅਗਵਾਈ ਵਿੱਚ ਕਾਲਜ ਅਤੇ ਆਈ.ਟੀ.ਆਈ ਲਈ ਰਵਾਨਾ ਹੁੰਦੇ ਹੋਏ ਵਿਦਿਆਰਥੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments